ਭਾਰਤ-ਚੀਨ ਦਰਮਿਆਨ ਪੈਦਾ ਵਿਵਾਦ ਨੂੰ ਲੈ ਕੇ ਫੌਜੀ ਸਰਗਰਮੀਆਂ ’ਤੇ ਨਜ਼ਰ ਰੱਖ ਰਹੇ ਡਰੋਨਜ਼, ਜਾਣੋ ਖਾਸੀਅਤ

06/27/2020 10:25:05 AM

ਨਵੀਂ ਦਿੱਲੀ/ਜਲੰਧਰ, (ਵਿਸ਼ੇਸ਼)–ਭਾਰਤ ਅਤੇ ਚੀਨ ਦਰਮਿਆਨ 15 ਜੂਨ ਨੂੰ ਗਲਵਾਨ ਘਾਟੀ ’ਚ ਹੋਈ ਹਿੰਸਕ ਝੜਪ ਤੋਂ ਬਾਅਦ ਤਣਾਅ ਹੋ ਵੱਧ ਗਿਆ। ਦੋਹਾਂ ਦੇਸ਼ਾਂ ਦੀਆਂ ਫੌਜਾਂ ਆਹਮਣੇ-ਸਾਹਮਣੇ ਹਨ। 15 ਜੂਨ ਨੂੰ ਗਲਵਾਨ ’ਚ ਹੋਈ ਹਿੰਸਕ ਝੜਪ ਜਿਸ ’ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਅਤੇ ਚੀਨ ਦੇ 40 ਤੋਂ ਜਿਆਦਾ ਫੌਜੀ ਮਾਰੇ ਗਏ, ਦੌਰਾਨ ਚੀਨ ਵਲੋਂ ਥਰਮਲ ਇਮੇਜਿੰਗ ਡਰੋਨਜ਼ ਦੇ ਇਸਤੇਮਾਲ ਦਾ ਖੁਲਾਸਾ ਹੋਇਆ ਹੈ। ਚੀਨ ਨੇ ਇਸ ਡਰੋਨ ਦਾ ਇਸਤੇਮਾਲ ਭਾਰਤੀ ਫੌਜੀਆਂ ਨੂੰ ਟੋਹ ਲੈਣ ਲਈ ਕੀਤਾ ਗਿਆ। ਤਣਾਅਪੂਰਣ ਮਾਹੌਲ ਦੌਰਾਨ ਭਾਰਤ ਅਤੇ ਚੀਨੀ ਫੌਜਾਂ ਵਲੋਂ ਉੱਤਰੀ ਲੱਦਾਖ ’ਚ ਐੱਲ. ਏ. ਸੀ. (ਲਾਈਨ ਆਫ ਐਕਚੁਅਲ ਕੰਟਰੋਲ) ਉੱਤੇ ਡਰੋਨਜ਼ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ।

PunjabKesari

ਚੀਨ ਦੀ ਹਰ ਹਰਕਤ ’ਤੇ ‘ਹੇਰਾਨ’ ਨਾਲ ਨਜ਼ਰ

ਹੇਰਾਨ ਲੰਮੇ ਸਮੇਂ ਤੱਕ 35 ਹਜ਼ਾਰ ਫੁੱਟ ਤੋਂ ਨਜ਼ਰ ਰੱਖਣ ਵਾਲਾ ਇਜ਼ਰਾਇਲ ਤੋਂ ਮਿਲਿਆ ਡਰੋਨ ਹੈ। ਇਸ ਦਾ ਇਸਤੇਮਾਲ ਰਣਨੀਤਿਕ ਅਤੇ ਅਹਿਮ ਮਿਸ਼ਨ ਲਈ ਫੌਜ ਦੀ ਉੱਤਰੀ ਕਮਾਨ ਵਲੋਂ ਕੀਤਾ ਜਾ ਰਿਹਾ ਹੈ। ਇਸ ਡਰੋਨ ਦੀ ਖਾਸੀਅਤ ਇਹ ਹੈ ਕਿ ਇਕ ਵਾਰ ਚਾਰਜ ਹੋਣ ਤੋਂ ਬਾਅਦ ਇਹ 45 ਘੰਟੇ ਤੱਕ ਅਸਮਾਨ ’ਚ ਰਹਿ ਕੇ ਇਕ ਹਜ਼ਾਰ ਕਿਲੋਮੀਟਰ ਤੱਕ ਦੀ ਰੇਂਜ਼ ਕਵਰ ਕਰ ਸਕਦਾ ਹੈ। ਇਹ ਡਰੋਨ ਬਿਨਾਂ ਐੱਲ. ਏ. ਸੀ. ’ਤੇ ਉੱਡੇ ਵੀ ਚੀਨ ਦੇ ਫੌਜੀਆਂ ਦੀ ਹਰ ਹਰਕਤ ’ਤੇ ਨਜ਼ਰ ਰੱਖ ਰਿਹਾ ਹੈ।

