ਕੋਰੋਨਾ: ਲਾਸ਼ਾਂ ਨਾਲ ਅਜਿਹੀ ਬਦਸਲੂਕੀ, ਵੇਖ ਤੁਸੀਂ ਵੀ ਹੋਵੋਗੇ ਹੈਰਾਨ (ਵੀਡੀਓ)

Wednesday, Jul 01, 2020 - 02:04 PM (IST)

ਕਰਨਾਟਕ— ਕੋਰੋਨਾ ਵਾਇਰਸ ਮਹਾਮਾਰੀ ਦਾ ਦੁਨੀਆ ਭਰ 'ਚ ਕਹਿਰ ਜਾਰੀ ਹੈ। ਪੂਰੀ ਦੁਨੀਆ 'ਚ ਪੀੜਤਾਂ ਦੀ ਗਿਣਤੀ 1 ਕਰੋੜ ਤੋਂ ਉੱਪਰ ਟੱਪ ਚੁੱਕੀ ਹੈ। ਲੱਗਭਗ 5 ਲੱਖ ਲੋਕਾਂ ਦੀ ਇਸ ਜਾਨਲੇਵਾ ਵਾਇਰਸ ਕਾਰਨ ਜਾਨ ਜਾ ਚੁੱਕੀ ਹੈ। ਭਾਰਤ 'ਚ ਵੀ ਵਾਇਰਸ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕੋਰੋਨਾ ਕਾਰਨ ਦੁਨੀਆ ਭਰ ਦੇ ਦੇਸ਼ਾਂ 'ਚ ਲਾਸ਼ਾਂ ਦੇ ਢੇਰ ਲੱਗ ਗਏ, ਇਹ ਅੰਕੜਾ ਭਾਰਤ ਨਾਲੋਂ ਕਿਤੇ ਵਧੇਰੇ ਹੈ। ਪਰ ਭਾਰਤ 'ਚ ਲਾਸ਼ਾਂ ਨਾਲ ਬਦਸਲੂਕੀ ਕੀਤੀ ਗਈ ਹੈ। ਲਾਸ਼ਾਂ ਨਾਲ ਅਜਿਹੀ ਬਦਸਲੂਕੀ ਦਾ ਮਾਮਲਾ ਕਰਨਾਟਕ ਦੇ ਬੇਲਾਰੀ ਵਿਚ ਸਾਹਮਣੇ ਆਇਆ ਹੈ, ਜਿੱਥੇ ਮਨੁੱਖਤਾ ਨੂੰ ਤਾਰ-ਤਾਰ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ।

ਕੋਰੋਨਾ ਕਾਰਨ ਆਪਣੀ ਜ਼ਿੰਦਗੀ ਗੁਵਾਉਣ ਵਾਲੇ ਲੋਕਾਂ ਨੂੰ ਪਲਾਸਟਿਕ ਵਿਚ ਲਪੇਟ ਕੇ ਪੀ. ਪੀ. ਈ. ਕਿੱਟਾਂ ਪਹਿਨੇ ਕਾਮਿਆਂ ਵਲੋਂ ਇਕ ਟੋਏ ਵਿਚ ਸੁੱਟਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਰੀਬ 8 ਲਾਸ਼ਾਂ ਨੂੰ ਟੋਏ ਵਿਚ ਸੁੱਟਿਆ ਗਿਆ। ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਕੋਰੋਨਾ ਵਾਇਰਸ ਨੇ ਮਨੁੱਖ ਨੂੰ ਇੰਨਾ ਮਜਬੂਰ ਕਰ ਦਿੱਤਾ ਹੈ ਕਿ ਉਸ ਦਾ ਆਖਰੀ ਸਫਰ ਵੀ ਇੰਝ ਖਤਮ ਹੋ ਰਿਹਾ ਹੈ।

ਇਸ ਬਾਬਤ ਬੇਲਾਰੀ ਦੇ ਡਿਪਟੀ ਕਮਿਸ਼ਨਰ ਐੱਸ. ਐੱਸ. ਨਕੁਲ ਨੇ ਕਿਹਾ ਕਿ ਲਾਸ਼ਾਂ ਦੀ ਅੰਤਿਮ ਕ੍ਰਿਆ ਦੇ ਮਾਮਲੇ ਵਿਚ ਪ੍ਰੋਟੋਕਾਲ ਦਾ ਪਾਲਣ ਕੀਤਾ ਗਿਆ ਪਰ ਮਨੁੱਖੀ ਪਹਿਲੂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ। ਬੇਲਾਰੀ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਆਖਿਆ ਕਿ ਮਨੁੱਖੀ ਆਧਾਰ 'ਤੇ ਇਹ ਸਹੀ ਨਹੀਂ ਹੈ। ਸਾਰੇ ਲੋਕਾਂ ਦਾ ਵੱਖ-ਵੱਖ ਅੰਤਿਮ ਸੰਸਕਾਰ ਕੀਤਾ ਜਾਣਾ ਚਾਹੀਦਾ ਸੀ। ਅਸੀਂ ਜਾਂਚ ਕਰਾਂਗੇ ਅਤੇ ਬਣਦੀ ਕਾਰਵਾਈ ਕਰਾਂਗੇ। ਸੂਬੇ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਇਸ ਤਰ੍ਹਾਂ ਦੀ ਵਤੀਰੇ ਨੂੰ ਅਣਮਨੁੱਖੀ ਅਤੇ ਦੁਖਦਾਈ ਦੱਸਿਆ ਹੈ। ਨਾਲ ਹੀ ਕਾਮਿਆਂ ਨੂੰ ਬੇਨਤੀ ਕੀਤੀ ਹੈ ਕਿ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਅੰਤਿਮ ਕ੍ਰਿਆ ਦੌਰਾਨ ਸਾਵਧਾਨੀ ਵਰਤੀ ਜਾਵੇ ਅਤੇ ਮਨੁੱਖੀ ਪਹਿਲੂ ਦਾ ਧਿਆਨ ਰੱਖਿਆ ਜਾਵੇ।


author

Tanu

Content Editor

Related News