ਤਿਹਾੜ ਜੇਲ੍ਹ ’ਚ ਨਵੇਂ ਕੈਦੀਆਂ ਦੀ ਗਿਣਤੀ ’ਚ ਵਾਧਾ, ਪਹਿਲਾਂ ਹੀ ਸਮਰੱਥਾ ਨਾਲੋਂ ਵੱਧ ਹਨ ਕੈਦੀ

Tuesday, Jul 13, 2021 - 11:00 AM (IST)

ਤਿਹਾੜ ਜੇਲ੍ਹ ’ਚ ਨਵੇਂ ਕੈਦੀਆਂ ਦੀ ਗਿਣਤੀ ’ਚ ਵਾਧਾ, ਪਹਿਲਾਂ ਹੀ ਸਮਰੱਥਾ ਨਾਲੋਂ ਵੱਧ ਹਨ ਕੈਦੀ

ਨਵੀਂ ਦਿੱਲੀ- ਲਾਕਡਾਊਨ ਖੁੱਲ੍ਹਣ ਤੋਂ ਬਾਅਦ ਹੁਣ ਤਿਹਾੜ ਜੇਲ੍ਹ ਵਿਚ ਨਵੇਂ ਕੈਦੀਆਂ ਦੀ ਗਿਣਤੀ ਵਧਣ ਲੱਗੀ ਹੈ। ਲਾਕਡਾਊਨ ਤੋਂ ਪਹਿਲਾਂ ਜੇਲ੍ਹ ਵਿਚ ਲਗਭਗ 50 ਕੈਦੀਆਂ ਨੂੰ ਹੀ ਲਿਆਂਦਾ ਜਾ ਰਿਹਾ ਸੀ ਪਰ ਇਹ ਗਿਣਤੀ ਹੁਣ 150 ਦੇ ਕਰੀਬ ਪਹੁੰਚ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਕਡਾਊਨ ਤੋਂ ਬਾਅਦ ਦੋਸ਼ੀਆਂ ਦੀ ਫੜੋ-ਫੜੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸ ਦੇ ਕਾਰਨ ਜੇਲ੍ਹ ਵਿਚ ਆਉਣ ਵਾਲੇ ਕੈਦੀਆਂ ਦੀ ਗਿਣਤੀ ਵਿਚ ਤਿੰਨ ਗੁਣਾ ਜ਼ਿਆਦਾ ਵਾਧਾ ਹੋਇਆ ਹੈ। ਹਾਲਾਂਕਿ ਅਧਿਕਾਰਕ ਤੌਰ ’ਤੇ ਇਸ ਤਰ੍ਹਾਂ ਦੇ ਕੋਈ ਅੰਕੜੇ ਨਹੀਂ ਹਨ ਕਿ ਰਾਜਧਾਨੀ ਵਿਚ ਕਿੰਨੀ ਲੁੱਟਖੋਹ, ਚੋਰੀ ਜਾਂ ਸਨੈਚਿੰਗ ਦੀਆਂ ਘਟਨਾਵਾਂ ਹੋਈਆਂ ਹਨ।

ਤਿੰਨੇ ਜੇਲ੍ਹਾਂ ਵਿਚ 20 ਹਜ਼ਾਰ, 41 ਕੈਦੀ
ਤਿਹਾੜ ਜੇਲ੍ਹ ਦੀ ਜਾਣਕਾਰੀ ਦੇ ਮੁਤਾਬਕ 31 ਮਾਰਚ ਤੱਕ ਮਹੀਨਾ ਪਹਿਲਾਂ ਤਿਹਾੜ ਵਿਚ ਕੈਦੀਆਂ ਦੀ ਗਿਣਤੀ ਜੇਲ੍ਹ ਵਿਚ ਸਮਰੱਥਾ ਤੋਂ ਜ਼ਿਆਦਾ ਸੀ। ਮੌਜੂਦਾ ਸਮੇਂ ਵਿਚ ਤਿਹਾੜ ਦੀਆਂ ਤਿੰਨਾਂ ਜੇਲ੍ਹਾਂ ਯਾਨੀ ਤਿਹਾੜ, ਰੋਹਿਣੀ ਅਤੇ ਮੰਡੋਲੀ ਜੇਲ੍ਹ ਵਿਚ 10 ਹਜ਼ਾਰ, 26 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ। ਪਰ 30 ਮਾਰਚ ਨੂੰ ਕੈਦੀਆਂ ਦੀ ਹੋਈ ਗਿਣਤੀ ਵਿਚ ਇਨ੍ਹਾਂ ਤਿੰਨੇ ਜੇਲ੍ਹਾਂ ਵਿਚ 20 ਹਜ਼ਾਰ, 41 ਕੈਦੀ ਸਨ। 

ਇਹ ਵੀ ਪੜ੍ਹੋ : ਗਣਤੰਤਰ ਦਿਵਸ ਹਿੰਸਾ ਮਾਮਲਾ: ਦੀਪ ਸਿੱਧੂ ਸਮੇਤ ਹੋਰ ਮੁਲਜ਼ਮਾਂ ਦੀ ਅਦਾਲਤ 'ਚ ਹੋਈ ਪੇਸ਼ੀ

