ਭਾਰਤ ਨੇ ਆਪਣੇ ਨਾਗਰਿਕਾਂ ਨੂੰ ਲੀਬੀਆ ਦੀ ਬੇਲੋੜੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ, ਐਡਵਾਇਜ਼ਰੀ ਜਾਰੀ

Wednesday, Aug 07, 2024 - 06:37 AM (IST)

ਨਵੀਂ ਦਿੱਲੀ (ਭਾਸ਼ਾ) : ਭਾਰਤ ਨੇ ਮੰਗਲਵਾਰ ਨੂੰ ਇਕ ਐਡਵਾਇਜ਼ਰੀ ਜਾਰੀ ਕਰਕੇ ਆਪਣੇ ਨਾਗਰਿਕਾਂ ਨੂੰ ਲੀਬੀਆ ਦੀ "ਗੈਰ-ਜ਼ਰੂਰੀ ਯਾਤਰਾ ਤੋਂ ਬਚਣ" ਲਈ ਕਿਹਾ ਹੈ। ਇਹ ਐਡਵਾਈਜ਼ਰੀ 2016 'ਚ ਜਾਰੀ ਐਡਵਾਇਜ਼ਰੀ 'ਚ ਅੰਸ਼ਿਕ ਸੋਧ ਹੈ ਜਿਸ 'ਚ ਭਾਰਤੀ ਨਾਗਰਿਕਾਂ 'ਤੇ ਇਸ ਅਫਰੀਕੀ ਦੇਸ਼ ਦੀ ਯਾਤਰਾ 'ਤੇ ਪਾਬੰਦੀ ਲਗਾਈ ਗਈ ਸੀ। 

ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਲੀਬੀਆ ਵਿਚ ਭਾਰਤੀ ਨਾਗਰਿਕਾਂ ਨੂੰ "ਸਾਵਧਾਨੀ ਵਰਤਣ" ਅਤੇ ਸੜਕ ਦੁਆਰਾ ਅੰਤਰ-ਪ੍ਰਾਂਤ ਯਾਤਰਾ ਤੋਂ ਬਚਣ ਅਤੇ ਤ੍ਰਿਪੋਲੀ ਵਿਚ ਭਾਰਤੀ ਦੂਤਘਰ ਨਾਲ ਸੰਪਰਕ ਵਿਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਬਿਆਨ ਮੁਤਾਬਕ 23 ਮਈ 2016 ਦੀ ਵਿਦੇਸ਼ ਮੰਤਰਾਲੇ ਦੀ ਪ੍ਰੈਸ ਰਿਲੀਜ਼ ਵਿਚ ਇਕ ਅੰਸ਼ਕ ਸੋਧ ਕੀਤੀ ਗਈ ਹੈ ਜਿਸ ਵਿਚ ਭਾਰਤੀ ਨਾਗਰਿਕਾਂ ਦੀ ਲੀਬੀਆ ਯਾਤਰਾ 'ਤੇ ਪਾਬੰਦੀਆਂ ਲਗਾਈਆਂ ਗਈਆਂ ਸਨ। 

ਵਿਦੇਸ਼ ਮੰਤਰਾਲੇ ਨੇ 23 ਮਈ 2016 ਨੂੰ ਆਪਣੇ ਬਿਆਨ ਵਿਚ ਕਿਹਾ ਸੀ ਕਿ ਲੀਬੀਆ ਵਿਚ ਮੌਜੂਦਾ ਸੁਰੱਖਿਆ ਸਥਿਤੀ, ਸੁਰੱਖਿਆ ਖਤਰਿਆਂ ਅਤੇ ਲੀਬੀਆ ਵਿਚ ਭਾਰਤੀ ਨਾਗਰਿਕਾਂ ਦੇ ਜੀਵਨ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਭਾਰਤੀਆਂ ਦੀ ਲੀਬੀਆ ਯਾਤਰਾ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 


 


Sandeep Kumar

Content Editor

Related News