ਨਾਜਾਇਜ਼ ਪਟਾਕੇ ਰੱਖ ਕੇ ਵੇਚਣ ਵਾਲੇ ਦੋ ਗ੍ਰਿਫ਼ਤਾਰ
Wednesday, Oct 22, 2025 - 11:02 AM (IST)

ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਵਿਖੇ ਵੱਖ-ਵੱਖ ਥਾਵਾਂ ’ਤੇ ਨਾਜਾਇਜ਼ ਪਟਾਕੇ ਰੱਖ ਕੇ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਦੌਰਾਨੇ ਗਸ਼ਤ ਸੀ ਤਾਂ ਇਸ ਦੌਰਾਨ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਅਜੇ ਵਧਵਾ ਪੁੱਤਰ ਸਤਪਾਲ ਵਾਸੀ ਗਾਂਧੀ ਨਗਰ ਨੇੜੇ ਹਨੂੰਮਾਨ ਮੰਦਿਰ ਫਿਰੋਜ਼ਪੁਰ ਸ਼ਹਿਰ ਜੋ ਹਾਊਸਿੰਗ ਬੋਰਡ ਕਾਲੋਨੀ ਨੇੜੇ ਸ੍ਰੀ ਗਣਪਤੀ ਡੇਅਰੀ ਦੇ ਸਾਹਮਣੇ ਆਈ. ਟੀ. ਆਈ. ਲੜਕੇ ਦੇ ਗੇਟ ਪਾਸ ਬਿਨਾਂ ਲਾਇਸੈਂਸ ਪਟਾਕੇ ਰੱਖ ਕੇ ਵੇਚ ਰਿਹਾ ਹੈ, ਜੋ ਵਧਵਾ ਉਕਤ ਵੱਲੋਂ ਰਿਹਾਇਸ਼ੀ ਏਰੀਆ ਵਿਚ ਬਿਨ੍ਹਾ ਲਾਇਸੈਂਸ ਪਟਾਕੇ ਵੇਚਣਾ ਡੀ. ਸੀ. ਵੱਲੋਂ ਜਾਰੀ ਹੁਕਮਾ ਦੀ ਉਲੰਘਣਾ ਕੀਤੀ ਹੈ।
ਇਸੇ ਹੀ ਥਾਣੇ ਦੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਦੌਰਾਨੇ ਗਸ਼ਤ ਸੀ ਤਾਂ ਇਸ ਦੌਰਾਨ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਹਰਿ ਕ੍ਰਿਸ਼ਨ ਉਰਫ ਕ੍ਰਿਸ਼ਨ ਲਾਲ ਉਰਫ਼ ਘੰਟੀ ਪੁੱਤਰ ਨਵਾਬ ਪੁੱਤਰ ਮੰਦਾ ਵਾਸੀ ਬਸਤੀ ਬੋਰੀਆ ਵਾਲੀ, ਸਾਹਮਣੇ ਭਗਵਾਨ ਵਾਲਮੀਕ ਮੰਦਿਰ, ਫਿਰੋਜ਼ਪੁਰ ਸ਼ਹਿਰ ਜੋ ਮੁਲਤਾਨੀ ਗੇਟ ਦੇ ਕੋਲ ਪਟਾਕਿਆਂ ਦੀ ਦੁਕਾਨ ਲਗਾ ਕੇ ਪਟਾਕੇ ਵੇਚ ਰਿਹਾ ਹੈ, ਜਿਸ ਪਾਸ ਨਾ ਤਾਂ ਪਟਾਕੇ ਵੇਚਣ ਦਾ ਕੋਈ ਲਾਇਸੈਂਸ ਹੈ ਅਤੇ ਨਾ ਹੀ ਕੋਈ ਮਨਜ਼ੂਰੀ ਬਿਨਾਂ ਲਾਇਸੈਂਸ ਪਟਾਕੇ ਵੇਚਣਾ ਡੀ. ਸੀ. ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਕੋਲੋਂ ਪਟਾਕੇ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ।