ਡੀ.ਜੀ.ਪੀ. ਮੁੱਖ ਦਫਤਰ ''ਚ ਮਹਿਲਾ ਨੇ ਕੀਤੀ ਆਤਮਦਾਹ ਦੀ ਕੋਸ਼ਿਸ਼, ਖੁਦ ''ਤੇ ਛਿੜਕਿਆਂ ਪੈਟਰੋਲ

10/16/2017 3:34:40 PM

ਪੰਚਕੂਲਾ — ਪੰਚਕੂਲਾ ਡੀ.ਜੀ.ਪੀ. ਮੁੱਖ ਦਫਤਰ 'ਚ ਮਹਿਲਾ ਨੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ । ਮਹਿਲਾ ਨੇ ਮੁੱਖ ਦਫਤਰ ਦੇ 'ਚ ਆਪਣੇ ਆਪ 'ਤੇ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਮਹਿਲਾ ਨੂੰ ਸੈਕਟਰ-6 ਨਾਗਰਿਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸਦਾ ਇਲਾਜ ਚਲ ਰਿਹਾ ਹੈ। ਮਹਿਲਾ ਦਾ ਨਾਂ ਸ਼ਿਲਪੀ ਦੱਸਿਆ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।


Related News