CAA ''ਤੇ ਯੂਰੋਪੀ ਸੰਸਦ ''ਚ ਭਾਰਤ ਦੀ ਕੂਟਨੀਤਕ ਜਿੱਤ, ਪ੍ਰਸਤਾਵ ''ਤੇ ਟਲੀ ਵੋਟਿੰਗ

01/29/2020 11:43:16 PM

ਨਵੀਂ ਦਿੱਲੀ — ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ 'ਤੇ ਭਾਰਤ ਨੂੰ ਕੂਟਨੀਤਕ ਸਫਲਤਾ ਮਿਲੀ ਹੈ। ਯੂਰੋਪੀ ਸੰਸਦ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਖਿਲਾਫ ਲਿਆਂਦੇ ਗਏ ਪ੍ਰਸਤਾਵ 'ਤੇ ਵੋਟਿੰਗ ਟਾਲ ਦਿੱਤੀ ਗਈ ਹੈ। ਪਹਿਲਾਂ ਜੋ ਵੋਟਿੰਗ ਵੀਰਵਾਰ ਨੂੰ ਹੋਣ ਵਾਲੀ ਸੀ ਉਹ ਹੁਣ 31 ਮਾਰਚ ਨੂੰ ਹੋਵੇਗੀ। ਦਰਅਸਲ ਬਿਜਨੈਸ ਏਜੰੰਡਾ ਦੇ ਕ੍ਰਮ 'ਚ ਦੋ ਵੋਟ ਪਏ ਸਨ। ਪਹਿਲਾ ਪ੍ਰਸਤਾਵ ਨੂੰ ਵਾਪਸ ਲੈਣ ਨੂੰ ਲੈ ਕੇ ਸੀ। ਇਸ ਦੇ ਪੱਖ 'ਚ 356 ਵੋਟ ਪਏ ਅਤੇ ਵਿਰੋਧ 'ਚ 111 ਵੋਟ ਪਏ ਸਨ। ਉਥੇ ਹੀ ਦੂਜਾ ਪ੍ਰਸਤਾਵ ਵੋਟਿੰਗ ਵਧਾਉਣ ਨੂੰ ਲਈ ਸੀ। ਇਸ ਦੇ ਪੱਖ 'ਚ 271 ਅਤੇ ਵਿਰੋਧ 'ਚ 199 ਵੋਟ ਪਏ।
ਯੂਰੋਪੀ ਸੰਸਦ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਬ੍ਰਸੇਲਸ 'ਚ ਅੱਜ ਦੇ ਸੈਸ਼ਨ 'ਚ ਐੱਮ.ਈ.ਪੀ. ਦੇ ਇਕ ਫੈਸਲੇ ਤੋਂ ਬਾਅਦ ਨਾਗਰਿਕਤਾ ਸੋਧ ਕਾਨੂੰਨ ਦੇ ਪ੍ਰਸਤਾਵ 'ਤੇ ਵੋਟ ਮਾਰਚ ਤਕ ਲਈ ਟਾਲ ਦਿੱਤਾ ਗਿਆ ਹੈ। ਵੋਟ ਦੇ ਟਾਲਣ ਦੇ ਜਵਾਬ 'ਚ, ਸਰਕਾਰੀ ਸੂਤਰਾਂ ਨੇ ਕਿਹਾ ਕਿ 'ਭਾਰਤ ਦੇ ਦੋਸਤ' ਯੂਰੋਪੀ ਸੰਸਦ 'ਚ 'ਪਾਕਿਸਤਾਨ ਦੇ ਦੋਸਤ' 'ਤੇ ਭਾਰੀ ਰਹੇ।
ਭਾਰਤ ਦਾ ਕਹਿਣਾ ਹੈ ਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ ਅਤੇ ਲੋਕਤਾਂਤਰਿਕ ਸਾਧਨਾਂ ਦੇ ਜ਼ਰੀਏ ਇਕ ਉਚਿਤ ਪ੍ਰਕਿਰਿਆ ਦੇ ਤਹਿਤ ਅਪਣਾਇਆ ਗਿਆ ਹੈ। ਸਾਨੂੰ ਉਮੀਦ ਹੈ ਕਿ ਇਸ ਮਾਮਲੇ 'ਚ ਸਾਡੇ ਨਜ਼ਰੀਏ ਨੂੰ ਸਮਝਿਆ ਜਾਵੇਗਾ।


Inder Prajapati

Content Editor

Related News