ਹਰਿਆਣਾ ਚੋਣਾਂ: ਇਹ ਨੇ BJP ਦੇ ਸਭ ਤੋਂ ਅਮੀਰ ਉਮੀਦਵਾਰ, ਕੋਲ ਹੈ 417 ਕਰੋੜ ਦੀ ਜਾਇਦਾਦ
Saturday, Sep 14, 2024 - 11:47 AM (IST)
ਹਿਸਾਰ- ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ ਖ਼ਤਮ ਹੋ ਗਈ। ਹਰਿਆਣਾ ਦੇ ਸਾਬਕਾ ਵਿੱਤ ਮੰਤਰੀ ਕੈਪਟਨ ਅਭਿਮਨਿਊ ਸੂਬੇ ਦੇ ਸਭ ਤੋਂ ਅਮੀਰ ਉਮੀਦਵਾਰ ਹਨ, ਜੋ ਕਿ ਨਾਰਨੌਂਦ ਵਿਧਾਨ ਸਭਾ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ। 56 ਸਾਲਾ ਅਭਿਮਨਿਊ ਦੇ ਚੋਣ ਹਲਫ਼ਨਾਮੇ ਮੁਤਾਬਕ 417 ਕਰੋੜ ਰੁਪਏ ਦੀ ਸੰਪਤੀ ਦੇ ਨਾਲ ਸਭ ਤੋਂ ਅਮੀਰ ਉਮੀਦਵਾਰ ਹਨ। ਕੈਪਟਨ ਅਭਿਮਨਿਊ ਨੇ ਹਲਫਨਾਮੇ 'ਚ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਕੋਲ 369.03 ਕਰੋੜ ਰੁਪਏ ਦੀ ਚੱਲ ਅਤੇ 47.96 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਹਰਿਆਣਾ ਦੇ ਸਾਬਕਾ ਵਿੱਤ ਮੰਤਰੀ ਨੇ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੇ 251 ਕਰੋੜ ਰੁਪਏ ਦੇ ਬਾਂਡ, ਡਿਬੈਂਚਰ ਅਤੇ ਸ਼ੇਅਰਾਂ ਵਿਚ ਨਿਵੇਸ਼ ਕੀਤਾ ਹੈ। ਕੈਪਟਨ ਅਭਿਮਨਿਊ ਕੋਲ 21.53 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਹੈ।
ਇਹ ਵੀ ਪੜ੍ਹੋ- ਛੁੱਟੀਆਂ; ਅਗਲੇ 3 ਦਿਨ ਬੰਦ ਰਹਿਣਗੇ ਸਕੂਲ-ਕਾਲਜ-ਦਫ਼ਤਰ ਅਤੇ ਬੈਂਕ
ਸਾਵਿਤ੍ਰੀ ਜਿੰਦਲ ਕੋਲ ਇੰਨੀ ਹੈ ਸੰਪਤੀ
ਉਧਰ ਹਿਸਾਰ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰੀ ਸਾਵਿਤ੍ਰੀ ਜਿੰਦਲ ਨੇ ਆਪਣੀ ਸੰਪਤੀ 270 ਕਰੋੜ ਰੁਪਏ ਦੱਸੀ ਹੈ। 76 ਸਾਲ ਦੀ ਸਾਵਿਤ੍ਰੀ ਕੋਲ 190 ਕਰੋੜ ਰੁਪਏ ਦੀ ਚੱਲ ਸੰਪਤੀ ਅਤੇ 80 ਕਰੋੜ ਰੁਪਏ ਦੀ ਅਚੱਲ ਸੰਪਤੀ ਹੈ। ਉਹ ਕੁਰੂਕਸ਼ੇਤਰ ਤੋਂ ਭਾਜਪਾ ਸੰਸਦ ਮੈਂਬਰ ਨਵੀਨ ਜਿੰਦਲ ਦੀ ਮਾਂ ਅਤੇ ਮਸ਼ਹੂਰ ਉਦਯੋਗਪਤੀ ਮਰਹੂਮ ਓ.ਪੀ. ਜਿੰਦਲ ਦੀ ਪਤਨੀ ਹਨ। ਉਹ ਹਰਿਆਣਾ ਦੇ ਮੰਤਰੀ ਕਮਲ ਗੁਪਤਾ ਦੇ ਖਿਲਾਫ ਚੋਣ ਲੜ ਰਹੀ ਹੈ।
