ਭਾਰਤ ਨੂੰ ਸਾਈਬਰ ਖਤਰਿਆਂ ਤੋਂ ਚੌਕਸ ਰਹਿਣ ਦੀ ਲੋੜ: ਅਸ਼ਵਨੀ ਵੈਸ਼ਨਵ
Sunday, Sep 20, 2026 - 05:30 PM (IST)
ਨਵੀਂ ਦਿੱਲੀ (ਏਜੰਸੀ)- ਭਾਰਤ ਦੀ ਵਧਦੀ ਸੈਮੀਕੰਡਕਟਰ ਸਮਰੱਥਾ ਨੂੰ ਗਲੋਬਲ ਚਿੱਪ ਸਪਲਾਈ ਚੇਨ ’ਚ ਸਥਾਪਤ ਕੁਝ ਹਿੱਤਧਾਰਕ 'ਖਤਰੇ' ਵਜੋਂ ਦੇਖ ਸਕਦੇ ਹਨ। ਅਜਿਹੇ ’ਚ ਭਾਰਤ ਨੂੰ ਸੰਭਾਵੀ ਸਾਈਬਰ ਹਮਲਿਆਂ, ਭੂ-ਸਿਆਸੀ ਜ਼ੋਖਮਾਂ ਅਤੇ ਹੋਰ ਰੁਕਾਵਟਾਂ ਨਾਲ ਨਜਿੱਠਣ ਲਈ ਚੌਕਸ ਰਹਿਣਾ ਹੋਵੇਗਾ। ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਚਿਤਾਵਨੀ ਦਿੱਤੀ ਹੈ।
ਵੈਸ਼ਨਵ ਨੇ ਇਕ ਇੰਟਰਵਿਊ ’ਚ ਕਿਹਾ ਕਿ ਭਾਰਤ ਹੁਣ ਅਜਿਹੇ ਦੇਸ਼ ਵਜੋਂ ਉੱਭਰ ਰਿਹਾ ਹੈ, ਜੋ ਸੈਮੀਕੰਡਕਟਰ ਦੇ ਡਿਜ਼ਾਈਨ ਅਤੇ ਨਿਰਮਾਣ-ਦੋਵਾਂ ਖੇਤਰਾਂ ’ਚ ਆਪਣੀ ਸਮਰੱਥਾ ਵਿਕਸਿਤ ਕਰ ਰਿਹਾ ਹੈ। ਅਜਿਹੇ ’ਚ ਗਲੋਬਲ ਚਿੱਪ ਉਦਯੋਗ ’ਚ ਪਹਿਲਾਂ ਤੋਂ ਮਜ਼ਬੂਤ ਸਥਿਤੀ ਰੱਖਣ ਵਾਲੇ ਕੁਝ ਦੇਸ਼ਾਂ ਅਤੇ ਕੰਪਨੀਆਂ ਦੇ ਹਿੱਤ ਪ੍ਰਭਾਵਿਤ ਹੋ ਸਕਦੇ ਹਨ।
ਵੈਸ਼ਨਵ ਨੇ ਦੱਸਿਆ ਕਿ ਉਨ੍ਹਾਂ ਨੇ ਸੈਮੀਕੰਡਕਟਰ ਉਦਯੋਗ ਨੂੰ ਸਪੱਸ਼ਟ ਤੌਰ 'ਤੇ ਸੰਭਾਵੀ ਖਤਰਿਆਂ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਨੂੰ ਸਾਈਬਰ ਹਮਲਿਆਂ ਦੇ ਨਾਲ-ਨਾਲ ਹੋਰ ਕਿਸਮ ਦੀਆਂ ਰੁਕਾਵਟਾਂ ਅਤੇ ਜੋਖਮਾਂ ਲਈ ਵੀ ਆਪਣੀਆਂ ਤਿਆਰੀਆਂ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ। ਵੈਸ਼ਨਵ ਨੇ ਕਿਹਾ ਕਿ ਭਾਰਤ ਸਰਕਾਰ ਸੈਮੀਕੰਡਕਟਰ ਖੇਤਰ ’ਚ ਆਪਣੀ ਮੌਜੂਦਗੀ ਨੂੰ ਕੇਵਲ ਚਿੱਪ ਅਸੈਂਬਲੀ ਅਤੇ ਪ੍ਰੀਖਣ ਤੱਕ ਸੀਮਿਤ ਨਹੀਂ ਰੱਖਣਾ ਚਾਹੁੰਦੀ। ਸਰਕਾਰ ਦਾ ਮਕਸਦ ਚਿੱਪ ਡਿਜ਼ਾਈਨ, ਨਿਰਮਾਣ, ਉਪਕਰਨ, ਸਮੱਗਰੀ, ਉੱਨਤ ਪੈਕੇਜਿੰਗ, ਖੋਜ ਅਤੇ ਵਿਕਾਸ ਸਮੇਤ ਪੂਰੇ ਸੈਮੀਕੰਡਕਟਰ ਈਕੋਸਿਸਟਮ ਨੂੰ ਵਿਕਸਿਤ ਕਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
