ਭਾਰਤ ''ਚ ਪੜ੍ਹਨ ਲਈ ਬ੍ਰਿਟੇਨ ਤੋਂ ਆਉਣਗੇ ਪਹਿਲਾਂ ਨਾਲੋਂ ਵਧ ਵਿਦਿਆਰਥੀ

Thursday, Sep 05, 2019 - 01:02 PM (IST)

ਭਾਰਤ ''ਚ ਪੜ੍ਹਨ ਲਈ ਬ੍ਰਿਟੇਨ ਤੋਂ ਆਉਣਗੇ ਪਹਿਲਾਂ ਨਾਲੋਂ ਵਧ ਵਿਦਿਆਰਥੀ

ਬ੍ਰਿਟੇਨ/ਨਵੀਂ ਦਿੱਲੀ— ਗਲੋਬਲ ਪੱਧਰ 'ਤੇ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਦਾ ਪ੍ਰਤੀਨਿਧੀਤੱਵ ਕਰਨ ਵਾਲੀ ਯੂਨੀਵਰਸਿਟੀਜ਼ ਯੂ.ਕੇ. ਇੰਟਰਨੈਸ਼ਨਲ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ। ਜਿਸ ਨਾਲ ਉੱਚ ਸਿੱਖਿਆ ਲਈ ਭਾਰਤ ਆਉਣ ਵਾਲੇ ਬ੍ਰਿਟਿਸ਼ ਵਿਦਿਆਰਥੀਆਂ ਦੀ ਗਿਣਤੀ ਨੂੰ ਦੁੱਗਣਾ ਕੀਤਾ ਜਾ ਸਕੇ। ਮੌਜੂਦਾ ਸਮੇਂ 'ਚ ਬ੍ਰਿਟੇਨ ਤੋਂ ਇਕ ਸਾਲ 'ਚ 235 ਵਿਦਿਆਰਥੀ ਉੱਚ ਸਿੱਖਿਆ ਲਈ ਭਾਰਤ ਆ ਰਹੇ ਹਨ।

ਸਿੱਖਿਆ ਲਈ ਭਾਰਤ ਤੋਂ ਬ੍ਰਿਟੇਨ ਜਾਣ ਵਾਲੇ ਵਿਦਿਆਰਥੀਆਂ ਬਾਰੇ ਇਕ ਰਿਪੋਰਟ ਜਾਰੀ ਕਰਨ ਮੌਕੇ ਯੂਨੀਵਰਸਿਟੀਆਂ ਯੂ.ਕੇ. ਇੰਡੀਆ ਦੀ ਡਾਇਰੈਕਟਰ ਵਿਵਿਅਨ ਸਟਰਨ ਨੇ ਕਿਹਾ ਕਿ ਬ੍ਰੈਗਜ਼ਿਟ ਅਤੇ ਹੋਰ ਸਿਆਸੀ ਘਟਨਾਵਾਂ ਤੋਂ ਬਾਅਦ ਵੀ ਬ੍ਰਿਟੇਨ ਸਥਿਤ ਯੂਨੀਵਰਸਿਟੀਆਂ 'ਚ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਕਮੀ ਨਹੀਂ ਆ ਰਹੀ ਹੈ।

ਉਨ੍ਹਾਂ ਨੇ ਕਿਹਾ,''ਪਿਛਲੇ 3 ਸਾਲਾਂ 'ਚ ਅਰਜ਼ੀਆਂ ਦੀ ਗਿਣਤੀ 100 ਫੀਸਦੀ ਵਧੀ ਹੈ।'' ਮਾਰਚ 2018 ਤੋਂ ਮਾਰਚ 2019 ਦਰਮਿਆਨ ਵਿਦਿਆਰਥੀ ਵੀਜ਼ਾ ਅਰਜ਼ੀਆਂ 'ਚ 40 ਫੀਸਦੀ ਦਾ ਵਾਧਾ ਹੋਇਆ ਹੈ। ਯੂਨੀਵਰਸਿਟੀਜ਼ ਯੂ.ਕੇ. ਇੰਟਰਨੈਸ਼ਨਲ ਵਲੋਂ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ ਬ੍ਰਿਟੇਨ 'ਚ ਗਰੈਜੂਏਸ਼ਨ ਕਰਨ ਵਾਲੇ 13.8 ਫੀਸਦੀ ਭਾਰਤੀ ਆਈ.ਟੀ. ਖੇਤਰ 'ਚ ਕੰਮ ਕਰ ਰਹੇ ਹਨ। ਸਭ ਤੋਂ ਘੱਟ ਗਿਣਤੀ ਜਨਸੰਪਰਕ ਅਤੇ ਵਿਗਿਆਪਨ ਖੇਤਰ 'ਚ ਕੰਮ ਕਰਨ ਵਾਲੇ ਵਿਦਿਆਰਥੀਆਂ ਦੀ ਹੈ। ਜਨਸੰਪਰਕ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 4.3 ਫੀਸਦੀ ਅਤੇ ਵਿਗਿਆਪਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਿਰਫ਼ 3.8 ਫੀਸਦੀ ਹੈ। ਇਸ ਅਧਿਐਨ ਲਈ ਬ੍ਰਿਟੇਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ 16 ਹਜ਼ਾਰ ਭਾਗੀਦਾਰਾਂ ਤੋਂ ਰਾਏ ਲਈ ਗਈ ਸੀ।

ਸਭ ਤੋਂ ਵਧ ਅਪਲਾਈ ਕਰਨ ਵਾਲੇ ਵਿਸ਼ਿਆਂ 'ਚ ਪ੍ਰਬੰਧਨ, ਬਿਜ਼ਨੈੱਸ, ਸਟਡੀ, ਕੰਪਿਊਟਰ ਸਾਇੰਸ, ਮੈਕੇਨੀਕਲ ਇੰਜੀਨੀਅਰ ਅਤੇ ਇਲੈਕਟ੍ਰਾਨਿਕਸ ਤੇ ਇਲੈਕਟ੍ਰਿਕਲ ਇੰਜੀਨੀਅਰਿੰਗ ਸ਼ਾਮਲ ਹਨ। ਇਸ ਸਰਵੇ 'ਚ ਸ਼ਾਮ 62 ਫੀਸਦੀ ਭਾਗੀਦਾਰ ਭਾਰਤ ਵਾਪਸ ਆ ਗਏ ਹਨ, ਜਦੋਂ ਕਿ 16 ਫੀਸਦੀ ਨੇ ਉੱਥੇ ਕੰਮ ਕਰਨ ਦੇ ਬਦਲ ਦੀ ਚੋਣ ਕੀਤੀ। 4 ਫੀਸਦੀ ਭਾਗੀਦਾ ਫਿਲਹਾਲ ਅਮਰੀਕਾ 'ਚ, 4 ਫੀਸਦੀ ਸੰਯੁਕਤ ਅਰਬ ਅਮੀਰਾਤ 'ਚ ਅਤੇ 2 ਫੀਸਦੀ ਆਸਟ੍ਰੇਲੀਆ 'ਚ ਕੰਮ ਕਰ ਰਹੇ ਹਨ।


author

DIsha

Content Editor

Related News