ਸਹੁਰੇ ਘਰ ਦੇ ਦਾਜ ਲਈ ਕਰਦੇ ਸੀ ਕੁੱਟਮਾਰ, ਪਤੀ ਸਮੇਤ 8 ਲੋਕਾਂ ''ਤੇ ਕੇਸ ਦਰਜ

Friday, Jun 16, 2017 - 06:44 PM (IST)

ਸਹੁਰੇ ਘਰ ਦੇ ਦਾਜ ਲਈ ਕਰਦੇ ਸੀ ਕੁੱਟਮਾਰ, ਪਤੀ ਸਮੇਤ 8 ਲੋਕਾਂ ''ਤੇ ਕੇਸ ਦਰਜ

ਚਰਖੀ— ਪਿੰਡ ਮੋੜੀ ਵਾਸੀ ਇਕ ਔਰਤ ਦੀ ਸ਼ਿਕਾਇਤ 'ਤੇ ਪੁਲਸ ਨੇ ਪਿੰਡ ਨੀਮਲੀ ਵਾਸੀ ਉਸ ਦੇ ਪਤੀ ਸਮੇਤ 8 ਲੋਕਾਂ 'ਤੇ ਦਾਜ ਲਈ ਪਰੇਸ਼ਾਨ ਕਰਨ ਅਤੇ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਮੋੜੀ ਵਾਸੀ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ 6 ਜੁਲਾਈ 2014 ਨੂੰ ਪਿੰਡ ਨੀਮਲੀ ਵਾਸੀ ਦਿਨੇਸ਼ ਨਾਲ ਹੋਇਆ ਸੀ। ਵਿਆਹੁਤਾ ਨੇ ਦੱਸਿਆ ਕਿ ਵਿਆਹ ਦੇ ਕੁਝ ਦਿਨ ਬਾਅਦ ਹੀ ਘੱਟ ਦਾਜ ਲਿਆਉਣ ਦੇ ਨਾਮ 'ਤੇ ਤਾਹਨੇ ਦੇਣ ਲੱਗੇ। ਸਹੁਰੇ ਪੱਖ ਦੇ ਲੋਕਾਂ ਨੇ ਗੱਡੀ ਅਤੇ ਪਤੀ ਦੇ ਦੋਸਤਾਂ ਨੂੰ ਪਾਰਟੀ ਦੇਣ ਲਈ 50 ਹਜ਼ਾਰ ਦੀ ਨਕਦੀ, ਗਹਿਣੇ ਅਤੇ ਹੋਰ ਸਮਾਨ ਦੀ ਡਿਮਾਂਡ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਉਹ ਆਪਣੇ ਘਰ ਤੋਂ ਵਾਪਸ ਆਏ ਤਾਂ ਉਨ੍ਹਾਂ ਨੇ ਗੱਡੀ ਅਤੇ ਹੋਰ ਸਾਰਾ ਸਮਾਨ ਮਿਲਣਾ ਚਾਹੀਦਾ ਹੈ। ਦਾਜ ਦੀ ਮੰਗ ਨੂੰ ਲੈ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਜਾਣ ਲੱਗੀ। 
ੋਸਹੁਰੇ ਪੱਖ ਤੋਂ ਦੁੱਖੀ ਹੋ ਕੇ ਔਰਤ ਨੇ ਪਿਤਾ ਅਤੇ ਭਰਾ ਨੂੰ ਸਭ ਕੁਝ ਦੱਸ ਦਿੱਤਾ। ਜਿਸ 'ਤੇ ਉਸ ਦੇ ਭਰਾ ਨੇ ਉਥੇ ਆ ਕੇ ਪਤੀ ਅਤੇ ਸਹੁਰੇ ਘਰ ਦੇ ਹੋਰ ਲੋਕਾਂ ਨਾਲ ਗੱਲ ਕਰਨ ਨੂੰ ਕਿਹਾ। ਇਸ 'ਤੇ ਉਸ ਦੇ ਪਤੀ ਅਤੇ ਹੋਰ ਲੋਕਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹੋਏ ਉਸ ਦਾ ਗਲਾ ਦਬਾ ਦਿੱਤਾ। ਜਿਸ 'ਤੇ ਉਸ ਦੇ ਪਿਤਾ ਨੇ ਪਿੰਡ ਦੇ ਮੌਜਿਜ ਲੋਕਾਂ ਨੂੰ ਇੱਕਠਾ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਮੌਜਿਜ ਪਿੰਡ ਵਾਸੀਆਂ ਨੇ ਉਸ ਦੇ ਸਹੁਰੇ ਘਰਦਿਆਂ ਨੂੰ ਠੀਕ ਤਰੀਕੇ ਨਾਲ ਰਹਿਣ ਲਈ ਕਿਹਾ। ਇਸ ਦੇ ਬਾਵਜੂਦ ਦਾਜ ਲਈ ਉਸ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾਣ ਲੱਗਾ। ਪੁਲਸ ਨੇ ਔਰਤ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਅਤੇ 5 ਔਰਤਾਂ ਸਮੇਤ ਲੋਕਾਂ 'ਤੇ ਦਾਜ ਲਈ ਪਰੇਸ਼ਾਨ ਕਰਨ ਅਤੇ ਕੁੱਟਮਾਰ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News