ਦਿੱਲੀ ''ਚ ''ਹੀਟ ਵੇਵ'' ਦੀ ਦਸਤਕ! ਸੀਜ਼ਨ ਦੀ ਸਭ ਤੋਂ ਗਰਮ ਸਵੇਰ, ਆਮ ਨਾਲੋਂ 5 ਡਿਗਰੀ ਵਧਿਆ ਪਾਰਾ

Friday, Mar 13, 2026 - 12:51 PM (IST)

ਦਿੱਲੀ ''ਚ ''ਹੀਟ ਵੇਵ'' ਦੀ ਦਸਤਕ! ਸੀਜ਼ਨ ਦੀ ਸਭ ਤੋਂ ਗਰਮ ਸਵੇਰ, ਆਮ ਨਾਲੋਂ 5 ਡਿਗਰੀ ਵਧਿਆ ਪਾਰਾ

ਨਵੀਂ ਦਿੱਲੀ- ਦਿੱਲੀ 'ਚ ਸ਼ੁੱਕਰਵਾਰ ਨੂੰ ਇਸ ਸਾਲ ਦੀ ਸਭ ਤੋਂ ਗਰਮ ਸਵੇਰ ਦਰਜ ਕੀਤੀ ਗਈ ਅਤੇ ਘੱਟੋ-ਘੱਟ ਤਾਪਮਾਨ 20.4 ਡਿਗਰੀ ਸੈਲਸੀਅਸ ਰਿਹਾ, ਜੋ ਮੌਸਮ ਦੇ ਆਮ ਤਾਪਮਾਨ ਤੋਂ 5.3 ਡਿਗਰੀ ਵੱਧ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਇਹ ਜਾਣਕਾਰੀ ਦਿੱਤੀ। ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 200 ਦਰਜ ਕੀਤਾ ਗਿਆ, ਜੋ 'ਖਰਾਬ' ਸ਼੍ਰੇਣੀ 'ਚ ਆਉਂਦਾ ਹੈ। ਮੌਸਮ ਵਿਭਾਗ ਅਨੁਸਾਰ, ਦਿਨ 'ਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ ਅਤੇ ਅੰਸ਼ਕ ਰੂਪ ਨਾਲ ਬੱਦਲ ਛਾਏ ਰਹਿ ਸਕਦੇ ਹਨ। 

ਕੇਂਦਰਵਾਰ ਅੰਕੜਿਆਂ ਅਨੁਸਾਰ ਪਾਲਮ 'ਚ ਘੱਟੋ-ਘੱਟ ਤਾਪਮਾਨ 18.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ 3.3 ਡਿਗਰੀ ਵੱਧ ਹੈ। ਲੋਧੀ ਰੋਧ 'ਚ 19.2 ਡਿਗਰੀ ਸੈਲਸੀਅਸ (ਆਮ ਤੋਂ 5.2 ਡਿਗਰੀ ਵੱਧ) ਅਤੇ ਰਿਜ ਖੇਤਰ 'ਚ 19 ਡਿਗਰੀ ਸੈਲਸੀਅਸ (ਆਮ ਤੋਂ 3.1 ਡਿਗਰੀ ਵੱਧ) ਦਰਜ ਕਤੀਾ ਗਿਆ। ਅਯਾਨਗਰ 'ਚ ਘੱਟੋ-ਘੱਟ ਤਾਪਮਾਨ 19.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ 5.1 ਡਿਗਰੀ ਵੱਧ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ 'ਸਮੀਰ' ਐਪ ਅਨੁਸਾਰ 18 ਨਿਗਰਾਨੀ ਕੇਂਦਰਾਂ 'ਤੇ ਹਵਾ ਗੁਣਵੱਤਾ 'ਖ਼ਰਾਬ' ਸ਼੍ਰੇਣੀ 'ਚ ਰਹੀ, ਜਦੋਂ ਕਿ 26 ਕੇਂਦਰਾਂ 'ਤੇ ਇਹ 'ਮੱਧਮ' ਸ਼੍ਰੇਣੀ 'ਚ ਦਰਜ ਕੀਤੀ ਗਈ। ਸੀਪੀਸੀਬੀ ਅਨੁਸਾਰ, ਜ਼ੀਰੋ ਤੋਂ 50 ਵਿਚਾਲੇ ਏਕਿਊਆਈ ਨੂੰ 'ਚੰਗਾ', 51 ਤੋਂ 100 ਨੂੰ 'ਸੰਤੋਸ਼ਜਨਕ', 101 ਤੋਂ 200 ਨੂੰ 'ਮੱਧਮ', 201 ਤੋਂ 300 ਨੂੰ 'ਖ਼ਰਾਬ', 301 ਤੋਂ 400 ਨੂੰ 'ਬਹੁਤ ਖਰਾਬ' ਅਤੇ 401 ਤੋਂ 500 ਨੂੰ 'ਗੰਭੀਰ' ਮੰਨਿਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News