ਭਾਰਤ ਤੋਂ USA ਆਉਣ ਵਾਲਿਆਂ 'ਤੇ ਰੋਕ, ਵਿਦਿਆਰਥੀਆਂ ਤੇ ਪੱਤਰਕਾਰਾਂ ਨੂੰ ਰਹੇਗੀ ਛੋਟ
Tuesday, May 04, 2021 - 03:21 AM (IST)
ਵਾਸ਼ਿੰਗਟਨ - ਅਮਰੀਕਾ ਨੇ ਭਾਰਤ ਤੋਂ ਆਪਣੇ ਇਥੇ ਆਉਣ ਵਾਲੇ ਗੈਰ-ਅਮਰੀਕੀ ਲੋਕਾਂ ਦੀ ਯਾਤਰਾ 'ਤੇ ਪਾਬੰਦੀ ਲਾ ਦਿੱਤੀ ਹੈ। ਅਮਰੀਕੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਗੰਭੀਰ ਸੰਕਟ ਨਾਲ ਨਜਿੱਠ ਰਹੇ ਭਾਰਤ ਤੋਂ ਅਜਿਹੇ ਸਾਰੇ ਗੈਰ-ਅਮਰੀਕੀਆਂ ਦੇ ਆਪਣੇ ਮੁਲਕ ਵਿਚ ਦਾਖਲ ਹੋਣ 'ਤੇ ਰੋਕ ਲਾ ਦਿੱਤੀ ਹੈ, ਜੋ ਬੀਤੇ 14 ਦਿਨਾਂ ਦੇ ਅੰਦਰ ਭਾਰਤ ਵਿਚ ਰਹਿ ਰਹੇ ਹੋਣ। ਇਹ ਆਦੇਸ਼ 4 ਮਈ ਤੋਂ ਲਾਗੂ ਹੋਣ ਜਾ ਰਿਹਾ ਹੈ। ਹਾਲਾਂਕਿ ਇਸ ਆਦੇਸ਼ ਨਾਲ ਅਮਰੀਕੀ ਨਾਗਰਿਕਾਂ, ਗ੍ਰੀਨ ਕਾਰਡ ਧਾਰਕਾਂ ਅਤੇ ਉਨ੍ਹਾਂ ਦੇ ਗੈਰ-ਅਮਰੀਕੀ ਜੀਵਨਸਾਥੀ ਅਤੇ ਬੱਚਿਆਂ ਨੂੰ ਛੋਟ ਰਹੇਗੀ। ਇਸ ਤੋਂ ਇਲਾਵਾ ਕੁਝ ਸ਼੍ਰੇਣੀਆਂ ਵਿਚ ਵਿਦਿਆਰਥੀਆਂ ਅਤੇ ਪੱਤਰਕਾਰਾਂ ਨੂੰ ਵੀ ਛੋਟ ਰਹੇਗੀ। ਇਹ ਪਾਬੰਦੀ ਅਮਰੀਕੀ ਰਾਸ਼ਟਰਪਤੀ ਦੇ ਅਗਲੇ ਆਦੇਸ਼ ਤੱਕ ਜਾਰੀ ਰਹੇਗੀ।
ਇਹ ਵੀ ਪੜ੍ਹੋ - ਰੂਸੀ ਮਾਡਲ ਨੇ ਬਾਲੀ 'ਚ ਪਵਿੱਤਰ ਜਵਾਲਾਮੁਖੀ ਉਪਰ ਬਣਾਈ ਪੋਰਨ ਵੀਡੀਓ, ਮਚਿਆ ਹੜਕੰਪ
ਬਾਈਡੇਨ ਪ੍ਰਸ਼ਾਸਨ ਨੇ ਇਹ ਫੈਸਲਾ ਭਾਰਤ ਵਿਚ ਵੱਧਦੇ ਕੋਰੋਨਾ ਵਾਇਰਸ ਅਤੇ ਉਨ੍ਹਾਂ ਦੇ ਸਟ੍ਰੇਨਾਂ ਦੀ ਭਾਰਤ ਵਿਚ ਮੌਜੂਦਗੀ ਦੇ ਚੱਲਦੇ ਕੀਤਾ। ਇਹ ਆਦੇਸ਼ ਜਾਰੀ ਕੀਤੇ ਜਾਣ ਤੋਂ ਕੁਝ ਘੰਟੇ ਬਾਅਦ ਅਮਰੀਕੀ ਵਿਦੇਸ਼ ਮੰਤਰਾਲਾ ਨੇ ਆਦੇਸ਼ ਜਾਰੀ ਕੀਤਾ, ਜਿਸ ਵਿਚ ਆਖਿਆ ਗਿਆ ਹੈ ਕਿ ਯਾਤਰਾ ਪਾਬੰਦੀ ਵਿਚ ਇਹ ਛੋਟ ਬ੍ਰਾਜ਼ੀਲ, ਚੀਨ, ਈਰਾਨ ਅਤੇ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਯਾਤਰੀਆਂ ਨੂੰ ਲੈ ਕੇ ਦਿੱਤੀ ਗਈ ਹੈ। ਬਾਈਡੇਨ ਪ੍ਰਸ਼ਾਸਨ ਨੇ ਭਾਰਤ ਵਿਚ ਵਧ ਰਹੇ ਕੋਰੋਨਾ ਮਾਮਲਿਆਂ 'ਤੇ ਚਿੰਤਾ ਪ੍ਰਗਟ ਕੀਤੀ ਹੈ।
