ਰਾਹੁਲ ਗਾਂਧੀ ਨੂੰ ‘ਇੰਡੀਆ’ ਗੱਠਜੋੜ ਨੇ ਕੀਤਾ ਖਾਰਿਜ : ਸ਼ਿਵਰਾਜ ਚੌਹਾਨ

Thursday, Oct 01, 2026 - 08:00 AM (IST)

ਰਾਹੁਲ ਗਾਂਧੀ ਨੂੰ ‘ਇੰਡੀਆ’ ਗੱਠਜੋੜ ਨੇ ਕੀਤਾ ਖਾਰਿਜ : ਸ਼ਿਵਰਾਜ ਚੌਹਾਨ

ਨਵੀਂ ਦਿੱਲੀ (ਏਜੰਸੀ) - ਭਾਜਪਾ ਨੇ ਦਾਅਵਾ ਕੀਤਾ ਕਿ ਵਿਰੋਧੀ ਗੱਠਜੋੜ ‘ਇੰਡੀਆ’ ਟੁੱਟ ਰਿਹਾ ਹੈ ਅਤੇ ਅਖਿਲੇਸ਼ ਯਾਦਵ ਅਤੇ ਹੋਰ ਨੇਤਾਵਾਂ ਦੇ ਗੱਠਜੋੜ ਦੀ ਬੁੱਧਵਾਰ ਦੀ ਬੈਠਕ ’ਚ ਸ਼ਾਮਲ ਨਾ ਹੋਣ ਤੋਂ ਬਾਅਦ ਉਸ ਦੇ ਨੇਤਾਵਾਂ ਨੇ ਰਾਹੁਲ ਗਾਂਧੀ ਦੀ ਅਗਵਾਈ ਨੂੰ ਖਾਰਿਜ ਕਰ ਦਿੱਤਾ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ‘‘ਇੰਡੀਆ ਗੱਠਜੋੜ ਨੂੰ ਵੱਖ ਰੱਖੋ; ਇੱਥੋਂ ਤੱਕ ਕਿ ਕਾਂਗਰਸ ਦੇ ਨੇਤਾ ਅਤੇ ਪਾਰਟੀ ਮੈਂਬਰ ਵੀ ਰਾਹੁਲ ਗਾਂਧੀ ਨੂੰ ਆਪਣਾ ਨੇਤਾ ਮੰਨਣ ਲਈ ਤਿਆਰ ਨਹੀਂ ਹਨ। ਰਾਹੁਲ ਖੁਦ, ਕਾਂਗਰਸ ਕਾਰਜ ਕਮੇਟੀ ਦੀਆਂ ਬੈਠਕਾਂ ਦੌਰਾਨ ਵਾਰ-ਵਾਰ ਗੁਹਾਰ ਲਾਉਂਦੇ ਹਨ : ‘ਮੈਨੂੰ ਆਪਣਾ ਨੇਤਾ ਮੰਨੋ, ਮੇਰੇ ’ਤੇ ਭਰੋਸਾ ਕਰੋ’।’’

ਇਹ ਵੀ ਪੜ੍ਹੋ : ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ

ਚੌਹਾਨ ਨੇ ਕਿਹਾ, “ਇੰਡੀਆ ਗੱਠਜੋੜ ਬੈਠਕ ਹੋਣ ਤੋਂ ਪਹਿਲਾਂ ਹੀ ਟੁੱਟ ਗਿਆ। ਡੀ. ਐੱਮ. ਕੇ. ਬੈਠਕ ’ਚ ਸ਼ਾਮਲ ਨਹੀਂ ਹੋ ਰਹੀ ਹੈ। ਅਖਿਲੇਸ਼ ਕਿਤੇ ਹੋਰ ਰੁੱਝੇ ਹੋਏ ਹਨ। ‘ਆਪ’ ਪਹਿਲਾਂ ਹੀ ਮਨ੍ਹਾ ਕਰ ਚੁੱਕੀ ਸੀ।’’ ਚੌਹਾਨ ਨੇ ਕਿਹਾ ਕਿ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਡਿਜੀਟਲ ਮਾਧਿਅਮ ਰਾਹੀਂ ਸ਼ਾਮਲ ਹੋਏ। ਭਾਜਪਾ ਨੇਤਾ ਨੇ ਕਿਹਾ, ‘‘ਅਜਿਹਾ ਕਿਉਂ ਹੋ ਰਿਹਾ ਹੈ? ਇਸ ਲਈ ਕਿਉਂਕਿ ਇੰਡੀਆ ਗੱਠਜੋੜ ਰਾਹੁਲ ਗਾਂਧੀ ਨੂੰ ਆਪਣਾ ਨੇਤਾ ਮੰਨਣ ਨੂੰ ਤਿਆਰ ਹੀ ਨਹੀਂ ਹੈ। ਉਨ੍ਹਾਂ ਦੀ ਅਗਵਾਈ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ ਹੈ; ਇਸੇ ਲਈ ਉਹ ਆ ਵੀ ਨਹੀਂ ਰਹੇ ਹਨ।’’ ਚੌਹਾਨ ਨੇ ਸਵਾਲ ਕੀਤਾ, ‘‘ਦੇਸ਼ ਅਜਿਹੇ ਵਿਅਕਤੀ ਨੂੰ ਨੇਤਾ ਵਜੋਂ ਕਿਵੇਂ ਸਵੀਕਾਰ ਕਰ ਸਕਦਾ ਹੈ, ਜਿਸ ਨੂੰ ਖੁਦ ਕਾਂਗਰਸ ਪਾਰਟੀ ਹੀ ਸਵੀਕਾਰ ਨਹੀਂ ਕਰਦੀ?’’

ਇਹ ਵੀ ਪੜ੍ਹੋ : ਬਦਲ ਜਾਣਗੇ ਗੱਡੀ-ਮੋਟਰਸਾਈਕਲ ਚਲਾਉਣ ਦੇ ਨਿਯਮ ! ਇਸ ਦਿਨ ਤੋਂ ਹੋਣਗੇ ਲਾਗੂ, ਸਰਕਾਰ ਨੇ ਕੀਤਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News