‘ਗ੍ਰੇਸੀ ਮੈਨਸ਼ਨ’ ਕਰ ਰਿਹਾ ਮਮਦਾਨੀ ਦਾ ਇੰਤਜ਼ਾਰ
Monday, Nov 10, 2025 - 11:08 AM (IST)
ਨਿਊਯਾਰਕ (ਵਿਸ਼ੇਸ਼)- ਨਿਊਯਾਰਕ ਸਿਟੀ ਦੇ ਨਵੇਂ ਮੇਅਰ ਭਾਰਤਵੰਸ਼ੀ ਜ਼ੋਹਰਾਨ ਮਮਦਾਨੀ ਦਾ ਇੰਤਜ਼ਾਰ ਸ਼ਾਨਦਾਰ ਮੇਅਰ ਹਾਊਸ ਗ੍ਰੇਸੀ ਮੈਨਸ਼ਨ ਕਰ ਰਿਹਾ ਹੈ। ਸੋਸ਼ਲਿਸਟ ਡੈਮੋਕ੍ਰੇਟ ਮਮਦਾਨੀ ਅਜੇ ਕਿਰਾਏ ਦੇ ਇਕ ਸਿੰਗਲ ਬੈੱਡਰੂਮ ਵਾਲੇ ਫਲੈਟ ’ਚ ਰਹਿੰਦੇ ਹਨ। ਹੁਣ ਦਸ ਗੁਣਾ ਉੱਚ ਮਿਆਰੀ ਹਾਊਸ ਉਨ੍ਹਾਂ ਦੀ ਉਡੀਕ ’ਚ ਹੈ। ਇਸ ਘਰ ’ਚ ਰਹਿਣ ਦਾ ਸਾਰਿਆਂ ਦਾ ਸੁਪਨਾ ਹੁੰਦਾ ਹੈ ਪਰ ਮਮਦਾਨੀ ਦਾ ਅੰਦਾਜ਼ ਵੱਖਰਾ ਹੈ। ਚੋਣਾਂ ’ਚ ਜਿੱਤ ਤੋਂ ਬਾਅਦ ਇਕ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਤੁਸੀਂ ਕਿੱਥੇ ਰਹਿਣ ਜਾ ਰਹੇ ਹੋ ਤਾਂ ਉਨ੍ਹਾਂ ਕਿਹਾ ਮੈਂ ਅਜੇ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਮੈਂ ਕਿੱਥੇ ਰਹਿਣ ਜਾ ਰਿਹਾ ਹਾਂ ਪਰ ਇਹ ਪੱਕਾ ਹੈ ਕਿ ਮੈਂ ਸਿਟੀ ਹਾਲ (ਮੇਅਰ ਦਫ਼ਤਰ) ਤੋਂ ਕੰਮ ਕਰਾਂਗਾ।
ਮਮਦਾਨੀ ਦਾ ਇੰਤਜ਼ਾਰ ਕਰ ਰਿਹਾ ਗ੍ਰੇਸੀ ਮੈਨਸ਼ਨ ਮੈਨਹੈਟਨ ਦੇ ਪੂਰਬੀ ਪਾਸੇ ਕਾਰਲ ਸ਼ੁਰਜ਼ ਪਾਰਕ ’ਚ ਸਥਿਤ ਹੈ। ਇਹ 1799 ’ਚ ਬਣਿਆ ਸੀ। ਇਸ ਨੂੰ ਅਮਰੀਕੀ ਵਪਾਰੀ ਆਰਚੀਬਾਲਡ ਗ੍ਰੇਸੀ ਨੇ ਬਣਵਾਇਆ ਸੀ। ਪਹਿਲੇ ਵਿਸ਼ਵ ਯੁੱਧ ਦੌਰਾਨ ਜਦੋਂ ਉਹ ਟੈਕਸ ਦਾ ਭੁਗਤਾਨ ਨਹੀਂ ਕਰ ਸਕਿਆ ਤਾਂ ਇਸ ਘਰ ਦੀ ਅਕਵਾਇਰਮੈਂਟ (ਕਬਜ਼ਾ) ਕਰ ਲਈ ਗਈ ਸੀ। ਇਸਦੇ ਬਾਹਰ ਸੇਬ ਤੇ ਅੰਜੀਰ ਦੇ ਦਰੱਖ਼ਤ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
