ਤ੍ਰਿਪੁਰਾ ''ਚ ਪਸ਼ੂ-ਤਸਕਰਾਂ ਨੇ ਬੀ.ਐੱਸ.ਐੱਫ. ਅਧਿਕਾਰੀ ''ਤੇ ਕੀਤਾ ਹਮਲਾ, ਹਾਲਤ ਨਾਜ਼ੁਕ

10/16/2017 1:59:53 PM

ਅਗਰਤਲਾ — ਤ੍ਰਿਪੁਰਾ 'ਚ ਭਾਰਤ-ਬੰਗਲਾ ਦੇਸ਼ ਬਾਰਡਰ 'ਤੇ ਕੱਲ੍ਹ ਦੇਰ ਰਾਤ 2 ਵਜੇ ਸ਼ੱਕੀ ਪਸ਼ੂ-ਤਸਕਰਾਂ ਨੇ ਇਕ ਬੀ.ਐੱਸ.ਐੱਫ. ਦੇ ਕਮਾਂਡਿੰਗ ਅਫਸਰ 'ਤੇ ਹਮਲਾ ਕਰ ਦਿੱਤਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਹੱਦੀ ਫੌਜ ਦੀ 145ਵੀਂ ਬਟਾਲੀਅਨ ਦੇ ਅਧਿਕਾਰੀ ਦੀਪਕ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਕਲਕੱਤਾ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ 2 ਵਜੇ ਸਰਹੱਦ 'ਤੇ ਬੇਲਾਰਡੇਪਾ ਸਰਹੱਦੀ ਚੌਕੀ ਦੇ ਕੋਲ ਵਾਪਰੀ, ਜਦੋਂ ਅਫਸਰ ਨੂੰ ਕਥਿਤ ਤੌਰ 'ਤੇ ਤਸਕਰਾਂ ਵਲੋਂ ਇਸਤੇਮਾਲ ਕੀਤੇ ਜਾ ਰਹੇ ਚਾਰ ਪਹਿਆ ਵਾਹਨ ਨੇ ਟੱਕਰ ਮਾਰ ਦਿੱਤੀ। 
ਘਟਨਾ ਅਨੁਸਾਰ ਪੀੜਤ ਅਧਿਕਾਰੀ ਪਸ਼ੂ-ਤਸਕਰਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਦੀ ਨਿਗਰਾਨੀ ਕਰਨ ਦੇ ਲਈ ਆਪਣੀ ਟੀਮ ਦੇ ਨਾਲ ਗਸ਼ਤ ਕਰ ਰਿਹੇ ਸਨ। ਉਸ ਸਮੇਂ ਉਨ੍ਹਾਂ ਨੇ ਪਸ਼ੂ-ਤਸਕਰੀ ਲਈ ਜਾਨਵਰਾਂ ਨਾਲ ਬੇਰਹਿਮੀ ਕਰਦੇ ਦੇਖਿਆ ਤਾਂ ਉਨ੍ਹਾਂ ਨੇ ਚੁਣੌਤੀ ਦਿੱਤੀ ਅਤੇ ਆਪਣੇ ਗਾਰਡ ਅਤੇ ਡਰਾਈਵਰ ਨਾਲ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ। ਜਵਾਨਾਂ ਨੂੰ ਦੇਖ ਕੇ ਤਸਕਰਾਂ ਨੇ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ। ਸਮਗਲਰਾਂ ਕੋਲ ਇੱਟਾਂ, ਸੋਟੀਆਂ ਅਤੇ ਛੁਰੇ ਸਨ। ਤਸਕਰਾਂ ਨੂੰ ਕਾਬੂ ਕਰਨ ਲਈ ਕੁਝ ਦੇਰ ਗੋਲਾਬਾਰੀ ਵੀ ਕੀਤੀ ਗਈ। ਸਮਗਲਰਾਂ ਨੇ ਗੱਡੀ ਨਾਲ ਪੁਲਸ ਅਧਿਕਾਰੀ ਨੂੰ ਪਿਛੋਂ ਦੀ ਟੱਕਰ ਮਾਰੀ, ਜਿਸ ਕਾਰਨ ਅਧਿਕਾਰੀ ਨੂੰ ਸਿਰ ਅਤੇ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। 
ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਨਾਲ ਮੌਜੂਦ ਬਾਰਡਰ ਸੁਰੱਖਿਆ ਫੋਰਸ ਦੇ ਇਕ ਜਵਾਨ ਨੇ ਏ.ਕੇ. ਰਾਈਫਲ ਦੀਆਂ ਪੰਜ ਗੋਲੀਆਂ ਚਲਾਈਆਂ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ।


Related News