ਮਾਰਚ ’ਚ ਦਿੱਲੀ ਦੀਆਂ ਤਿੰਨੇ ਜੇਲ੍ਹਾਂ ਵਿਚ ਸਨ ਦੁਗਣੇ ਕੈਦੀ
ਹੁਣ ਤਿਹਾੜ ਜੇਲ੍ਹ ਕੈਂਪਸ ਦੀ ਗੱਲ ਕਰੀਏ ਤਾਂ 9 ਜੇਲ੍ਹਾਂ ਦੇ ਇਸ ਕੈਂਪਸ ਵਿਚ 5200 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ। ਇਥੇ 13 ਹਜ਼ਾਰ, 587 ਕੈਦੀ ਬੰਦ ਸਨ। ਇਸੇ ਤਰ੍ਹਾਂ ਨਾਲ ਜੇਲ੍ਹ ਨੰਬਰ-19 ਯਾਨੀ ਰੋਹਿਣੀ ਜੇਲ੍ਹ ਵਿਚ ਇਕ ਹਜ਼ਾਰ, 50 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ। ਪਰ ਇਥੇ ਬੰਦ ਸਨ ਇਕ ਹਜ਼ਾਰ, 733 ਕੈਦੀ। ਜਦਕਿ 6 ਜੇਲ੍ਹਾਂ ਵਾਲੀ ਮੰਡੋਲੀ ਜੇਲ੍ਹ ਵਿਚ 3 ਹਜ਼ਾਰ, 776 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ। ਇਨ੍ਹਾਂ ਜੇਲ੍ਹਾਂ ਵਿਚ ਚਾਰ ਹਜ਼ਾਰ, 721 ਕੈਦੀਆਂ ਨੂੰ ਰੱਖਿਆ ਗਿਆ ਸੀ। ਮੰਡੋਲੀ ਦੀ ਜੇਲ੍ਹ ਨੰਬਰ-14 ਅਤੇ 16 ਹੀ ਦੋ ਜੇਲ੍ਹਾਂ ਅਜਿਹੀਆਂ ਹਨ, ਜਿਥੇ ਸਮਰੱਥਾ ਨਾਲੋਂ ਲਗਭਗ ਕੁਝ ਘੱਟ ਕੈਦੀ ਬੰਦ ਸਨ।

ਪੈਰੋਲ ਤੋਂ ਵੀ ਮੁੜਨ ਲੱਗੇ ਹਨ ਕੈਦੀ
ਜੂਨ ਮਹੀਨੇ ’ਚ ਇਨ੍ਹਾਂ ਤਿੰਨੇ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ 16 ਹਜ਼ਾਰ ਦੇ ਕਰੀਬ ਰਹਿ ਗਈ ਸੀ ਕਿਉਂਕਿ ਦਿੱਲੀ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਫੈਲਣ ਕਾਰਨ ਇਥੋਂ ਲਗਭਗ 3800 ਕੈਦੀਆਂ ਨੂੰ ਐਮਰਜੈਂਸੀ ਬੇਲ ਜਾਂ ਪੈਰੋਲ ’ਤੇ ਛੱਡਿਆ ਗਿਆ ਸੀ। ਹੁਣ ਦਿੱਲੀ ਵਿਚ ਕੋਰੋਨਾ ਦੇ ਹਾਲਾਤ ਠੀਕ ਹੋਣ ਤੋਂ ਬਾਅਦ ਇਨ੍ਹਾਂ ਕੈਦੀਆਂ ਦੇ ਪੈਰੋਲ ਅਤੇ ਬੇਲ ਦੀ ਸਮਾਂ ਹੱਦ ਮਿਆਦ ਵੀ ਖਤਮ ਹੋਣ ਵਾਲੀ ਹੈ ਅਤੇ ਉਹ ਵਾਪਸ ਆਉਣ ਲਈ ਖੁਦ ਨੂੰ ਸਰੇਂਡਰ ਵੀ ਕਰਨ ਲੱਗੇ ਹਨ। ਰੋਜ਼ਾਨਾ ਆ ਰਹੇ ਕੈਦੀਆਂ ਵਿਚ ਹੋਏ ਵਾਧੇ ਅਤੇ ਵਾਪਸ ਆਉਣ ਵਾਲੇ ਕੈਦੀਆਂ ਦੇ ਗਣਿਤ ਨਾਲ ਇਕ ਵਾਰ ਫਿਰ ਤੋਂ ਸੰਭਾਵਨਾ ਹੈ ਕਿ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ ਦੋ ਗੁਣਾ ਜ਼ਿਆਦਾ ਹੋ ਜਾਏਗੀ ਅਤੇ ਇਨ੍ਹਾਂ ਨੂੰ ਕੋਰੋਨਾ ਦੇ ਚਲਦੇ ਸੰਭਾਲਣਾ ਮੁਸ਼ਕਲ ਹੋ ਜਾਏਗਾ।

ਇਹ ਵੀ ਪੜ੍ਹੋ : ਧਰਮਸ਼ਾਲਾ 'ਚ ਫਟਿਆ ਬੱਦਲ, ਪਾਣੀ 'ਚ ਰੁੜ੍ਹੀਆਂ ਕਾਰਾਂ, ਵੇਖੋ 'ਜਲ ਤ੍ਰਾਸਦੀ' ਦੀ ਡਰਾਵਣੀ ਵੀਡੀਓ


author

DIsha

Content Editor

Related News