ਵੀਅਤਨਾਮ ''ਚ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 90 ਹੋਈ

Sunday, Nov 23, 2025 - 12:31 PM (IST)

ਵੀਅਤਨਾਮ ''ਚ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 90 ਹੋਈ

ਇੰਟਰਨੈਸ਼ਨਲ ਡੈਸਕ- ਮੱਧ ਵੀਅਤਨਾਮ ਇਲਾਕੇ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ ਵੱਧ ਕੇ 90 ਹੋ ਗਈ। ਇਕ ਨਿਊਜ਼ ਏਜੰਸੀ ਨੇ ਵੀਅਤਨਾਮ ਆਫ਼ਤ ਪ੍ਰਬੰਧਨ ਅਥਾਰਟੀ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਰਿਪੋਰਟ ਅਨੁਸਾਰ 12 ਲੋਕ ਅਜੇ ਵੀ ਲਾਪਤਾ ਹਨ। ਤੇਜ਼ ਮੀਂਹ ਅਤੇ ਹੜ੍ਹ ਕਾਰਨ ਇਲਾਕੇ 'ਚ 1,154 ਘਰਾਂ ਅਤੇ 80,800 ਹੈਕਟੇਅਰ ਤੋਂ ਵੱਧ ਚੌਲ ਅਤੇ ਦੂਜੀਆਂ ਫ਼ਸਲਾਂ ਨੂੰ ਨੁਕਸਾਨ ਹੋਇਆ ਹੈ।

ਪ੍ਰਧਾਨ ਮੰਤਰੀ ਫਾਮ ਮਿਨਹ ਚਿੰਨ੍ਹ ਨੇ ਮੱਧ ਸੂਬਿਆਂ 'ਚ ਗੰਭੀਰ ਹੜ੍ਹ ਅਤੇ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਦੇ ਉਪਾਅ ਵਧਾਉਣ ਲਈ ਕਿਹਾ ਹੈ। ਵੀਅਤਨਾਮ ਦੀ ਨਿਊਜ਼ ਏਜੰਸੀ ਨੇ ਦੱਸਿਆ ਕਿ ਵੀਅਤਨਾਮੀ ਸਰਕਾਰ ਨੇ ਇਸ ਆਫ਼ਤ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ 700 ਬਿਲੀਅਨ ਵੀਅਤਨਾਮੀ ਡੋਂਗ (ਲਗਭਗ 26.6 ਲੱਖ ਡਾਲਰ) ਦੀ ਐਮਰਜੈਂਸੀ ਮਦਦ ਦਿੱਤੀ ਹੈ।

ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ


author

DIsha

Content Editor

Related News