ਜਾਧਵ ਮਾਮਲੇ ''ਚ ਭਾਰਤ ਨੇ ਪਾਕਿ ਨੂੰ ਕੀਤੀ ਇਹ ਅਪੀਲ

Saturday, Jul 01, 2017 - 09:55 PM (IST)

ਜਾਧਵ ਮਾਮਲੇ ''ਚ ਭਾਰਤ ਨੇ ਪਾਕਿ ਨੂੰ ਕੀਤੀ ਇਹ ਅਪੀਲ

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਪਾਕਿਸਤਾਨ ਨੂੰ ਉਸ ਦੀ ਜੇਲ 'ਚ ਬੰਦ ਭਾਰਤੀ ਨੇਵੀ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਡਿਪਲੋਮੈਟ ਪਹੁੰਚਾਉਣ ਦੀ ਅਪੀਲ ਕੀਤੀ ਹੈ। ਦੋਵਾਂ ਦੇਸ਼ਾਂ 'ਚ ਬੰਦ ਕੈਦੀਆਂ ਦੀ ਸੂਚੀ ਦੀ ਅਦਲਾ-ਬਦਲੀ ਦੇ ਮੌਕੇ ਇਹ ਅਪੀਲ ਕੀਤੀ ਗਈ ਹੈ। ਇਸ ਸੂਚੀ 'ਚ ਫੜੇ ਗਏ ਮਛੇਰਿਆਂ ਤੇ ਹੋਰ ਕੈਦੀਆਂ ਦੇ ਨਾਂ ਵੀ ਸ਼ਾਮਲ ਹਨ। 
ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਜਾਧਵ ਤੇ ਹਾਮਿਦ ਨੇਹਲ ਅੰਸਾਰੀ ਨੂੰ ਡਿਪਲੋਮੈਟ ਪਹੁੰਚ ਦੀ ਸੁਵਿਧਾ ਪ੍ਰਦਾਨ ਕਰੇ। ਇਸ ਦੇ ਇਲਾਵਾ ਪਾਕਿਸਤਾਨ ਨੂੰ ਉਨ੍ਹਾਂ ਨਾਗਰਿਕਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ, ਜਿਨ੍ਹਾਂ 'ਚ ਆਮ ਨਾਗਰਿਕ, ਰੱਖਿਆ ਕਰਮਚਾਰੀ ਤੇ ਮਛੇਰੇ ਸ਼ਾਮਲ ਹਨ ਤੇ ਭਾਰਤ ਜਿਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਕਰ ਚੁੱਕਾ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਪਾਕਿਸਤਾਨ ਦੇ ਨਾਲ ਕੈਦੀਆਂ ਤੇ ਮਛੇਰਿਆਂ ਸਮੇਤ ਸਾਰੇ ਮਨੁੱਖੀ ਮੁੱਦਿਆਂ ਨੂੰ ਤਰਜੀਹ ਦੇ ਅਧਾਰ 'ਤੇ ਸੁਲਝਾਉਣ ਲਈ ਵਚਨਬੱਧ ਹੈ। ਵਿਦੇਸ਼ੀ ਮੰਤਰਾਲੇ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਦੀ ਨਾਗਰਿਕਤਾ ਦੀ ਵੀ ਜਲਦੀ ਪੁਸ਼ਟੀ ਕਰੇ, ਜੋ ਭਾਰਤੀ ਜੇਲਾਂ 'ਚ ਬੰਦ ਹਨ ਤਾਂ ਕਿ ਉਨ੍ਹਾਂ ਨੂੰ ਜਲਦੀ ਰਿਹਾ ਕਰਕੇ ਸਵਦੇਸ਼ ਭੇਜਿਆ ਜਾ ਸਕੇ।


Related News