ਤਾਮਿਲਨਾਡੂ ''ਚ ਸਰਕਾਰੀ ਬੱਸ ਨੇ 5 ਸ਼ਰਧਾਲੂਆਂ ਨੂੰ ਦਰੜਿਆ

Wednesday, Dec 27, 2017 - 09:52 AM (IST)

ਤਾਮਿਲਨਾਡੂ ''ਚ ਸਰਕਾਰੀ ਬੱਸ ਨੇ 5 ਸ਼ਰਧਾਲੂਆਂ ਨੂੰ ਦਰੜਿਆ

ਕੋਇੰਬਟੂਰ - ਤਿਰੁਪੁਰ ਜ਼ਿਲੇ ਵਿਚ ਧਰਾਪੁਰਮ ਨੇੜੇ ਇਕ ਸਰਕਾਰੀ ਬੱਸ ਹੇਠਾਂ ਆਉਣ ਨਾਲ ਦੋ ਔਰਤਾਂ ਸਮੇਤ 5 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸਾਰੇ ਲੋਕ ਪਲਾਨੀ ਸਥਿਤ ਇਕ ਤੀਰਥ ਸਥਾਨ ਤੱਕ ਪੈਦਲ ਯਾਤਰਾ ਕਰ ਰਹੇ ਸਨ। ਗੰਭੀਰ ਰੂਪ ਨਾਲ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।


Related News