ਯੂ.ਪੀ., ਉਤਰਾਖੰਡ ਤੇ ਮਣੀਪੁਰ ਵਿਧਾਨ ਸਭਾਵਾਂ ''ਚ 55 ਸਾਲ ਤੋਂ ਵਧ ਉਮਰ ਦੇ ਵਿਧਾਇਕਾਂ ਦੀ ਗਿਣਤੀ ''ਚ ਹੋਇਆ ਵਾਧਾ

03/13/2022 4:55:20 PM

ਨਵੀਂ ਦਿੱਲੀ (ਭਾਸ਼ਾ)- ਹਾਲ ਹੀ 'ਚ ਸੰਪੰਨ ਵਿਧਾਨ ਸਭਾ ਚੋਣਾਂ ਤੋਂ ਬਾਅਦ ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਮਣੀਪੁਰ ਦੀਆਂ ਰਾਜ ਵਿਧਾਨ ਸਭਾਵਾਂ 'ਚ 55 ਸਾਲ ਤੋਂ ਵਧ ਉਮਰ ਦੇ ਵਿਧਾਇਕਾਂ ਦੀ ਗਿਣਤੀ 'ਚ ਵਾਧਾ ਦੇਖਿਆ ਗਿਆ ਹੈ। ਪੀ.ਆਰ.ਐੱਸ. ਲੇਜੀਸਲੇਟਿਵ ਰਿਸਰਚ ਦੇ ਇਕ ਵਿਸ਼ਲੇਸ਼ਣ ਅਨੁਸਾਰ 55 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਵਿਧਾਇਕਾਂ ਦਾ ਅਨੁਪਾਤ 2022 'ਚ ਘੱਟ ਕੇ 59.5 ਫੀਸਦੀ ਰਹਿ ਗਿਆ,ਜੋ 2017 'ਚ 64.7 ਫੀਸਦੀ ਸੀ। ਦੂਜੇ ਪਾਸੇ, ਤਿੰਨ ਨਵੀਆਂ ਚੁਣੀਆਂ ਵਿਧਾਨ ਸਭਾਵਾਂ 'ਚ ਮੌਜੂਦਾ ਸਮੇਂ ਮਹਿਲਾ ਵਿਧਾਇਕ ਵਧ ਹਨ। ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਪਹਿਲਾਂ 42 ਮਹਿਲਾ ਵਿਧਾਇਕ ਸਨ ਅਤੇ ਹੁਣ 47 ਮਹਿਲਾ ਵਿਧਾਇਕ ਹਨ, ਜਦੋਂ ਕਿ ਉਤਰਾਖੰਡ 'ਚ ਮਹਿਲਾ ਵਿਧਾਇਕਾਂ ਦੀ ਗਿਣਤੀ 2017 ਦੇ 5 ਤੋਂ ਵਧ ਕੇ 2022 'ਚ 8 ਹੋ ਗਈ ਹੈ। ਮਣੀਪੁਰ ਵਿਧਾਨ ਸਭਾ 'ਚ ਮਹਿਲਾ ਵਿਧਾਇਕਾਂ ਦੀ ਗਿਣਤੀ ਵੀ 5 ਸਾਲ ਪਹਿਲਾਂ ਦੀ ਤੁਲਨਾ 'ਚ ਦੁੱਗਣੀ ਹੋ ਕੇ ਚਾਰ ਹੋ ਗਈ ਹੈ।

ਇਹ ਵੀ ਪੜ੍ਹੋ : ਔਰਤ ਨੇ ਪਤੀ ਦਾ ਸਿਰ ਵੱਢ ਕੇ ਮੰਦਰ ’ਚ ਰੱਖਿਆ, ਪੁੱਤਰ ਬੋਲਿਆ- ਮਾਂ ਸ਼ਾਕਾਹਾਰੀ ਸੀ, ਪਹਿਲੀ ਵਾਰ ਚਿਕਨ ਖਾਧਾ

70 ਮੈਂਬਰੀ ਉਤਰਾਖੰਡ ਵਿਧਾਨ ਸਭਾ 'ਚ 55 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਵਿਧਾਇਕਾਂ ਦਾ ਅਨੁਪਾਤ 2022 'ਚ ਘੱਟ ਕੇ 51 ਫੀਸਦੀ ਹੋ ਗਿਆ ਹੈ, ਜੋ ਕਿ 2017 'ਚ 61 ਫੀਸਦੀ ਸੀ। ਮਣੀਪੁਰ 'ਚ ਵੀ 55 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਵਿਧਾਇਕਾਂ ਦਾ ਅਨੁਮਾਨ 2022 'ਚ ਘੱਟ ਕੇ 55 ਫੀਸਦੀ ਹੋ ਗਿਆ, ਜੋ 2017 'ਚ 71.7 ਫੀਸਦੀ ਸੀ। ਉੱਤਰ ਪ੍ਰਦੇਸ਼ 'ਚ ਘੱਟੋ-ਘੱਟ ਗਰੈਜੂਏਟ ਦੀ ਡਿਗਰੀ ਵਾਲੇ ਵਿਧਾਇਕਾਂ ਦੀ ਗਿਣਤੀ 2017 ਦੇ 72.7 ਫੀਸਦੀ ਤੋਂ ਵਧ ਕੇ 2022 'ਚ 75.9 ਫੀਸਦੀ ਹੋ ਗਈ ਹੈ। ਉਤਰਾਖੰਡ 'ਚ ਘੱਟੋ-ਘੱਟ ਗਰੈਜੂਏਟ ਦੀ ਡਿਗਰੀ ਵਾਲੇ ਵਿਧਾਇਕਾਂ ਦੀ ਗਿਣਤੀ 2017 'ਚ 77 ਫੀਸਦੀ ਤੋਂ ਘੱਟ ਕੇ 2022 'ਚ 68 ਫੀਸਦੀ ਹੋ ਗਈ ਹੈ। ਮਣੀਪੁਰ 'ਚ 2022 ਦੀਆਂ ਵਿਧਾਨ ਸਭਾ 'ਚ 76.6 ਫੀਸਦੀ ਤੋਂ ਘੱਟ ਗਰੈਜੂਏਟ ਹਨ, ਜੋ 2017 'ਚ 68.4 ਫੀਸਦੀ ਸੀ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News