Income Tax ਦੇ ਬਦਲੇ ਨਿਯਮ, ਤੁਹਾਡੇ ਬਿਜਲੀ ਬਿੱਲ ਅਤੇ ਵਿਦੇਸ਼ ਯਾਤਰਾ 'ਤੇ ਸਰਕਾਰ ਦੀ ਹੈ ਨਜ਼ਰ

Monday, Jun 01, 2020 - 01:39 PM (IST)

ਨਵੀਂ ਦਿੱਲੀ — ਆਮਦਨ ਟੈਕਸ ਰਿਟਰਨ ਭਰਨ ਦੇ ਨਿਯਮਾਂ ਵਿਚ ਸਰਕਾਰ ਨੇ ਬਦਲਾਅ ਕੀਤਾ ਹੈ। ਹੁਣ ਨਵੀਂ ਵਿਵਸਥਾ ਦੇ ਤਹਿਤ ਜੇਕਰ ਕੋਈ ਵਿਅਕਤੀ ਨਿਸ਼ਚਿਤ ਰਾਸ਼ੀ ਤੋਂ ਵੱਧ ਦਾ ਬਿਜਲੀ ਬਿੱਲ ਭਰਦਾ ਹੈ ਤਾਂ ਇਹ ਵੀ ਆਮਦਨ ਟੈਕਸ ਦੇ ਦਾਇਰੇ ਵਿਚ ਆਵੇਗਾ। ਇਸ ਸਾਲ ਰਿਟਰਨ ਦਾਖਲ ਕਰਨ ਦੀ ਆਖ਼ਰੀ ਤਰੀਕ 30 ਨਵੰਬਰ ਹੋਵੇਗੀ।
ਵਿੱਤੀ ਸਾਲ 2019-20 ਅਤੇ ਮੁਲਾਂਕਣ ਸਾਲ 2020-21 ਲਈ ਆਮਦਨ ਟੈਕਸ ਰਿਟਰਨ (ਆਈਟੀਆਰ) ਦੇ ਨਵੇਂ ਫਾਰਮ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਤਹਿਤ ਜੇਕਰ ਤੁਸੀਂ ਪਿਛਲੇ ਵਿੱਤੀ ਸਾਲ ਵਿਚ ਬਿਜਲੀ ਦੇ ਬਿੱਲ ਦਾ ਇੱਕ ਲੱਖ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਹੈ ਤਾਂ ਇਹ ਜਾਣਕਾਰੀ ਆਈਟੀਆਰ ਭਰਨ ਵੇਲੇ ਲਾਜ਼ਮੀ ਦੇਣੀ ਪਵੇਗੀ। ਪਿਛਲੇ ਵਿੱਤੀ ਵਰ੍ਹੇ ਦੌਰਾਨ ਜੇ ਤੁਸੀਂ ਆਪਣੇ ਜਾਂ ਕਿਸੇ ਹੋਰ ਵਿਅਕਤੀ ਦੀ ਵਿਦੇਸ਼ ਯਾਤਰਾ 'ਤੇ ਦੋ ਲੱਖ ਰੁਪਏ ਤੋਂ ਵੱਧ ਖਰਚ ਕੀਤੇ ਹਨ ਤਾਂ ਇਸ ਦੀ ਜਾਣਕਾਰੀ ਦੇਣੀ ਪਏਗੀ।

 

ਕੋਰੋਨਾ ਸੰਕਟ ਕਾਰਨ ਸਰਕਾਰ ਨੇ ਵਿੱਤੀ ਸਾਲ 2019-20 ਦੌਰਾਨ ਟੈਕਸ ਬਚਤ ਲਈ ਨਿਵੇਸ਼ ਦੀ ਮਿਆਦ 31 ਮਾਰਚ ਤੋਂ ਵਧਾ ਕੇ 30 ਜੂਨ ਕਰ ਦਿੱਤੀ ਸੀ।1 ਅਪ੍ਰੈਲ ਤੋਂ 30 ਜੂਨ ਤੱਕ ਕੀਤੇ ਗਏ ਨਿਵੇਸ਼ ਦੀ ਜਾਣਕਾਰੀ ਦੇਣ ਲਈ ਫਾਰਮ ਵਿਚ ਇਕ ਵੱਖਰਾ ਕਾਲਮ ਦਿੱਤਾ ਗਿਆ ਹੈ। ਆਈਟੀਆਰ -1, ਆਈਟੀਆਰ -2, 3, 4, 5, 6 ਅਤੇ 7 ਨੂੰ ਵੀ ਸੂਚਿਤ ਕੀਤਾ ਗਿਆ ਹੈ। ਰਿਟਰਨ ਫਾਈਲ ਕਰਨ ਦਾ ਕੰਮ ਇਨਕਮ ਟੈਕਸ ਦੇ ਈ-ਪੋਰਟਲ 'ਤੇ ਨਵਾਂ ਫਾਰਮ ਅਪਲੋਡ ਕਰਨ ਤੋਂ ਬਾਅਦ ਹੀ ਸ਼ੁਰੂ ਹੋਵੇਗਾ।

PunjabKesari

50 ਲੱਖ ਦੀ ਆਮਦਨੀ ਅਤੇ ਮਕਾਨ ਲਈ ਨਿਯਮ

ਨੋਟੀਫਿਕੇਸ਼ਨ ਅਨੁਸਾਰ 50 ਲੱਖ ਰੁਪਏ ਤੱਕ ਦੀ ਤਨਖਾਹ ਲੈਣ ਵਾਲੇ ਜੇਕਰ ਇਕ ਮਕਾਨ ਰੱਖਦੇ ਹਨ ਤਾਂ ਉਨ੍ਹਾਂ ਨੂੰ ਰਿਟਰਨ ਦਾਖਲ ਕਰਨ ਲਈ ਆਈਟੀਆਰ -1 ਫਾਰਮ ਭਰਨਾ ਹੋਵੇਗਾ।  ਇਸ ਵਾਰ ਆਈ.ਟੀ.ਆਰ ਫਾਰਮ ਭਰਨ ਵੇਲੇ ਤਿੰਨ ਨਵੀਂਆਂ ਜਾਣਕਾਰੀਆਂ ਦੇਣੀਆਂ ਹੋਣਗੀਆਂ। ਇਨ੍ਹਾਂ ਵਿਚ ਬਿਜਲੀ ਬਿੱਲ ਅਤੇ ਵਿਦੇਸ਼ ਯਾਤਰਾ ਬਾਰੇ ਜਾਣਕਾਰੀ ਤੋਂ ਇਲਾਵਾ ਜੇਕਰ ਤੁਸੀਂ ਪਿਛਲੇ ਵਿੱਤੀ ਵਰ੍ਹੇ (2019-20) ਦੌਰਾਨ ਆਪਣੇ ਮੌਜੂਦਾ ਖਾਤੇ ਵਿਚ ਇੱਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਜਮ੍ਹਾ ਕਰਵਾ ਚੁੱਕੇ ਹੋ, ਤਾਂ ਇਸ ਦਾ ਵੇਰਵਾ ਆਈਟੀਆਰ ਵਿਚ ਦੇਣਾ ਪਏਗਾ।

ਆਈ.ਟੀ.ਆਰ.-2 ਰਿਹਾਇਸ਼ੀ ਜਾਇਦਾਦ ਤੋਂ ਆਮਦਨੀ ਕਮਾਉਣ ਵਾਲੇ ਭਰਦੇ ਹਨ। ਆਈ.ਟੀ.ਆਰ.-3 ਅਤੇ 6 ਵਪਾਰ ਅਤੇ ਕਾਰੋਬਾਰ ਨਾਲ ਸਬੰਧਤ ਹਨ। ਆਈ.ਟੀ.ਆਰ.-4 ਸੁਗਮ 50 ਲੱਖ ਤੱਕ ਵਾਲੇ ਪ੍ਰੋਫੈਸ਼ਨਲਸ, ਐਚਯੂਐਫ ਅਤੇ ਫਰਮਾਂ (ਐੱਲ ਐਲ ਪੀ ਨੂੰ ਛੱਡ ਕੇ) ਲਈ ਹਨ। ਆਈਟੀਆਰ -5 ਐਲਐਲਪੀ ਕਾਰੋਬਾਰੀ ਲੋਕਾਂ ਲਈ ਹੈ। ਚੈਰੀਟੇਬਲ ਟਰੱਸਟ ਵਰਗੀਆਂ ਜਾਇਦਾਦਾਂ ਤੋਂ ਆਮਦਨੀ ਪ੍ਰਾਪਤ ਕਰਨ ਵਾਲਿਆਂ ਨੇ ਆਈਟੀਆਰ -7 ਭਰਨਾ ਹੁੰਦਾ ਹੈ।


Harinder Kaur

Content Editor

Related News