ਯੂਕ੍ਰੇਨ ਸੰਕਟ 'ਤੇ ਸੁਰੱਖਿਆ ਪ੍ਰੀਸ਼ਦ 'ਚ ਭਾਰਤ ਨੇ ਇਕ ਵਾਰ ਫਿਰ ਵੋਟਿੰਗ ਤੋਂ ਬਣਾਈ ਦੂਰੀ

Monday, Feb 28, 2022 - 10:34 AM (IST)

ਯੂਕ੍ਰੇਨ ਸੰਕਟ 'ਤੇ ਸੁਰੱਖਿਆ ਪ੍ਰੀਸ਼ਦ 'ਚ ਭਾਰਤ ਨੇ ਇਕ ਵਾਰ ਫਿਰ ਵੋਟਿੰਗ ਤੋਂ ਬਣਾਈ ਦੂਰੀ

ਸੰਯੁਕਤ ਰਾਸ਼ਟਰ (ਭਾਸ਼ਾ)- ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਮੁੱਦੇ 'ਤੇ ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਜਨਰਲ ਅਸੈਂਬਲੀ ਦਾ ‘ਐਮਰਜੈਂਸੀ ਵਿਸ਼ੇਸ਼ ਸੈਸ਼ਨ’ ਬੁਲਾਉਣ 'ਤੇ ਸੁਰੱਖਿਆ ਪ੍ਰੀਸ਼ਦ ਵਿਚ ਹੋਈ ਵੋਟਿੰਗ ਵਿਚ ਭਾਰਤ ਨੇ ਹਿੱਸਾ ਨਹੀਂ ਲਿਆ, ਹਾਲਾਂਕਿ ਉਸ ਨੇ ਬੇਲਾਰੂਸ ਸਰਹੱਦ 'ਤੇ ਗੱਲਬਾਤ ਕਰਨ ਦੇ ਮਾਸਕੋ ਅਤੇ ਕੀਵ ਦੇ ਫ਼ੈਸਲੇ ਦਾ ਸਵਾਗਤ ਕੀਤਾ। ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ ਲੈ ਕੇ ਜਨਰਲ ਅਸੈਂਬਲੀ ਅਤੇ ਸ਼ਕਤੀਸ਼ਾਲੀ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਸੋਮਵਾਰ ਨੂੰ ਵੱਖਰੇ ਤੌਰ 'ਤੇ ਬੈਠਕ ਕਰਨਗੇ। ਇਸ ਤੋਂ 2 ਦਿਨ ਪਹਿਲਾਂ, ਯੂਕ੍ਰੇਨ ਵਿਰੁੱਧ ਰੂਸੀ ਹਮਲੇ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਇਕ ਪ੍ਰਸਤਾਵ ਨੂੰ ਰੂਸ ਨੇ ਵੀਟੋ ਜ਼ਰੀਏ ਰੋਕ ਦਿੱਤਾ ਸੀ। ਇਸ ਮਤੇ ਲਈ ਹੋਈ ਵੋਟਿੰਗ ਵਿਚ ਵੀ ਭਾਰਤ, ਚੀਨ ਅਤੇ ਸੰਯੁਕਤ ਅਰਬ ਅਮੀਰਾਤ ਨੇ ਹਿੱਸਾ ਨਹੀਂ ਲਿਆ ਸੀ।

ਇਹ ਵੀ ਪੜ੍ਹੋ: ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਦੀ ਹੋ ਰਹੀ ਕੁੱਟਮਾਰ, ਪੁਲਸ ਦੇ ਜ਼ੁਲਮਾਂ ਦੀ ਵੀਡੀਓ ਆਈ ਸਾਹਮਣੇ

ਵਿਸ਼ੇਸ਼ ਸੈਸ਼ਨ ਬੁਲਾਉਣ 'ਤੇ ਵੋਟ ਪਾਉਣ ਲਈ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ (ਸਥਾਨਕ ਸਮੇਂ ਮੁਤਾਬਕ) ਐਤਵਾਰ ਦੁਪਹਿਰ ਨੂੰ ਹੋਈ। 1950 ਤੋਂ ਲੈ ਕੇ ਹੁਣ ਤੱਕ ਜਨਰਲ ਅਸੈਂਬਲੀ ਦੇ ਅਜਿਹੇ ਸਿਰਫ਼ 10 ਸੈਸ਼ਨ ਬੁਲਾਏ ਗਏ ਹਨ। ਭਾਰਤ ਵੋਟਿੰਗ ਤੋਂ ਦੂਰ ਰਿਹਾ, ਜਦੋਂ ਕਿ ਰੂਸ ਨੇ ਇਸ ਮਤੇ ਦੇ ਵਿਰੋਧ ਵਿਚ ਵੋਟ ਕੀਤੀ ਅਤੇ ਕੌਂਸਲ ਦੇ 11 ਮੈਂਬਰਾਂ ਨੇ ਇਸ ਦੇ ਸਮਰਥਨ ਵਿਚ ਵੋਟ ਕੀਤੀ। ਇਸ ਦੇ ਨਾਲ ਹੀ ਮਤਾ ਪਾਸ ਹੋ ਗਿਆ। ਸੈਸ਼ਨ ਬੁਲਾਉਣ ਲਈ ਵੋਟਿੰਗ ਪ੍ਰਕਿਰਿਆ ਦੌਰਾਨ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰ- ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਆਪਣੀ ਵੀਟੋ ਸ਼ਕਤੀ ਦੀ ਵਰਤੋਂ ਨਹੀਂ ਕਰ ਸਕਦੇ ਸਨ।

ਇਹ ਵੀ ਪੜ੍ਹੋ: ਕੀ ਹੈ ਰੂਸ-ਯੂਕ੍ਰੇਨ ਵਿਵਾਦ ਦੀ ਜੜ੍ਹ, ਜਾਣੋ ਪੂਰਾ ਮਾਮਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News