ਰਾਹੁਲ ਗਾਂਧੀ ਨੇ ਵਿਰੋਧੀ ਆਗੂਆਂ ਨੂੰ ਦਿੱਤੀ ਚਾਹ ਪਾਰਟੀ, ਅੰਦੋਲਨ ਜਾਰੀ ਰੱਖਣ ''ਤੇ ਜ਼ੋਰ

Tuesday, Oct 13, 2026 - 05:22 PM (IST)

ਰਾਹੁਲ ਗਾਂਧੀ ਨੇ ਵਿਰੋਧੀ ਆਗੂਆਂ ਨੂੰ ਦਿੱਤੀ ਚਾਹ ਪਾਰਟੀ, ਅੰਦੋਲਨ ਜਾਰੀ ਰੱਖਣ ''ਤੇ ਜ਼ੋਰ

ਨਵੀਂ ਦਿੱਲੀ (ਏਜੰਸੀ)- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ 'ਇੰਡੀਆ' ਗਠਜੋੜ ਦੇ ਆਗੂਆਂ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਚਾਹ ਪਾਰਟੀ 'ਤੇ ਸੱਦਾ ਦਿੱਤਾ, ਜਿਸ 'ਚ ਵਿਰੋਧੀ ਧਿਰ ਦੇ ਕਈ ਮੁੱਖ ਨੇਤਾਵਾਂ ਨੇ ਸ਼ਿਰਕਤ ਕੀਤੀ। ਰਾਹੁਲ ਗਾਂਧੀ ਦੇ ਨਿਵਾਸ ਸਥਾਨ, '5 ਸੁਨਹਰੀ ਬਾਗ ਰੋਡ' 'ਤੇ ਆਯੋਜਿਤ ਇਸ ਸਮਾਗਮ 'ਚ ਕਾਂਗਰਸ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ, ਪ੍ਰਧਾਨ ਮਲਿਕਾਰੁਜਨ ਖੜਗੇ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਐੱਮ.ਏ. ਬੇਬੀ, ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ ਜਨਰਲ ਸਕੱਤਰ ਡੀ. ਰਾਜਾ, ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਹਰਿੰਦਰ ਮਲਿਕ ਅਤੇ ਆਨੰਦ ਭਦੌਰੀਆ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਅਤੇ ਸਾਗਰਿਕਾ ਘੋਸ਼ ਸ਼ਾਮਲ ਸਨ।

ਰਾਹੁਲ ਗਾਂਧੀ ਨੇ ਪਹਿਲਾਂ ਕਿਹਾ ਸੀ ਕਿ 'ਇੰਡੀਆ' ਗਠਜੋੜ ਦੇ ਘਟਕ ਦਲ 'ਲੋਕਤੰਤਰ ਦੀ ਰੱਖਿਆ ਲਈ ਲੋਕ ਅੰਦੋਲਨ' 'ਚ ਇਕਜੁਟ ਹਨ ਅਤੇ ਇਹ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਪੋਸਟ ਕੀਤਾ, "ਅੱਜ ਮੈਂ 'ਇੰਡੀਆ' ਗੱਠਜੋੜ ਦੇ ਆਗੂਆਂ, ਵਿਰੋਧੀ ਸੰਸਦ ਮੈਂਬਰਾਂ, ਵਿਦਿਆਰਥੀ ਸੰਗਠਨਾਂ ਅਤੇ ਸਮਾਜਿਕ ਸੰਗਠਨ ਦੇ ਸਾਥੀਆਂ ਨੂੰ ਆਪਣੇ ਘਰ ਚਾਹ ਲਈ ਸੱਦਾ ਦਿੱਤਾ ਹੈ। ਅਸੀਂ ਸਾਰੇ ਲੋਕਤੰਤਰ ਦੀ ਰੱਖਿਆ ਲਈ ਇਸ ਜਨ ਅੰਦੋਲਨ ਵਿੱਚ ਇਕਜੁੱਟ ਹਾਂ, ਅਤੇ ਇਹ ਅੰਦੋਲਨ ਜਾਰੀ ਰਹੇਗਾ। ਚਾਹ ਤੋਂ ਬਾਅਦ, ਅਸੀਂ ਸਾਰੇ ਮੀਡੀਆ ਸਾਹਮਣੇ ਆਪਣੀ ਗੱਲ ਰੱਖਾਂਗੇ।''

ਸੂਤਰਾਂ ਅਨੁਸਾਰ, ਗਾਂਧੀ ਦੇ ਨਿਵਾਸ ਸਥਾਨ 'ਤੇ ਹੋਈ ਮੀਟਿੰਗ 'ਚ 'ਵੋਟ ਚੋਰੀ' ਵਿਰੁੱਧ ਸਾਂਝੇ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਅਤੇ ਭਵਿੱਖ ਦੀ ਰਣਨੀਤੀ 'ਤੇ ਚਰਚਾ ਕੀਤੀ ਗਈ। ਵਿਰੋਧੀ ਪਾਰਟੀਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਸੁਪਰੀਮ ਕੋਰਟ ਤੱਕ ਮਾਰਚ ਕੀਤਾ। ਵਿਰੋਧੀ ਨੇਤਾਵਾਂ ਨੇ ਇਸ ਮਾਮਲੇ 'ਚ ਸੁਪਰੀਮ ਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News