11 ਸਾਲਾ ਬੱਚੀ ਨਾਲ ਜਬਰ ਜ਼ਨਾਹ, ਫਿਰ ਪੱਥਰ ਨਾਲ ਸਿਰ ਕੁਚਲ ਕੀਤਾ ਕਤਲ

Tuesday, Jun 22, 2021 - 12:18 PM (IST)

11 ਸਾਲਾ ਬੱਚੀ ਨਾਲ ਜਬਰ ਜ਼ਨਾਹ, ਫਿਰ ਪੱਥਰ ਨਾਲ ਸਿਰ ਕੁਚਲ ਕੀਤਾ ਕਤਲ

ਅਜਮੇਰ- ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਪੁਸ਼ਕਰ ਥਾਣਾ ਖੇਤਰ 'ਚ 11 ਸਾਲਾ ਮਾਸੂਮ ਬੱਚੀ ਦਾ ਜਬਰ ਜ਼ਨਾਹ ਤੋਂ ਬਾਅਦ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਨੁਸਾਰ ਘਟਨਾ ਦੀ ਜਾਣਕਾਰੀ ਸੋਮਵਾਰ ਦੇਰ ਰਾਤ ਪੁਲਸ ਨੂੰ ਮਿਲੀ। ਪੁਸ਼ਕਰ ਦੇ ਚੌਬੀਸ ਕੋਸੀਯ ਪਰਿਕ੍ਰਮਾ ਖੇਤਰ ਦੇ ਪਿੰਡ ਹੋਕਰਾ 'ਚ 11 ਸਾਲ ਬੱਚੀ ਸੋਮਵਾਰ ਸਵੇਰੇ 10 ਵਜੇ ਬੱਕਰੀਆਂ ਚਰਾਉਣ ਨਿਕਲੀ ਅਤੇ ਸ਼ਾਮ ਤੱਕ ਘਰ ਨਹੀਂ ਪਰਤੀ ਤਾਂ ਪਰਿਵਾਰ ਵਾਲਿਆਂ ਨੇ ਖੋਜ ਸ਼ੁਰੂ ਕੀਤੀ ਹੈ ਅਤੇ ਪੁਲਸ ਦੀ ਸ਼ਿਕਾਇਤ ਕੀਤੀ।

ਪੁਲਸ ਰਾਤ ਕਰੀਬ 12 ਵਜੇ ਪੁਸ਼ਕਰ ਖੇਤਰ ਦੇ ਖੋਰੀ ਪਿੰਡ ਨੇੜੇ ਬੈਜਨਾਥ ਦੀਆਂ ਪਹਾੜੀਆਂ 'ਚ ਮਾਸੂਮ ਦੀ ਲਾਸ਼ ਮਿਲੀ, ਜਿਸ ਦੇ ਸਿਰ 'ਤੇ ਪੱਥਰ ਮਾਰ ਕੇ ਕਤਲ ਕੀਤਾ ਜਾਣਾ ਪ੍ਰਤੀਤ ਹੋ ਰਿਹਾ ਹੈ। ਲਾਸ਼ ਹਸਪਤਾਲ ਪਹੁੰਚਾਈ ਗਈ। ਪੁਸ਼ਕਰ ਥਾਣਾ ਪੁਲਸ ਨੇ ਲਾਸ਼ ਦਾ ਮੰਗਲਵਾਰ ਸਵੇਰੇ ਪੋਸਟਮਾਰਟਮ ਕਰਵਾਇਆ ਪਰ ਇਸ ਤੋਂ ਪਹਿਲਾਂ ਗੁੱਸੇ 'ਚ ਪਿੰਡ ਵਾਸੀਆਂ ਨੇ ਹਸਪਤਾਲ ਪਹੁੰਚ ਕੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਸ਼ਕਰ ਵਿਧਾਇਕ ਸੁਰੇਸ਼ ਰਾਵਤ ਵੀ ਹਸਪਤਾਲ ਪਹੁੰਚੇ ਅਤੇ ਪਿੰਡ ਵਾਸੀਆਂ ਨਾਲ ਪੁਲਸ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੀ ਤਲਾਸ਼ 'ਚ ਪੁਲਸ ਦਲ ਨਿਕਲਿਆਹੈ। ਪਿੰਡ ਵਾਸੀ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।


author

DIsha

Content Editor

Related News