ਲੋਕ ਸਭਾ ''ਚ ਗੂੰਜਿਆ ਓਡ-ਈਵਨ ਕਾਰ ਯੋਜਨਾ ਦਾ ਮੁੱਦਾ, ਵਿਰੋਧੀ ਧਿਰ ਨੇ ਰੱਖਿਆ ਆਪਣਾ ਪੱਖ
Monday, Dec 07, 2015 - 03:08 PM (IST)

ਨਵੀਂ ਦਿੱਲੀ— ਰਾਜਧਾਨੀ ''ਚ ਪ੍ਰਦੂਸ਼ਣ ਦੇ ਵੱਧਦੇ ਪੱਧਰ ਨੂੰ ਮੁੱਖ ਰੱਖਦਿਆਂ ਹੋਇਆ ਕੇਜਰੀਵਾਲ ਸਰਕਾਰ ਵਲੋਂ ਪ੍ਰਸਤਾਵਤ ਓਡ-ਈਵਨ ਕਾਰ ਯੋਜਨਾ ਦਾ ਮੁੱਜਾ ਸੋਮਵਾਰ ਨੂੰ ਲੋਕ ਸਭਾ ''ਚ ਵੀ ਗੂੰਜਿਆ। ਭਾਜਪਾ ਪਾਰਟੀ ਦੇ ਮਹੇਸ਼ ਗਿਰੀ ਨੇ ਸਦਨ ''ਚ ਸਿਫਰ ਕਾਲ ਦੌਰਾਨ ਕਿਹਾ ਕਿ ਰਾਜਧਾਨੀ ''ਚ ਪ੍ਰਦੂਸ਼ਣ ਦੇ ਪੱਧਰ ''ਚ ਵਿਆਪਕ ਵਾਧਾ ਚਿੰਤਾ ਦਾ ਵਿਸ਼ਾ ਹੈ ਪਰ ਦਿੱਲੀ ਸਰਕਾਰ ਦੀ ਓਡ-ਈਵਨ ਕਾਰ ਯੋਜਨਾ ਬੇਤੁਕੀ ਅਤੇ ਮੱਧ ਵਰਗ ਦੇ ਲੋਕਾਂ ਦੀ ਨਜ਼ਰ ਤੋਂ ਇਹ ਫੈਸਲਾ ਠੀਕ ਨਹੀਂ ਹੈ।
ਗਿਰੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੀ ਪ੍ਰਸਤਾਵਤ ਯੋਜਨਾ ਨਾਲ ਅਮੀਰਾਂ ਨੂੰ ਕੋਈ ਫਰਕ ਨਹੀਂ ਪਵੇਗਾ, ਕਿਉਂਕਿ ਉਨ੍ਹਾਂ ਕੋਲ ਓਡ ਅਤੇ ਈਵਨ ਦੋਵੇਂ ਤਰ੍ਹਾਂ ਦੀਆਂ ਗੱਡੀਆਂ ਹੁੰਦੀਆਂ ਹਨ ਪਰ ਹੇਠਲੇ ਅਤੇ ਮੱਧ ਵਰਗ ਪਰਿਵਾਰ ਦੇ ਲੋਕਾਂ ਦੇ ਹਿੱਤ ਜ਼ਰੂਰ ਪ੍ਰਭਾਵਿਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਹੈ ਅਤੇ ਇਸ ''ਤੇ ਚਿੰਤਾ ਵਾਜਬ ਵੀ ਹੈ ਪਰ ਸੂਬਾ ਸਰਕਾਰ ਨੂੰ ਰਾਜਧਾਨੀ ਵਿਚ ਰਹਿਣ ਵਾਲੇ ਹੇਠਲੇ ਅਤੇ ਮੱਧ ਸ਼੍ਰੇਣੀ ਦੇ ਲੋਕਾਂ ਦੀ ਚਿੰਤਾ ਵੀ ਕਰਨੀ ਚਾਹੀਦੀ ਹੈ।