ਕਲਾਸਾਂ ਸ਼ੁਰੂ ਹੋਣ ਤੋਂ 30 ਦਿਨ ਪਹਿਲਾਂ ਅਮਰੀਕਾ ਆ ਸਕਦੇ ਹਨ ਵਿਦਿਆਰਥੀ
ਵਿਦੇਸ਼ ਮੰਤਰਾਲਾ ਨੇ 26 ਅਪ੍ਰੈਲ ਨੂੰ ਜਾਰੀ ਆਦੇਸ਼ ਵਿਚ ਕਿਹਾ ਸੀ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ ਐੱਫ-1 ਅਤੇ ਐੱਮ-1 ਵੀਜ਼ਾ ਹੈ, ਪਰ ਉਨ੍ਹਾਂ ਦੀਆਂ ਕਲਾਸਾਂ ਇਕ ਅਗਸਤ ਜਾਂ ਉਸ ਤੋਂ ਬਾਅਦ ਸ਼ੁਰੂ ਹੋਣ ਵਾਲੀਆਂ ਹਨ ਤਾਂ ਉਨ੍ਹਾਂ ਨੂੰ ਯਾਤਰਾ ਲਈ ਹੁਣ ਛੋਟ ਹਾਸਲ ਕਰਨ ਦੀ ਜ਼ਰੂਰਤ ਨਹੀਂ ਹੈ। ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ 30 ਦਿਨਾਂ ਦੇ ਅੰਦਰ ਹੀ ਉਹ ਅਮਰੀਕਾ ਆ ਸਕਦੇ ਹਨ।
ਇਹ ਵੀ ਪੜ੍ਹੋ - ਨਾਈਜ਼ਰ 'ਚ 16 ਫੌਜੀਆਂ ਦੀ ਹੱਤਿਆ, 2 ਅਗਵਾ
ਰਿਪਬਲਿਕਨ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਬਾਈਡੇਨ ਦੇ ਭਾਰਤ 'ਤੇ ਯਾਤਰਾ ਪਾਬੰਦੀ ਦੇ ਫੈਸਲੇ ਨੂੰ ਲੈ ਕੇ ਵਿਰੋਧ ਜਤਾਇਆ ਹੈ। ਸੰਸਦ ਮੈਂਬਰ ਟਿਮ ਬਰਚੇਟ ਨੇ ਟਵੀਟ ਕਰ ਆਖਿਆ ਕਿ ਭਾਰਤ ਸਾਡਾ ਸਹਿਯੋਗੀ ਹੈ ਅਤੇ ਉਸ 'ਤੇ ਅਸੀਂ ਯਾਤਰਾ ਸਬੰਧੀ ਪਾਬੰਦੀਆਂ ਲਾ ਰਹੇ ਹਨ ਜਦਕਿ ਮੈਕਸੀਕੋ ਜਾਣ ਵਾਲੀਆਂ ਸਰਹੱਦਾਂ ਨੂੰ ਖੁੱਲ੍ਹਾ ਛੱਡਿਆ ਗਿਆ ਹੈ। ਦੂਜੇ ਪਾਸੇ ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਯਾਤਰਾ ਸਬੰਧੀ ਪਾਬੰਦੀਆਂ ਨੂੰ ਜਾਇਜ਼ ਠਹਿਰਾਇਆ ਹੈ। ਉਨ੍ਹਾਂ ਆਖਿਆ ਕਿ ਲਾਭ ਤੋਂ ਵਧ ਲੋਕ ਦੀਆਂ ਜ਼ਿੰਦਗੀਆਂ ਅਹਿਮ ਹਨ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਹੀ ਪਹਿਲ ਦੇ ਰਹੇ ਹਾਂ।
ਇਹ ਵੀ ਪੜ੍ਹੋ - ਮਮਤਾ ਦੀ ਜਿੱਤ ਨਾਲ ਰੰਗੇ 'ਵਿਦੇਸ਼ੀ ਅਖਬਾਰ', ਬੋਲੇ - ਕੋਰੋਨਾ ਨੂੰ ਰੋਕਣ 'ਚ ਅਸਫਲ ਰਹੇ PM ਮੋਦੀ