ਹਵਾਈ ਜੰਗ ''ਚ ਪਾਕਿ ਤੇ ਚੀਨ ਨੂੰ ਪਛਾੜਣ ਵਾਲੀ ਅਸਤਰ ਮਿਜ਼ਾਈਲ ਬਣਾਏਗਾ ਭਾਰਤ
Tuesday, Feb 16, 2021 - 02:43 AM (IST)
ਨਵੀਂ ਦਿੱਲੀ - ਚੀਨ ਅਤੇ ਪਾਕਿਸਤਾਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਇਸ ਸਾਲ ਹਵਾ ਤੋਂ ਹਵਾ ਵਿਚ 160 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਦੀ ਸਮੱਰਥਾ ਵਾਲੀ ਅਸਤਰ ਮਿਜ਼ਾਈਲ ਦਾ ਪ੍ਰੀਖਣ ਸ਼ੁਰੂ ਕਰੇਗਾ। ਇਸ ਘਾਤਕ ਮਿਜ਼ਾਈਲ ਦੇ ਨਾਲ ਹੀ ਭਾਰਤ ਹਵਾਈ ਜੰਗ ਦੇ ਮਾਮਲੇ ਵਿਚ ਪਾਕਿਸਤਾਨ ਅਤੇ ਚੀਨ ਤੋਂ ਵੀ ਅੱਗੇ ਨਿਕਲ ਜਾਵੇਗਾ।
ਲੰਬੀ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ ਨਾਲ ਲੈੱਸ ਅਸਤਰ ਮਾਰਕ-2 ਮਿਜ਼ਾਈਲ ਵਿਜ਼ੀਬਲ ਰੇਂਜ਼ ਤੋਂ ਬਾਹਰ ਵੀ ਦੁਸ਼ਮਣ ਦੇ ਹਵਾਈ ਜਹਾਜ਼ ਨੂੰ ਨਿਸ਼ਾਨਾ ਬਣਾਉਣ ਵਿਚ ਸਮਰੱਥ ਹੋਵੇਗੀ। ਭਾਰਤ ਅਸਤਰ ਮਾਰਕ-2 ਮਿਜ਼ਾਈਲ ਰਾਹੀਂ ਆਪਣੇ ਲੜਾਕੂ ਹਵਾਈ ਜਹਾਜ਼ਾਂ ਦੀ ਸਮਰੱਥਾ ਨੂੰ ਹਵਾਈ ਜੰਗ ਵਿਚ ਵਧੇਰੇ ਘਾਤਕ ਬਣਾਵੇਗਾ। 26 ਜਨਵਰੀ, 2019 ਨੂੰ ਹੋਏ ਬਾਲਾਕੋਟ ਏਅਰ ਸਟ੍ਰਾਈਕ ਤੋਂ ਇਕ ਦਿਨ ਬਾਅਦ ਹੋਇਆ ਸੀ।
ਇਸ ਮਿਜ਼ਾਈਲ ਨਾਲ ਲੈੱਸ ਭਾਰਤੀ ਹਵਾਈ ਜਹਾਜ਼ ਦੁਸ਼ਮਣ ਦੇ ਹਵਾਈ ਜਹਾਜ਼ਾਂ ਨੂੰ 160 ਕਿਲੋਮੀਟਰ ਦੂਰ ਤੋਂ ਹੀ ਡੇਗਣ ਵਿਚ ਸਮਰੱਥ ਹੋਣਗੇ। ਅਸਤਰ ਮਿਜ਼ਾਈਲਾਂ ਦਾ ਪ੍ਰੀਖਣ ਇਸੇ ਸਾਲ ਛਿਮਾਰੀ ਵਿਚ ਹੋਵੇਗਾ। ਅਸਤਰ ਮਾਰਕ-2 ਮਿਜ਼ਾਈਲ ਆਵਾਜ਼ ਦੀ ਰਫਤਾਰ ਤੋਂ ਚਾਰ ਗੁਣਾ ਤੇਜ਼ੀ ਨਾਲ ਉਡਾਣ ਭਰਦੀ ਹੈ। ਇਸ ਦੌਰਾਨ ਸਮੁੰਦਰੀ ਫੌਜ ਨੂੰ ਤੀਜੀ ਪਣਡੁੱਬੀ 'ਕਰੰਜ' ਮਿਲ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।