ਇਹ ਵੀ ਪੜ੍ਹੋ- ਸਕੂਲ 'ਚ ਉਲਟੀ ਆਉਣ ਮਗਰੋਂ 4 ਸਾਲਾ ਬੱਚੇ ਦੀ ਮੌਤ
ਸਾਬਕਾ ਮੁੱਖ ਮੰਤਰੀ ਹੁੱਡਾ ਕੋਲ ਇੰਨੀ ਹੈ ਅਚੱਲ ਸੰਪਤੀ
ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਹਲਫਨਾਮੇ ਵਿਚ ਦੱਸਿਆ ਹੈ ਕਿ ਉਨ੍ਹਾਂ ਕੋਲ ਅਤੇ ਉਨ੍ਹਾਂ ਦੀ ਪਤਨੀ ਕੋਲ 26.48 ਕਰੋੜ ਰੁਪਏ ਦੀ ਸੰਪਤੀ ਹੈ। ਉਨ੍ਹਾਂ ਕੋਲ 7.20 ਕਰੋੜ ਰੁਪਏ ਦੀ ਚੱਲ ਸੰਪਤੀ ਅਤੇ 19.28 ਕਰੋੜ ਰੁਪਏ ਦੀ ਅਚੱਲ ਸੰਪਤੀ ਹੈ। ਹੁੱਡਾ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਕੋਲ ਕੋਈ ਵਾਹਨ ਨਹੀਂ ਹੈ ਪਰ ਉਨ੍ਹਾਂ ਕੋਲ 1.32 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ 23.25 ਲੱਖ ਰੁਪਏ ਦੇ ਚਾਂਦੀ ਦੇ ਗਹਿਣੇ ਹਨ। ਹੁੱਡਾ ਕੋਲ ਇਕ ਰਾਈਫਲ ਅਤੇ ਇਕ ਪਿਸਤੌਲ ਵੀ ਹੈ।
ਇਹ ਵੀ ਪੜ੍ਹੋ- REET ਪੇਪਰ ਲੀਕ ਮਾਮਲੇ 'ਚ ED ਦਾ ਵੱਡਾ ਐਕਸ਼ਨ, ਮੁਲਜ਼ਮਾਂ ਦੀ ਲੱਖਾਂ ਦੀ ਜਾਇਦਾਦ ਕੁਰਕ
ਇਨੈਲੋ ਨੇਤਾ ਨੇ ਜਾਇਦਾਦ ਦਾ ਖੁਲਾਸਾ ਕੀਤਾ
ਚੋਣ ਹਲਫ਼ਨਾਮੇ ਅਨੁਸਾਰ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੈ ਸਿੰਘ ਚੌਟਾਲਾ ਨੇ 61 ਕਰੋੜ ਰੁਪਏ ਦੀ ਜਾਇਦਾਦ ਦੱਸੀ ਹੈ, ਜਿਸ ਵਿਚ ਚੌਟਾਲਾ ਦੀ ਕ੍ਰਮਵਾਰ 37.31 ਕਰੋੜ ਰੁਪਏ ਅਤੇ 23.70 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਵੀ ਸ਼ਾਮਲ ਹੈ। ਉਨ੍ਹਾਂ ਦੇ ਚੋਣ ਹਲਫ਼ਨਾਮੇ ਅਨੁਸਾਰ ਉਨ੍ਹਾਂ ਕੋਲ ਦੋ ਟਰੈਕਟਰ, ਇਕ ਜੀਪ ਅਤੇ ਚਾਰ ਕਾਰਾਂ ਹਨ। ਇਸ ਦੇ ਨਾਲ ਹੀ ਜਨਨਾਇਕ ