ਦੇਸ਼ ''ਚ ਪਿਛਲੇ 24 ਘੰਟਿਆਂ ''ਚ ਸਾਹਮਣੇ ਆਏ ਕੋਰੋਨਾ ਦੇ 18,139 ਨਵੇਂ ਮਾਮਲੇ, 234 ਦੀ ਮੌਤ

1/8/2021 11:17:28 AM

ਨਵੀਂ ਦਿੱਲੀ- ਭਾਰਤ 'ਚ ਇਕ ਦਿਨ 'ਚ ਕੋਵਿਡ-19 ਦੇ 18,139 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਲਾਗ ਦੇ ਮਾਮਲੇ ਵਧ ਕੇ 1,04,13,417 ਹੋ ਗਏ। ਉਥੇ ਹੀ 234 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 1,50,570 ਹੋ ਗਈ। ਦੇਸ਼ 'ਚ ਅਜੇ 2,25,449 ਲੋਕਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਹੈ ਅਤੇ 1,0037,398 ਲੋਕ ਵਾਇਰਸ ਮੁਕਤ ਹੋ ਚੁੱਕੇ ਹਨ। 

PunjabKesari

ਇਸ ਵਿਚਕਾਰ ਕੇਂਦਰੀ ਸਿਹਤ ਮੰਤਰੀ ਰਾਜੇਸ਼ ਭੂਸ਼ਣ ਨੇ ਮਹਾਰਾਸ਼ਟਰ, ਕੇਰਲ, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਇਨ੍ਹਾਂ ਰਾਜਾਂ ਨੂੰ ਆਪਣੇ ਇਥੇ ਕੋਰੋਨਾ ਦੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਕਦਮ ਚੁੱਕਣ ਲਈ ਕਿਹਾ ਹੈ। ਇਨ੍ਹਾਂ ਰਾਜਾਂ 'ਚ ਹਾਲ ਦੇ ਦਿਨਾਂ 'ਚ ਨਵੇਂ ਮਾਮਲਿਆਂ ਦੀ ਗਿਣਤੀ 'ਚ ਸਥਾਈ ਗਿਰਾਵਟ ਨਹੀਂ ਵਿਖ ਰਹੀ। 


Rakesh

Content Editor Rakesh