ਭਾਰਤ ਦੇ ਸਰਵਿਸ ਸੈਕਟਰ ਦੀ ਗ੍ਰੋਥ ਰੇਟ 15 ਸਾਲਾਂ ਦੇ ਉੱਚੇ ਪੱਧਰ ’ਤੇ, ਨਵੇਂ ਆਰਡਰ ਅਤੇ ਉਤਪਾਦਨ ’ਚ ਹੋਇਆ ਵਾਧਾ
Thursday, Sep 04, 2025 - 12:00 PM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਸੇਵਾ ਖੇਤਰ (ਸਰਵਿਸ ਸੈਕਟਰ) ਦੀ ਵਾਧਾ ਦਰ ਅਗਸਤ ’ਚ ਵਧ ਕੇ 15 ਸਾਲਾਂ ਦੇ ਉੱਚੇ ਪੱਧਰ ’ਤੇ ਪਹੁੰਚ ਗਈ। ਇਹ ਮੰਗ ਦੀ ਸਥਿਤੀ ’ਚ ਸਮਰੱਥ ਸੁਧਾਰ ਵਿਚਾਲੇ ਨਵੇਂ ਆਰਡਰ ਅਤੇ ਉਤਪਾਦਨ ’ਚ ਤੇਜ਼ ਵਾਧੇ ਤੋਂ ਪ੍ਰੇਰਿਤ ਰਹੀ। ਬੁੱਧਵਾਰ ਨੂੰ ਜਾਰੀ ਇਕ ਮਹੀਨਾਵਾਰ ਸਰਵੇ ’ਚ ਇਹ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Zomato ਦਾ ਝਟਕਾ, ਵਧਾਈ ਫੀਸ, ਗਾਹਕਾਂ 'ਤੇ ਪਵੇਗਾ ਸਿੱਧਾ ਅਸਰ
ਮੌਸਮੀ ਤੌਰ ’ਤੇ ਐਡਜਸਟਿਡ ਐੱਚ. ਐੱਸ. ਬੀ. ਸੀ. ਇੰਡੀਆ ਸੇਵਾ ਪੀ. ਐੱਮ. ਆਈ. ਕਾਰੋਬਾਰੀ ਗਤੀਵਿਧੀ ਇੰਡੈਕਸ ਜੁਲਾਈ ਦੇ 60.5 ਤੋਂ ਵਧ ਕੇ ਅਗਸਤ ’ਚ 62.9 ’ਤੇ ਆ ਗਿਆ। ਇਹ ਜੂਨ 2010 ਤੋਂ ਬਾਅਦ ਤੋਂ ਵਿਸਥਾਰ ਦੀ ਸਭ ਤੋਂ ਤੇਜ਼ ਦਰ ਦਰਸਾਉਂਦਾ ਹੈ।
ਪ੍ਰਚੇਜ਼ਿੰਗ ਮੈਨੇਜਰ ਇੰਡੈਕਸ (ਪੀ. ਐੱਮ. ਆਈ.) ਦੀ ਭਾਸ਼ਾ ’ਚ 50 ਤੋਂ ਉੱਤੇ ਅੰਕ ਦਾ ਮਤਲੱਬ ਗਤੀਵਿਧੀਆਂ ’ਚ ਵਿਸਥਾਰ ਨਾਲ ਅਤੇ 50 ਤੋਂ ਘੱਟ ਦਾ ਮਤਲਬ ਕਮੀ ਨਾਲ ਹੁੰਦਾ ਹੈ।
ਇਹ ਵੀ ਪੜ੍ਹੋ : ਮੁੜ ਹੋ ਗਿਆ ਛੁੱਟੀਆਂ ਦਾ ਐਲਾਨ, 3,4 ਅਤੇ 5 ਸਤੰਬਰ ਨੂੰ ਨਹੀਂ ਹੋਵੇਗਾ ਕੰਮਕਾਜ
ਅਗਸਤ ਦੌਰਾਨ ਮੰਗ ’ਚ ਦਰਜ ਕੀਤਾ ਗਿਆ ਜ਼ਿਕਰਯੋਗ ਸੁਧਾਰ
ਸਰਵੇ ਅਨੁਸਾਰ ਅਗਸਤ ਦੌਰਾਨ ਮੰਗ ’ਚ ਜ਼ਿਕਰਯੋਗ ਸੁਧਾਰ ਨੇ ਨਵੇਂ ਆਰਡਰ ਅਤੇ ਗਤੀਵਿਧੀਆਂ ਦੇ ਵਾਧੇ ਨੂੰ 15 ਸਾਲਾਂ ’ਚ ਆਪਣੇ ਉੱਚੇ ਪੱਧਰ ’ਤੇ ਪਹੁੰਚਾ ਦਿੱਤਾ। ਐੱਚ. ਐੱਸ. ਬੀ. ਸੀ. ਦੇ ਭਾਰਤ ਦੇ ਮੁੱਖ ਅਰਥਸ਼ਾਸਤਰੀ ਪ੍ਰਾਂਜੁਲ ਭੰਡਾਰੀ ਨੇ ਕਿਹਾ,‘‘ਸੇਵਾ ਗਤੀਵਿਧੀ ਦੀ ਵਾਧਾ ਦਰ 15 ਸਾਲ ਾਂ ਦੇ ਉੱਚੇ ਪੱਧਰ ’ਤੇ ਪਹੁੰਚ ਗਈ। ਨਵੇਂ ਆਰਡਰ ’ਚ ਵਾਧੇ ਦੇ ਦਮ ’ਤੇ ਇਹ ਜੁਲਾਈ ਦੇ 60.5 ਤੋਂ ਵਧ ਕੇ ਅਗਸਤ ’ਚ 62.9 ਹੋ ਗਈ।’’
