ਭਾਰਤ-ਬੰਗਲਾਦੇਸ਼ ਜਾਣ ਵਾਲੀ ਰੇਲਗੱਡੀ ''ਤੇ ਪੈਟਰੋਲ ਬੰਬਾਂ ਨਾਲ ਹਮਲਾ, ਟੁੱਟੇ ਖਿੜਕੀਆਂ ਤੇ ਸ਼ੀਸ਼ੇ
Wednesday, Nov 01, 2023 - 07:36 PM (IST)
ਇੰਟਰਨੈਸ਼ਨਲ ਡੈਸਕ : ਕੋਲਕਾਤਾ ਤੋਂ ਢਾਕਾ ਨੂੰ ਜਾਣ ਵਾਲੀ ਭਾਰਤ-ਬੰਗਲਾਦੇਸ਼ ਮੈਤਰੀ ਐਕਸਪ੍ਰੈਸ ਰੇਲਗੱਡੀ 'ਤੇ ਬੰਗਲਾਦੇਸ਼ ਨੈਸ਼ਨਲ ਪਾਰਟੀ (ਬੀ.ਐੱਨ.ਪੀ.) ਦੇ ਕਾਰਜਕਰਤਾਵਾਂ ਨੇ ਕਥਿਤ ਤੌਰ 'ਤੇ ਪਾਬਨਾ ਦੇ ਈਸ਼ਵਰਦੀ ਵਿਖੇ ਨਾਕਾਬੰਦੀ ਦੌਰਾਨ ਹਮਲਾ ਕਰ ਦਿੱਤਾ। ਚਸ਼ਮਦੀਦਾਂ ਅਨੁਸਾਰ ਨੌਜਵਾਨਾਂ ਨੇ ਰੇਲ ਗੱਡੀ 'ਤੇ ਪੈਟਰੋਲ, ਪੱਥਰ ਅਤੇ ਇੱਟਾਂ ਸੁੱਟੀਆਂ ਅਤੇ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ। ਹਮਲੇ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ : ਮਹਾ-ਡਿਬੇਟ ’ਚ ਬੋਲੇ ਮੁੱਖ ਮੰਤਰੀ ਮਾਨ, 10 ਸਾਲਾਂ ’ਚ ਦੁੱਗਣਾ ਹੋਇਆ ਪੰਜਾਬ ’ਤੇ ਕਰਜ਼ਾ, ਰੱਖੇ ਅੰਕੜੇ
ਇਸ ਹਮਲੇ 'ਚ ਕਿਸੇ ਵੀ ਯਾਤਰੀ ਜਾਂ ਹੋਰ ਵਿਅਕਤੀ ਦੇ ਕੋਈ ਸੱਟ-ਫੇਟ ਲੱਗਣ ਦੀ ਜਾਣਕਾਰੀ ਨਹੀਂ ਮਿਲੀ ਹੈ। ਰੇਲਗੱਡੀ ਦੇ ਇਕ ਡੱਬੇ ਦੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ ਸਨ, ਪਰ ਰੇਲ ਗੱਡੀ ਆਪਣੇ ਸਫ਼ਰ 'ਤੇ ਨਿਕਲ ਗਈ ਹੈ। ਪਬਨਾ ਦੇ ਵਧੀਕ ਪੁਲਸ ਸੁਪਰਡੈਂਟ ਮਸੂਦ ਆਲਮ ਨੇ ਦੱਸਿਆ ਕਿ ਪੈਟਰੋਲ ਬੰਬਾਂ ਕਾਰਨ ਗੱਡੀ ਦੇ ਸ਼ੀਸ਼ੇ ਟੁਟ ਗਏ, ਪਰ ਖੁਸ਼ਕਿਸਮਤੀ ਨਾਲ ਕਿਸੇ ਯਾਤਰੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, ਟਰੈਕਟਰਾਂ ’ਤੇ ਸਟੰਟ ਕਰਨ ’ਤੇ ਲਗਾਈ ਪਾਬੰਦੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8