ਇਟਲੀ ਤੋਂ ਕਾਂਗਰਸ ਦੇ ਸੀਨੀਅਰ ਆਗੂ ਹਰਕੀਤ ਸਿੰਘ ਚਾਹਲ ਨੂੰ ਸਦਮਾ, ਮਾਤਾ ਨਿਰਮਲ ਕੌਰ ਦਾ ਦੇਹਾਂਤ

Monday, Nov 17, 2025 - 09:19 AM (IST)

ਇਟਲੀ ਤੋਂ ਕਾਂਗਰਸ ਦੇ ਸੀਨੀਅਰ ਆਗੂ ਹਰਕੀਤ ਸਿੰਘ ਚਾਹਲ ਨੂੰ ਸਦਮਾ, ਮਾਤਾ ਨਿਰਮਲ ਕੌਰ ਦਾ ਦੇਹਾਂਤ

ਮਿਲਾਨ (ਸਾਬੀ ਚੀਨੀਆ) : ਇਟਲੀ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰ. ਹਰਕੀਤ ਸਿੰਘ ਚਾਹਲ ਦੇ ਮਾਤਾ ਨਿਰਮਲ ਕੌਰ ਦੇ ਦੇਹਾਂਤ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੱਸਣਯੋਗ ਹੈ ਕਿ ਚਾਹਲ ਪਰਿਵਾਰ ਸਮਾਜ ਭਲਾਈ ਕਾਰਜਾਂ ਵਿਚ ਹਮੇਸ਼ਾ ਵੱਧ-ਚੜ੍ਹ ਕੇ ਯੋਗਦਾਨ ਪਾਉਂਦਾ ਆ ਰਿਹਾ ਹੈ। ਸਵਰਗੀ ਨਿਰਮਲ ਕੌਰ ਦੇ ਪਤੀ ਭੁਪਿੰਦਰ ਸਿੰਘ ਗ੍ਰਾਮ ਪੰਚਾਇਤ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਬੜੀ ਦਰਿਆਦਿਲੀ ਨਾਲ ਪਿੰਡ ਦੀ ਬਿਹਤਰੀ ਲਈ ਯਤਨਸ਼ੀਲ ਰਹਿੰਦੇ ਹਨ। ਉਥੇ ਸਵਰਗੀ ਮਾਤਾ ਨਿਰਮਲ ਕੌਰ ਜਦੋਂ ਪੰਜਾਬ ਵਿਚ ਵਿਚ ਲਗਾਤਾਰ ਦੂਸਰੀ ਵਾਰ ਪ੍ਰਕਾਸ਼ ਸਿੰਘ ਬਾਦਲ ਦੀ ਰੁਹਿਨਮਾਈ ਹੇਠ ਅਕਾਲੀ ਦਲ ਦੀ ਸਰਕਾਰ ਬਣੀ ਸੀ, ਉਸ ਵਕਤ ਨਿਰਮਲ ਕੌਰ ਨੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜਦਿਆਂ ਸੱਤਾਧਾਰੀ ਪਾਰਟੀ ਦੇ ਉਮੀਵਾਰ ਨੂੰ ਤਕੜੀ ਟੱਕਰ ਦਿੱਤੀ ਸੀ।

ਇਹ ਵੀ ਪੜ੍ਹੋ : ਇਟਲੀ 'ਚ ਮਨਾਇਆ ਗਿਆ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ, ਰੰਗ 'ਚ ਰੰਗਿਆ ਗਿਆ ਪੂਰਾ ਆਲਮ 

ਸਵਰਗੀ ਨਿਰਮਲ ਕੌਰ ਦੇ ਦੋਵੇਂ ਪੁੱਤਰ ਹਰਕੀਤ ਸਿੰਘ ਚਾਹਲ ਜੋ (ਕਾਂਗਰਸ ਪਾਰਟੀ ਦੀ ਇਟਲੀ ਇਕਾਈ ਦੇ ਮੁੱਖ ਬੁਲਾਰੇ ਹਨ) ਅਤੇ ਸੁਖਵੰਤ ਸਿੰਘ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਖੇਡ ਕਲੱਬਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮਾਤਾ ਨਿਰਮਲ ਕੌਰ ਦਾ ਅੰਤਿਮ ਸੰਸਕਾਰ ਪਿੰਡ ਮਾਧੋ ਝੰਡਾ ਵਿਖੇ ਕੀਤਾ ਗਿਆ ਅਤੇ 21 ਨਵੰਬਰ ਨੂੰ ਅੰਤਿਮ ਅਰਦਾਸ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੀ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News