ਇਹ ਵੀ ਪੜ੍ਹੋ : 5,900 ਰੁਪਏ ਮਹਿੰਗਾ ਹੋਇਆ ਗੋਲਡ, ਫਿਰ ਬਣਾਇਆ ਨਵਾਂ ਰਿਕਾਰਡ
ਕੀਮਤਾਂ ਦੇ ਮੋਰਚੇ ’ਤੇ ਮਹਿੰਗਾਈ ਦੀ ਦਰ 9 ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਈ। ਇਸ ’ਚ ਮੰਗ ’ਚ ਉਛਾਲ ਨੇ ਜੁਲਾਈ 2012 ਤੋਂ ਬਾਅਦ ਤੋਂ ਉਤਪਾਦਨ ਡਿਊਟੀ ’ਚ ਸਭ ਤੋਂ ਤੇਜ਼ ਵਾਧੇ ਨੂੰ ਸੰਭਵ ਬਣਾਇਆ। ਇਸ ’ਚ ਐੱਚ. ਐੱਸ. ਬੀ. ਸੀ. ਇੰਡੀਆ ਕੰਪੋਜਿਟ ਆਊਟਪੁਟ ਇੰਡੈਕਸ ਜੁਲਾਈ ਦੇ 61.1 ਦੇ ਮੁਕਾਬਲੇ ਅਗਸਤ ’ਚ 63.2 ਰਿਹਾ। ਇਹ 17 ਸਾਲਾਂ ’ਚ ਵਿਸਥਾਰ ਦੀ ਸਭ ਤੋਂ ਤੇਜ਼ ਰਫਤਾਰ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : SBI ਦੇ ਇਨ੍ਹਾਂ ਖ਼ਾਤਾਧਾਰਕਾਂ ਨੂੰ ਮਿਲੇਗਾ ਕਰੋੜਾਂ ਦਾ ਬੀਮਾ ਕਵਰ ਤੇ EMI 'ਤੇ ਰਾਹਤ ਸਮੇਤ ਕਈ ਹੋਰ ਲਾਭ
17 ਸਾਲਾਂ ਦੇ ਉੱਚੇ ਪੱਧਰ ’ਤੇ ਪੁੱਜਾ ਓਵਰਆਲ ਪੀ. ਐੱਮ. ਆਈ.
ਭੰਡਾਰੀ ਨੇ ਕਿਹਾ,‘‘ਅਗਸਤ ’ਚ ਓਵਰਆਲ ਪੀ. ਐੱਮ. ਆਈ. 63.2 ਦੇ 17 ਸਾਲ ਾਂ ਦੇ ਉੱਚੇ ਪੱਧਰ ’ਤੇ ਪਹੁੰਚ ਗਿਆ, ਜੋ ਨਿਰਮਾਣ ਅਤੇ ਸੇਵਾ ਦੋਵਾਂ ਖੇਤਰਾਂ ’ਚ ਮਜ਼ਬੂਤ ਵਿਆਪਕ-ਆਧਾਰਿਤ ਉਤਪਾਦਨ ਵਾਧੇ ਦਾ ਸੰਕੇਤ ਦਿੰਦਾ ਹੈ।’’
ਓਵਰਆਲ ਪੀ. ਐੱਮ. ਆਈ. ਇੰਡੈਕਸ ਤੁਲਨਾਤਮਕ ਨਿਰਮਾਣ ਅਤੇ ਸੇਵਾ ਪੀ. ਐੱਮ. ਆਈ. ਇੰਡੈਕਸ ਦਾ ਭਾਰ ਔਸਤ ਹੈ। ਇਹ ਭਾਰ ਅਧਿਕਾਰਕ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਅੰਕੜਿਆਂ ਅਨੁਸਾਰ ਨਿਰਮਾਣ ਅਤੇ ਸੇਵਾ ਖੇਤਰਾਂ ਦੇ ਸਬੰਧਤ ਸਾਈਜ਼ ਨੂੰ ਦਰਸਾਉਂਦੇ ਹਨ। ਐੱਚ. ਐੱਸ. ਬੀ. ਸੀ. ਇੰਡੀਆ ਸੇਵਾ ਪੀ. ਐੱਮ. ਆਈ. ਨੂੰ ਐੱਸ. ਐਂਡ ਪੀ. ਗਲੋਬਲ ਨੇ ਕਰੀਬ 400 ਸੇਵਾ ਖੇਤਰ ਦੀਆਂ ਕੰਪਨੀਆਂ ਦੇ ਸਮੂਹ ਨੂੰ ਭੇਜੇ ਗਏ ਸਵਾਲਾਂ ਦੇ ਜਵਾਬਾਂ ਦੇ ਆਧਾਰ ’ਤੇ ਤਿਆਰ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8