82,900 ਤੋਂ 2.13 ਲੱਖ ਰੁਪਏ ਤੱਕ ਵਿਕਣਗੇ iPhone 17 ਸੀਰੀਜ਼ ਦੇ ਫ਼ੋਨ, ਭਾਰਤ ''ਚ ਇਸ ਦਿਨ ਤੋਂ ਸ਼ੁਰੂ ਹੋਵੇਗੀ ਵਿਕਰੀ

Wednesday, Sep 10, 2025 - 11:09 AM (IST)

82,900 ਤੋਂ 2.13 ਲੱਖ ਰੁਪਏ ਤੱਕ ਵਿਕਣਗੇ iPhone 17 ਸੀਰੀਜ਼ ਦੇ ਫ਼ੋਨ, ਭਾਰਤ ''ਚ ਇਸ ਦਿਨ ਤੋਂ ਸ਼ੁਰੂ ਹੋਵੇਗੀ ਵਿਕਰੀ

ਨਵੀਂ ਦਿੱਲੀ- ਐਪਲ ਨੇ ਆਈਫੋਨ-17 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਦੀ ਕੀਮਤ 82,900 ਰੁਪਏ ਤੋਂ ਲੈ ਕੇ 2,29,900 ਰੁਪਏ ਵਿਚਾਲੇ ਹਨ। ਭਾਰਤ 'ਚ ਇਹ ਫੋਨ 19 ਸਤੰਬਰ ਤੋਂ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਕੰਪਨੀ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਪਤਲਾ ਆਈਫੋਨ-ਆਈਫੋਨ ਏਅਰ ਸੀਰੀਜ਼ ਵੀ ਪੇਸ਼ ਕੀਤਾ ਹੈ। ਇਸ ਦੀ ਮੋਟਾਈ ਸਿਰਫ਼ 5.6 ਮਿਲੀਮੀਟਰ ਹੈ, ਜੋ ਸਿਰਫ਼ eSIM ਨੂੰ 'ਸਪੋਰਟ' ਕਰੇਗਾ। ਕੰਪਨੀ ਨੇ ਨਵੇਂ ਆਈਫੋਨ ਮਾਡਲ 'ਚ 128ਜੀਬੀ ਦੀ ਘੱਟ ਸਟੋਰੇਜ ਸਮਰੱਥਾ ਦਾ ਵਿਕਲਪ ਬੰਦ ਕਰ ਦਿੱਤਾ ਹੈ, ਜਿਸ ਕਾਰਨ ਆਈਫੋਨ-16 ਸੀਰੀਜ਼ ਦੀ ਤੁਲਨਾ 'ਚ ਆਧਾਰ ਮਾਡਲ ਦੀ ਕੀਮਤ ਵੀ ਜ਼ਿਆਦਾ ਹੋ ਗਈ ਹੈ। 

ਇਹ ਵੀ ਪੜ੍ਹੋ : 'ਕਿਡਨੀ ਵੇਚ ਕੇ ਵੀ ਨਹੀਂ ਲਿਆ ਜਾਣਾ...!', iPhone 17 ਦੇ ਲਾਂਚ ਮਗਰੋਂ ਸੋਸ਼ਲ ਮੀਡੀਆ 'ਤੇ ਆ ਗਿਆ Memes ਦਾ ਸੈਲਾਬ

iPhone 17 Pro ਦੁੱਗਣੇ ਸਟੋਰੇਜ ਵਿਕਲਪ, 256 GB, 512 GB ਅਤੇ 1TB 'ਚ ਉਪਲੱਬਧ ਹੋਵੇਗਾ। ਆਈਫੋਨ 17 ਪ੍ਰੋ ਮੈਕਸ 256ਜੀਬੀ, 512ਜੀਬੀ, 1ਟੀਬੀ ਅਤੇ ਪਹਿਲੀ ਵਾਰ 2ਟੀਬੀ ਸਟੋਰੇਜ ਸਮਰੱਥਾ 'ਚ ਉਪਲੱਬ ਹੋਵੇਗਾ। ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਟਿਪ ਕੁਕ ਨੇ ਕਿਹਾ,''iPhone 17 Pro ਹੁਣ ਤੱਕ ਦਾ ਸਭ ਤੋਂ ਉੱਨਤ ਆਈਫੋਨ ਹੈ, ਜਿਸ 'ਚ ਇਕ ਆਕਰਸ਼ਕ ਨਵਾਂ ਡਿਜ਼ਾਈਨ ਅਤੇ ਸ਼ਕਤੀਸ਼ਾਲੀ ਸਮਰੱਥਾਵਾਂ ਹਨ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News