ਸਭ ਤੋਂ ਜ਼ਿਆਦਾ ਟੈਸਟਿੰਗ ਕਰਣ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣਿਆ ਭਾਰਤ

06/11/2020 1:15:49 AM

ਨਵੀਂ ਦਿੱਲੀ - ਦੇਸ਼ 'ਚ ਕੋਰੋਨਾ ਪੀੜਤਾਂ ਦੀ ਪਛਾਣ ਲਈ ਟੈਸਟਿੰਗ ਦਾ ਅੰਕੜਾ ਬੁੱਧਵਾਰ ਨੂੰ 50 ਲੱਖ ਨੂੰ ਪਾਰ ਕਰ ਗਿਆ। ਇੰਡੀਅਨ ਮੈਡੀਕਲ ਕੌਂਸਲ ਫਾਰ ਰਿਸਰਚ (ਆਈ.ਸੀ.ਐੱਮ.ਆਰ.) ਮੁਤਾਬਕ, ਹੁਣ ਤੱਕ ਦੇਸ਼ 'ਚ 50,61,332 ਟੈਸਟ ਹੋ ਚੁੱਕੇ ਹਨ। ਇਨ੍ਹਾਂ 'ਚ 2 ਲੱਖ 77 ਹਜ਼ਾਰ ਲੋਕ ਪੀੜਤ ਪਾਏ ਗਏ। ਮਤਲਬ ਜਿੰਨੇ ਲੋਕਾਂ ਦੀ ਟੈਸਟਿੰਗ ਹੋਈ ਹੈ, ਉਨ੍ਹਾਂ 'ਚ 5.48% ਲੋਕ ਪੀੜਤ ਮਿਲੇ ਹਨ।

ਟੈਸਟਿੰਗ ਦੇ ਮਾਮਲੇ 'ਚ ਅਮਰੀਕਾ ਸਾਡੇ ਤੋਂ ਚਾਰ ਗੁਣਾ ਅੱਗੇ ਹੈ। ਅਮਰੀਕਾ 'ਚ ਹੁਣ ਤੱਕ 2 ਕਰੋਡ਼ 21 ਲੱਖ 47 ਹਜ਼ਾਰ 253 ਲੋਕਾਂ ਦੀ ਜਾਂਚ ਹੋ ਚੁੱਕੀ ਹੈ। ਇਨ੍ਹਾਂ 'ਚ 9.23% ਲੋਕ ਪੀੜਤ ਮਿਲੇ ਹਨ। ਬ੍ਰਾਜ਼ੀਲ 'ਚ ਸਭ ਤੋਂ ਖ਼ਰਾਬ ਸਥਿਤੀ ਹੈ। ਇੱਥੇ ਹੁਣ ਤੱਕ 10 ਲੱਖ ਲੋਕਾਂ ਦੀ ਜਾਂਚ ਹੋਈ ਹੈ। ਇਨ੍ਹਾਂ 'ਚ 74.22% ਭਾਵ 7 ਲੱਖ 42 ਹਜ਼ਾਰ 084 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।


Inder Prajapati

Content Editor

Related News