ਖਾਸੀਅਤ

-ਇਸ ਨਾਲ ਕਿਸੇ ਵੀ ਇਲਾਕੇ ’ਚ ਖੁਫੀਆ ਜਾਣਕਾਰੀ ਲੈਣ, ਨਿਗਰਾਨੀ ਰੱਖਣ ਅਤੇ ਟੋਹੀ ਮਿਸ਼ਨ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।

-ਇਸ ’ਚ ਲੱਗੇ ਸੈਂਸਰ ਰੀਅਲ ਟਾਈਮ ’ਚ ਰਣਨੀਤਿਕ ਪੱਧਰ ’ਤੇ ਡਾਟਾ ਇਕੱਠਾ ਕਰ ਕੇ ਭੇਜਦੇ ਹਨ।

–ਇਹ ਸੈਟੇਲਾਈਟ ਕਮਿਊਨੀਕੇਸ਼ਨਜ਼ ਜਾਂ ਡਾਇਰੈਕਟ ਲਾਈਨ ਆਫ ਸਾਈਟ ਨਾਲ ਚੱਲਦਾ ਹੈ।

ਆਰਮੀ ਦਾ ਬੇਹੱਦ ਭਰੋਸੇਮੰਦ ‘ਕਵਾਡਕਾਪਟਰ’

ਬਿਲਕੁਲ ਕਲੀਅਰ ਕਵਰੇਜ਼ ਲਈ ਕਵਾਡਕਾਪਟਰ ਭਾਰਤੀ ਫੌਜ ਦਾ ਬੇਹੱਦ ਭਰੋਸੇਮੰਦ ਡਰੋਨ ਹੈ। ਫੌਜ ਇਸ ਦਾ ਇਸਤੇਮਾਲ ਸਹੀ ਕਵਰੇਜ ਲਈ ਐੱਲ. ਏ. ਸੀ. ’ਤੇ ਕਰ ਰਹੀ ਹੈ। ਦਿਨ ਅਤੇ ਰਾਤ ਦੀ ਕਵਰੇਜ ਲਈ ਇਸ ’ਚ ਵੱਖ-ਵੱਖ ਕੈਮਰੇ ਲੱਗੇ ਹਨ ਅਤੇ ਇਹ ਇਕ ਨਿਸ਼ਚਿਤ ਉਚਾਈ ਤੱਕ ਜਾ ਕੇ ਪੂਰੇ ਏਰੀਆ ਨੂੰ ਸਕੈਨ ਕਰਦਾ ਹੈ। ਇਸ ਡਰੋਨ ਨੂੰ ਮੁੱਖ ਤੌਰ ’ਤੇ ਇਨਫੈਂਟਰੀ ਬਟਾਲੀਅਨ ਇਸਤੇਮਾਲ ਕਰਦੀ ਹੈ। ਇਹ ਡਰੋਨ ਦੁਸ਼ਮਣ ਫੌਜ ਦੀ ਤਾਇਨਾਤੀ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੰਦਾ ਹੈ।

