G20 ਦੇਸ਼ਾਂ ''ਚੋਂ ਸਭ ਤੋਂ ਘੱਟ ਹੈ ਭਾਰਤ ਦੀ ਬੇਰੁਜ਼ਗਾਰੀ ਦਰ : ਮਾਂਡਵੀਆ
Tuesday, Sep 09, 2025 - 11:41 AM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਵਿਸ਼ਵ ਆਰਥਕ ਮੰਚ (ਡਬਲਿਊ. ਈ. ਐੱਫ.) ਅਨੁਸਾਰ ਭਾਰਤ ਦੀ ਬੇਰੋਜ਼ਗਾਰੀ ਦਰ 2 ਫ਼ੀਸਦੀ ਹੈ, ਜੋ ਜੀ-20 ਦੇਸ਼ਾਂ ’ਚੋਂ ਸਭ ਤੋਂ ਘੱਟ ਹੈ।
ਮੰਤਰੀ ਨੇ ਕਿਹਾ ਕਿ ਭਾਰਤ ਦੇ ਤੇਜ਼ ਆਰਥਕ ਵਾਧੇ ਦੇ ਨਾਲ ਹੀ ਵੱਖ-ਵੱਖ ਖੇਤਰਾਂ ’ਚ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ ਅਤੇ ਪ੍ਰਧਾਨ ਮੰਤਰੀ ਵਿਕਾਸਸ਼ੀਲ ਭਾਰਤ ਰੋਜ਼ਗਾਰ ਯੋਜਨਾ (ਪੀ. ਐੱਮ.-ਵੀ. ਬੀ. ਆਰ. ਵਾਈ.) ਸਮੇਤ ਕਈ ਯੋਜਨਾਵਾਂ ਨੇ ਇਸ ’ਚ ਯੋਗਦਾਨ ਦਿੱਤਾ ਹੈ। ਉਹ ਮੰਤਰਾਲਾ ਅਤੇ ਡਿਜੀਟਲ ਮੰਚ ‘ਮੈਂਟਰ ਟੁਗੈਦਰ’ ਅਤੇ ਆਨਲਾਈਨ ਸਾਈਟ ‘ਕੁਇੱਕਰ’ ਵਿਚਾਲੇ ਸਮਝੌਤਾ ਮੈਮੋਰੰਡੰਮ (ਐੱਮ. ਓ. ਯੂ.) ’ਤੇ ਦਸਤਖ਼ਤ ਦੇ ਮੌਕੇ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਐੱਮ. ਓ. ਯੂ. ਦਾ ਮਕਸਦ ਰਾਸ਼ਟਰੀ ਕਰੀਅਰ ਸੇਵਾ (ਐੱਨ. ਸੀ. ਐੱਸ.) ਪੋਰਟਲ ’ਤੇ ਰੋਜ਼ਗਾਰ ਦੇ ਮੌਕਿਆਂ ਦੇ ਨਾਲ ਹੀ ਨੌਜਵਾਨਾਂ ਦੀ ਰੋਜ਼ਗਾਰ ਸਮਰੱਥਾ ਵਧਾਉਣਾ ਹੈ। ਮਾਂਡਵੀਆ ਨੇ ਕਿਹਾ ਕਿ ਇਨ੍ਹਾਂ ਭਾਈਵਾਲੀਆਂ ਦੀ ਮਦਦ ਨਾਲ ਨੌਕਰੀ ਚਾਹੁਣ ਵਾਲਿਆਂ ਲਈ ਉਚਿਤ ਮਾਰਗਦਰਸ਼ਨ ਅਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਹੋਣਗੇ।