ਗਲੋਬਲ ਅਰਥਵਿਵਸਥਾ ''ਚ ਭਾਰਤ ਇਕ ਚਮਕਦੇ ਹੋਏ ਸਥਾਨ ਵਜੋਂ ਉੱਭਰਿਆ : JP ਨੱਢਾ

06/23/2023 5:58:38 PM

ਗਿਰੀਡੀਹ (ਏਜੰਸੀ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਵੀਰਵਾਰ ਨੂੰ ਕਿਹਾ ਕਿ ਅਜਿਹੇ ਸਮੇਂ ਜਦੋਂ ਕਈ ਦੇਸ਼ ਮੰਦੀ ਦਾ ਸਾਹਮਣਾ ਕਰ ਰਹੇ ਹਨ, ਉਦੋਂ ਗਲੋਬਲ ਅਰਥਵਿਵਸਥਾ 'ਚ ਭਾਰਤ ਇਕ ਚਮਕਦੇ ਹੋਓਏ ਸਥਾਨ ਵਜੋਂ ਇਭਰਿਆ ਹੈ। ਨੱਢਾ ਨੇ ਇੱਥੇ ਦੇ ਝੰਡਾ ਮੈਦਾਨ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੇਸ਼ ਨੇ ਪਿਛਲੇ 9 ਸਾਲਾਂ 'ਚ ਸਾਰੇ ਖੇਤਰਾਂ 'ਚ ਵਿਕਾਸ ਕੀਤਾ ਹੈ ਅਤੇ ਗਲੋਬਲ ਮੰਚ 'ਚ ਉਸ ਨੂੰ ਅਹਿਮ ਸਥਾਨ ਮਿਲਦਾ ਹੈ। 

ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜਦੋਂ ਦੁਨਈਾ ਭਰ ਦੇ ਨੇਤਾ ਅਤੇ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਤੇ ਕੰਮਕਾਰ ਲਈ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ, ਉਸ ਸਮੇਂ ਇਹ ਦੇਖਣਾ ਦੁਖ਼ਦ ਹੈ ਕਿ ਕਾਂਗਰਸ ਪਾਰਟੀ ਉਨ੍ਹਾਂ ਦੀ ਤੁਲਨਾ ਸੱਪ, ਬਿੱਛੂ ਅਤੇ ਚਾਹ ਵਾਲੇ ਨਾਲ ਕਰ ਰਹੀ ਹੈ। ਭਾਜਪਾ ਪ੍ਰਧਾਨ ਨੇ ਕਿਹਾ,''ਜਦੋਂ ਪ੍ਰਧਾਨ ਮੰਤਰੀ ਬੋਲਦੇ ਹਨ ਤਾਂ ਸਾਰੀ ਦੁਨੀਆ ਸੁਣਦੀ ਹੈ। ਕੱਲ ਇਕ ਇਤਿਹਾਸਕ ਦਿਨ ਸੀ, ਜਦੋਂ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ 'ਤੇ ਪ੍ਰਧਾਨ ਮੰਤਰੀ ਨੇ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਹੈੱਡ ਕੁਆਰਟਰ 'ਚ ਪ੍ਰੋਗਰਾਮਾਂ ਦੀ ਪ੍ਰਧਾਨਗੀ ਕੀਤੀ ਸੀ। ਪ੍ਰਧਾਨ ਮੰਤਰੀ ਨੇ ਯੋਗ ਨੂੰ ਕੌਮਾਂਤਰੀ ਪੱਧਰ 'ਤੇ ਪਹੁੰਚਾਇਆ ਹੈ। ਕੱਲ ਉਨ੍ਹਾਂ ਨੇ ਦੁਨੀਆ ਦੇ ਸੀਨੀਅਰ ਸੀ.ਈ.ਓ. ਨਾਲ ਮੁਲਾਕਾਤ ਕੀਤੀ ਸੀ। ਟੇਸਲਾ ਦੇ ਸੀ.ਈ.ਓ. ਏਲਨ ਮਸਕ ਨੇ ਕਿਹਾ ਕਿ ਉਹ ਮੋਦੀ ਦੇ ਪ੍ਰਸ਼ੰਸਕ ਹਨ।''


DIsha

Content Editor

Related News