ਭਾਰਤ ਦਾ ਰਿਟੇਲ ਸੈਕਟਰ 2030 ਤੱਕ 1,930 ਅਰਬ ਡਾਲਰ ਤਕ ਪਹੁੰਚੇਗਾ

Thursday, Aug 21, 2025 - 04:25 PM (IST)

ਭਾਰਤ ਦਾ ਰਿਟੇਲ ਸੈਕਟਰ 2030 ਤੱਕ 1,930 ਅਰਬ ਡਾਲਰ ਤਕ ਪਹੁੰਚੇਗਾ

ਨਵੀਂ ਦਿੱਲੀ- ਭਾਰਤ ਦਾ ਪ੍ਰਚੂਨ ਖੇਤਰ (ਰਿਟੇਲ ਸੈਕਟਰ) 2030 ਤੱਕ ਲੱਗਭਗ 1,930 ਅਰਬ ਡਾਲਰ ਤਕ ਪਹੁੰਚ ਸਕਦਾ ਹੈ। ਇਸ ਖੇਤਰ ਦੇ ਸਾਲਾਨਾ 10 ਫੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਹੈ। ਡੇਲਾਇਟ-ਫਿੱਕੀ ਦੀ ਇਕ ਰਿਪੋਰਟ ’ਚ ਇਹ ਕਿਹਾ ਗਿਆ ਹੈ। ਰਿਪੋਰਟ ਅਨੁਸਾਰ ਇਸ ਵਾਧੇ ਦੀ ਸਭ ਤੋਂ ਵੱਡੀ ਵਜ੍ਹਾ ਦੇਸ਼ ਦਾ ਮਜ਼ਬੂਤ ਘਰੇਲੂ ਬਾਜ਼ਾਰ ਹੈ, ਜੋ ਗਲੋਬਲ ਵਪਾਰ ’ਚ ਹੋ ਰਹੇ ਉਤਰਾਅ-ਚੜ੍ਹਾਅ ਤੋਂ ਭਾਰਤ ਨੂੰ ਬਚਾਉਣ ’ਚ ਮਦਦ ਕਰਦਾ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਭਾਰਤ ਦੇ ਪ੍ਰਚੂਨ ਅਤੇ ਖਪਤਕਾਰ ਖੇਤਰ ’ਚ ਵੱਡਾ ਬਦਲਾਅ ਆ ਰਿਹਾ ਹੈ। ਦੇਸ਼ ’ਚ ਘਰੇਲੂ ਖਰੀਦਦਾਰੀ ਵੱਧ ਰਹੀ ਹੈ, ਡਿਜੀਟਲ ਤਕਨੀਕ ਦੀ ਵਰਤੋਂ ਤੇਜ਼ੀ ਨਾਲ ਹੋ ਰਹੀ ਹੈ, ਲੋਕ ਮਹਿੰਗੇ ਅਤੇ ਬਿਹਤਰ ਉਤਪਾਦਾਂ ਵੱਲ ਵੱਧ ਰਹੇ ਹਨ ਅਤੇ ਸ਼ਹਿਰਾਂ ਦੇ ਨਾਲ-ਨਾਲ ਛੋਟੇ ਅਤੇ ਨਵੇਂ ਬਾਜ਼ਾਰਾਂ ’ਚ ਈ-ਕਾਮਰਸ ਦਾ ਵਿਸਥਾਰ ਹੋ ਰਿਹਾ ਹੈ।
ਰਿਪੋਰਟ ਅਨੁਸਾਰ 2024 ’ਚ ਭਾਰਤ ਦਾ ਪ੍ਰਚੂਨ ਬਾਜ਼ਾਰ 1060 ਅਰਬ ਡਾਲਰ ਦਾ ਸੀ। ਨੌਜਵਾਨ ਪੀੜ੍ਹੀ ਦੀ 250 ਅਰਬ ਡਾਲਰ ਦੀ ਖਰਚ ਕਰਨ ਦੀ ਸਮਰੱਥਾ ਸਮੇਤ, ਵਧਦੀ ਹੋਈ ਖਰੀਦ ਸ਼ਕਤੀ ਨਾਲ ਘਰੇਲੂ ਮੰਗ ਨੂੰ ਤਾਂ ਬੜ੍ਹਾਵਾ ਮਿਲ ਹੀ ਰਿਹਾ ਹੈ, ਨਾਲ ਹੀ ਇਹ ਬ੍ਰਾਂਡ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵਿਸਥਾਰ ਕਰਨ ਦਾ ‍ਆਤਮਵਿਸ਼ਵਾਸ ਵੀ ਦੇ ਰਹੀ ਹੈ।


author

Aarti dhillon

Content Editor

Related News