ਮਨਾਲੀ ’ਚ ਪੰਜਾਬ ਦੇ ਸੈਲਾਨੀਆਂ ਨੇ ਲਹਿਰਾਈਆਂ ਤਲਵਾਰਾਂ, 4 ਗ੍ਰਿਫਤਾਰ
Thursday, Jul 15, 2021 - 10:40 PM (IST)
ਮਨਾਲੀ/ਸ਼ਿਮਲਾ (ਨਿ. ਸ./ਰਾਕਟਾ) - ਸੂਬੇ ਵਿਚ ਸੈਲਾਨੀਆਂ ਵਲੋਂ ਖਰੂਦ ਕਰਨ ਦੇ ਮਾਮਲੇ ਰੁਕ ਨਹੀਂ ਰਹੇ। ਮੰਡੀ ਤੋਂ ਬਾਅਦ ਹੁਣ ਮਨਾਲੀ ਵਿਚ ਸੈਲਾਨੀਆਂ ਨੇ ਮਾਮੂਲੀ ਤਕਰਾਰ ਤੋਂ ਬਾਅਦ ਤਲਵਾਰਾਂ ਕੱਢ ਲਈਆਂ ਅਤੇ ਸਥਾਨਕ ਲੋਕਾਂ ਨਾਲ ਕੁੱਟਮਾਰ ਕੀਤੀ। ਬੁੱਧਵਾਰ ਰਾਤ ਨੂੰ ਸਥਾਨਕ ਲੋਕਾਂ ਤੇ ਪੰਜਾਬ ਦੇ ਸੈਲਾਨੀਆਂ ’ਚ ਮਨਾਲੀ ਪੁਲਸ ਥਾਣੇ ਨੇੜੇ ਓਵਰਟੇਕ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਰੇ ਮੁਲਜ਼ਮ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਰਹਿਣ ਵਾਲੇ ਹਨ।
ਇਹ ਖ਼ਬਰ ਪੜ੍ਹੋ- WI v AUS : ਆਸਟਰੇਲੀਆ ਨੇ ਵਿੰਡੀਜ਼ ਨੂੰ 4 ਦੌੜਾਂ ਨਾਲ ਹਰਾਇਆ
ਪੁਲਸ ਅਨੁਸਾਰ ਮਨਾਲੀ ਦੇ ਵਾਸੀ ਹਰੀਸ਼ ਕੁਮਾਰ (31) ਨੇ ਸ਼ਿਕਾਇਤ ਦਰਜ ਕਰਵਾਈ ਕਿ ਜਦੋਂ ਉਹ ਬੱਸ ਸਟੈਂਡ ਮਨਾਲੀ ਤੋਂ ਰਾਂਗੜੀ ਜਾ ਰਿਹਾ ਸੀ ਤਾਂ ਬੀ. ਬੀ. ਐੱਮ. ਬੀ. ਰੈਸਟ ਹਾਊਸ ਨੇੜੇ ਇਕ ਕਾਰ (ਨੰਬਰ ਪੀ. ਬੀ. 11 ਸੀ. ਐੱਫ. 0123) ਓਵਰਟੇਕ ਕਰ ਕੇ ਸੜਕ ਦੇ ਵਿਚਕਾਰ ਖੜ੍ਹੀ ਹੋ ਗਈ, ਜਿਸ ਨਾਲ ਟਰੈਫਿਕ ਜਾਮ ਹੋ ਗਿਆ।
ਇਹ ਖ਼ਬਰ ਪੜ੍ਹੋ- ਬਾਰਸੀਲੋਨਾ 'ਚ ਵੀ ਬਣੇਗਾ ਕ੍ਰਿਕਟ ਸਟੇਡੀਅਮ, ਹੋਵੇਗਾ ਇੰਨਾ ਖਰਚਾ
ਲੋਕਾਂ ਨੇ ਸੈਲਾਨੀਆਂ ਨੂੰ ਕਾਰ ਹਟਾਉਣ ਲਈ ਕਿਹਾ ਤਾਂ ਉਹ ਉਲਝ ਪਏ। ਕਾਰ ਵਿਚ ਸਵਾਰ 4 ਵਿਅਕਤੀ ਤਲਵਾਰਾਂ ਲੈ ਕੇ ਬਾਹਰ ਨਿਕਲੇ ਅਤੇ ਕੁੱਟਮਾਰ ਕਰਨ ਲੱਗੇ। ਇਸ ਘਟਨਾ ’ਚ ਉਨ੍ਹਾਂ ਨੂੰ ਸੱਟਾਂ ਵੀ ਲੱਗੀਆਂ ਹਨ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਰਵਿੰਦਰ (21) ਵਾਸੀ ਖਦਿਆਲ, ਦਲਬੀਰ ਸਿੰਘ (28) ਵਾਸੀ ਰਤਨਗੜ੍ਹ ਸਿੰਧਰਾਂ, ਅਮਨਦੀਪ ਸਿੰਘ (24) ਵਾਸੀ ਖਦਿਆਲ ਤੇ ਜਸਰਾਜ (23) ਵਾਸੀ ਖਦਿਆਲ ਦੇ ਰੂਪ ’ਚ ਹੋਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।