PunjabKesari

ਚੀਨ ਕਰ ਰਿਹਾ ਥਰਮਲ ਇਮੇਜਿੰਗ ਡਰੋਨਜ਼ ਅਤੇ ਵਿੰਗ ਲੂੰਗ 1 ਅਤੇ 2 ਆਰਮਡ ਡਰੋਨਜ਼ ਦਾ ਇਸਤੇਮਾਲ

ਚੀਨ ਵਲੋਂ 15 ਜੂਨ ਨੂੰ ਗਲਵਾਨ ਘਾਟੀ ’ਚ ਹੋਈ ਝੜਪ ਤੋਂ ਪਹਿਲਾਂ ਤੋਂ ਹੀ ਭਾਰਤੀ ਫੌਜੀਆਂ ਦੀ ਟੋਹ ਲੈਣ ਲਈ ਥਰਮਲ ਇਮੇਜਿੰਗ ਡਰੋਨਜ਼ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਚੀਨ ਨੇ ਇਸੇ ਸਾਲ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਥਰਮਲ ਇਮੇਜਿੰਗ ਟੈਕ੍ਰੋਲਾਜੀ ਨਾਲ ਲੈਸ ਮੈਵਿਕ-2 ਇੰਟਰਪ੍ਰਾਈਜ ਡਰੋਨਜ਼ ਦਾ ਇਸਤੇਮਾਲ ਲੋਕਾਂ ’ਚ ਬੁਖਾਰ ਦਾ ਪਤਾ ਲਗਾਉਣ ਲਈ ਕੀਤਾ ਸੀ। ਚੀਨ ਇਸ ਦਾ ਇਸਤੇਮਲ ਹੁਣ ਸਰਹੱਦ ’ਤੇ ਕਰ ਰਿਹਾ ਹੈ।

ਇਸ ਤੋਂ ਇਲਾਵਾ ਚੀਨ ਦਾ ਵਿੰਗ ਲੂੰਗ ਆਰਮਡ ਡਰੋਨ-1 ਜੋ ਕਿ ਲੇਜਰ ਗਾਈਡੇ ਬੰਬ ਜਾਂ ਮਿਜ਼ਾਈਲ ਲੈ ਕੇ ਜਾਣ ’ਚ ਸਮਰੱਥ ਹੈ ਅਤੇ ਵਿੰਗ ਲੂੰਗ-2 ਜੋ ਕਿ ਆਪਣੇ ਨਾਲ 12 ਮਿਜ਼ਾਈਲ ਜਾਂ ਬੰਬ ਲੈ ਕੇ ਜਾ ਸਕਦਾ ਹੈ, ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਮੀਡੀਅਮ ਆਲਟੀਚਿਊਡ ਐਂਡ ਐਂਡਯੂਰੈਂਸ ਵਾਲਾ ਇਹ ਡਰੋਨ ਦਿਨ ਅਤੇ ਰਾਤ ਕਿਸੇ ਵੀ ਸਮੇਂ ਡਾਟਾ ਇਕੱਠਾ ਕਰ ਸਕਦਾ ਹੈ। ਇਹ ਲਗਭਗ 32 ਹਜ਼ਾਰ ਫੁੱਟ ਤੱਕ ਜਾ ਸਕਦਾ ਹੈ ਅਤੇ ਚਾਰਜ ਕੀਤੇ ਜਾਣ ਤੋਂ ਬਾਅਦਗ 32 ਘੰਟੇ ਤੱਕ ਅਸਮਾਨ ’ਚ ਉੱਡ ਸਕਦਾ ਹੈ।

PunjabKesari

ਪਠਾਰੀ ਇਲਾਕਿਆਂ ਦੇ ਉੱਪਰ ਉੱਡਣ ’ਚ ਸਮਰੱਥ ਏ. ਆਰ.-500 ਸੀ

ਚੀਨ ਦਾ ਇਹ ਪਹਿਲਾ ਅਨਮੈਨਡ ਹੈਲੀਕਾਪਟਰ ਡਰੋਨ ਹੈ। ਇਹ ਪਠਾਰੀ ਇਲਾਕਿਆਂ ’ਚ ਉੱਡਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਕ ਵਾਰ ਚਾਰਜ ਹੋਣ ਤੋਂ ਬਾਅਦ ਇਹ ਡਰੋਨ ਪੰਜ ਘੰਟੇ ਤੱਕ 5000 ਮੀਟਰ ਤੱਕ ਦੀ ਉਚਾਈ ’ਤੇ ਉੱਡ ਸਕਦਾ ਹੈ। ਇਸ ਦੀ ਸਪੀਡ 170 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਉਚਾਈ ਤੋਂ ਫਾਇਰਿੰਗ ਵੀ ਕਰ ਸਕਦਾ ਹੈ। ਪਿਛਲੇ ਮਹੀਨੇ ਹੀ ਇਸ ਦੀ ਪਹਿਲੀ ਫਲਾਈਟ ਹੋਈ ਹੈ। ਤਿੱਬਤ ਦੇ ਨਾਲ ਲਗਦੀ ਭਾਰਤੀ ਸਰਹੱਦ, ਜਿਥੇ ਅਕਸਾਈ ਚਿਨ ਕੋਲ ਪੂਰਾ ਪਠਾਰੀ ਇਲਾਕਾ ਹੈ, ਉੱਥੇ ਇਸ ਡਰੋਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
 


Lalita Mam

Content Editor

Related News