ਸ਼ਹੀਦ ਸੁਨੀਲ ਕੁਮਾਰ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ, ਪਤਨੀ ਬੋਲੀ- ਚੀਨ ਤੋਂ ਲਿਆ ਜਾਵੇ ਬਦਲਾ

Thursday, Jun 18, 2020 - 11:32 AM (IST)

ਸ਼ਹੀਦ ਸੁਨੀਲ ਕੁਮਾਰ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ, ਪਤਨੀ ਬੋਲੀ- ਚੀਨ ਤੋਂ ਲਿਆ ਜਾਵੇ ਬਦਲਾ

ਬਿਹਾਰ- ਭਾਰਤ-ਚੀਨ ਦੀ ਹਿੰਸਕ ਝੜਪ 'ਚ ਸ਼ਹੀਦ ਹੋਏ ਹੌਲਦਾਰ ਸੁਨੀਲ ਕੁਮਾਰ ਦਾ ਅੱਜ ਯਾਨੀ ਵੀਰਵਾਰ ਨੂੰ ਬਿਹਾਰ ਦੇ ਪਟਨਾ 'ਚ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਸੁਨੀਲ ਨੂੰ ਕਾਫ਼ੀ ਗਿਣਤੀ 'ਚ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤਾ। ਲੱਦਾਖ ਸਰਹੱਦ 'ਤੇ ਸ਼ਹੀਦ 16 ਬਿਹਾਰ ਰੇਜੀਮੈਂਟ ਦੇ ਜਵਾਨ ਸੁਨੀਲ ਨੂੰ ਜਦੋਂ ਅੰਤਿਮ ਵਿਦਾਈ ਦਿੱਤੀ ਜਾ ਰਹੀ ਸੀ ਤਾਂ ਉਨ੍ਹਾਂ ਦੀ ਪਤਨੀ ਨੇ ਖੁਦ ਨੂੰ ਸੰਭਾਲਦੇ ਹੋਏ ਪਤੀ ਨੂੰ ਸਲਾਮੀ ਨਾਲ ਵਿਦਾਈ ਦਿੱਤੀ। ਉਨ੍ਹਾਂ ਨੇ ਕਿਹਾ,''ਮੇਰਾ ਸੁਨੀਲ ਅਮਰ ਰਹੇ। ਉਨ੍ਹਾਂ ਨੇ ਚੀਨ ਮੁਰਦਾਬਾਦ ਦਾ ਨਾਅਰਾ ਵੀ ਲਗਾਇਆ।

PunjabKesariਸ਼ਹੀਦ ਹੌਲਦਾਰ ਸੁਨੀਲ ਕੁਮਾਰ ਦੇ ਬੇਟੇ ਨੇ ਉਨ੍ਹਾਂ ਦੀ ਅੰਤਿਮ ਕ੍ਰਿਆ ਕੀਤੀ। ਪਿਤਾ ਨੂੰ ਜਿਸ ਤਿਰੰਗੇ 'ਚ ਲਪੇਟਿਆ ਗਿਆ ਸੀ, ਉਹ ਬੇਟੇ ਨੂੰ ਸੌਂਪਿਆ ਗਿਆ। ਸੁਨੀਲ ਦਾ ਅੰਤਿਮ ਸੰਸਕਾਰ ਬਿਹਾਰ ਦੇ ਪਟਨਾ 'ਚ ਕੀਤਾ ਗਿਆ। ਇਸ ਵਿਚ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਚੀਨ ਤੋਂ ਬਦਲਿਆ ਲਿਆ ਜਾਣਾ ਚਾਹੀਦਾ। ਉੱਥੇ ਹੀ ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਚੀਨੀ ਸਾਮਾਨ ਦਾ ਬਾਈਕਾਟ ਹੋਵੇ ਅਤੇ ਮੇਰੇ ਪਾਪਾ ਨੂੰ ਸਰਕਾਰ ਇਨਸਾਫ਼ ਦਿਵਾਏ। ਦੱਸਣਯੋਗ ਹੈ ਕਿ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਸੋਮਵਾਰ ਨੂੰ ਚੀਨ ਨਾਲ ਹੋਈ ਝੜਪ 'ਚ ਭਾਰਤ ਦੇ 20 ਫੌਜੀ ਸ਼ਹੀਦ ਹੋ ਗਏ ਸਨ।

PunjabKesari


author

DIsha

Content Editor

Related News