ਭਾਰਤ ਨੇ ਕੀਤਾ ਅਮਰੀਕਾ ਅਤੇ ਈਰਾਨ ਨਾਲ ਸੰਪਰਕ

01/06/2020 2:30:22 PM

ਤਹਿਰਾਨ— ਈਰਾਨ ਅਤੇ ਅਮਰੀਕਾ ਦੇ ਵਧਦੇ ਤਣਾਅ ਨਾਲ ਜੋ ਮਾਹੌਲ ਬਣਿਆ ਹੈ, ਉਹ ਵਿਸ਼ਵ ਕੂਟਨੀਤੀ 'ਚ ਨਵੇਂ ਸਮੀਕਰਣ ਬਣਨ ਦੇ ਸੰਕੇਤ ਦੇ ਰਿਹਾ ਹੈ। ਈਰਾਨੀ ਜਨਰਲ ਦੇ ਕਤਲ ਦੇ ਕੁੱਝ ਹੀ ਦੇਰ ਬਾਅਦ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਪਾਕਿਸਤਾਨ ਦੀ ਫੌਜ ਮੁਖੀ ਕਮਰ ਬਾਜਵਾ ਨਾਲ ਗੱਲ ਕੀਤੀ ਸੀ।

ਦੂਜਾ ਸੰਕੇਤ ਐਤਵਾਰ ਨੂੰ ਦੇਖਣ ਨੂੰ ਮਿਲਿਆ ਜਦ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਈਰਾਨ ਦੇ ਵਿਦੇਸ਼ ਮੰਤਰੀ ਜਾਵੇਦ ਜ਼ਰੀਫ ਨਾਲ ਟੈਲੀਫੋਨ 'ਤੇ ਗੱਲ ਕੀਤੀ। ਦੋਵਾਂ ਵਿਚਕਾਰ ਅੱਗੇ ਤੋਂ ਵੀ ਸੰਪਰਕ ਬਣਾਈ ਰੱਖਣ 'ਤੇ ਸਹਿਮਤੀ ਬਣੀ। ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਇਲਾਵਾ ਯੂ. ਏ. ਈ. ਅਤੇ ਓਮਾਨ ਦੇ ਵਿਦੇਸ਼ ਮੰਤਰੀ ਨਾਲ ਵੀ ਗੱਲ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤ ਪੱਛਮੀ ਏਸ਼ੀਆ ਦੇ ਹਾਲਾਤ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਖੇਤਰ ਦੇ ਸਾਰੇ ਪੱਖਾਂ ਨਾਲ ਲਗਾਤਾਰ ਸੰਪਰਕ 'ਚ ਵੀ ਹੈ। ਜੈਸ਼ੰਕਰ ਨੇ ਸ਼ਾਮ ਨੂੰ ਟਵੀਟ ਕਰ ਕੇ ਆਪਣੀ ਗੱਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਮੈਂ ਈਰਾਨ ਦੇ ਵਿਦੇਸ਼ ਮੰਤਰੀ ਜਰੀਫ ਨਾਲ ਗੱਲ ਕੀਤੀ ਹੈ।

ਅਸੀਂ ਹਾਲ ਹੀ 'ਚ ਵਾਪਰੀਆਂ ਘਟਨਾਵਾਂ ਜੋ ਬੇਹੱਦ ਗੰਭੀਰ ਮੋੜ ਲੈ ਚੁੱਕੀਆਂ ਹਨ, ਬਾਰੇ ਗੱਲ ਕੀਤੀ। ਜਿਸ ਤਰ੍ਹਾਂ ਤਣਾਅ ਵਧਿਆ ਹੈ, ਉਸ ਨੂੰ ਲੈ ਕੇ ਭਾਰਤ ਬਹੁਤ ਚਿੰਤਤ ਹੈ। ਉਨ੍ਹਾਂ ਅੱਗੇ ਵੀ ਸੰਪਰਕ ਬਣਾਏ ਰੱਖਣ ਨੂੰ ਸਹਿਮਤੀ ਪ੍ਰਗਟਾਈ। ਅਮਰੀਕੀ ਵਿਦੇਸ਼ ਮੰਤਰੀ ਨਾਲ ਹੋਈ ਗੱਲਬਾਤ ਬਾਰੇ ਜੈਸ਼ੰਕਰ ਨੇ ਬਸ ਇੰਨਾ ਲਿਖਿਆ ਹੈ ਕਿ ਖਾੜੀ ਦੀ ਸਥਿਤੀ 'ਤੇ ਉਨ੍ਹਾਂ ਦੀ ਗੱਲ ਹੋਈ ਅਤੇ ਭਾਰਤ ਨੇ ਆਪਣੀਆਂ ਚਿੰਤਾਵਾਂ ਅਤੇ ਹਿੱਤਾਂ ਬਾਰੇ ਦੱਸਿਆ ਹੈ।
ਓਮਾਨ ਦੇ ਵਿਦੇਸ਼ ਮੰਤਰੀ ਨਾਲ ਹੋਈ ਗੱਲ ਬਾਰੇ ਜੈਸ਼ੰਕਰ ਨੇ ਲਿਖਿਆ ਹੈ ਕਿ ਅਸੀਂ ਖਾੜੀ ਖੇਤਰ 'ਚ ਸੁਰੱਖਿਆ ਬਣਾਈਰੱਖਣ ਲਈ ਸਾਂਝਾ ਵਿਚਾਰ ਰੱਖਦੇ ਹਾਂ।
 

ਇਰਾਕੀ ਸੰਸਦ ਨੇ ਅਮਰੀਕੀ ਫੌਜ ਨੂੰ ਕਿਹਾ ਦੇਸ਼ 'ਚੋਂ ਨਿਕਲੋ—
ਇਰਾਕ ਦੀ ਸੰਸਦ ਨੇ ਅਮਰੀਕੀ ਫੌਜ ਨੂੰ ਦੇਸ਼ 'ਚੋਂ ਬਾਹਰ ਕੱਢਣ ਦਾ ਪ੍ਰਸਤਾਵ ਪਾਸ ਕੀਤਾ ਹੈ। ਹਾਲਾਂਕਿ ਸਰਕਾਰ ਲਈ ਇਹ ਪ੍ਰਸਤਾਵ ਮੰਨਣਾ ਜ਼ਰੂਰੀ ਨਹੀਂ ਹੈ ਪਰ ਲੱਗਦਾ ਹੈ ਕਿ ਉਹ ਇਸ ਨੂੰ ਮੰਨ ਲੈਣਗੇ।


Related News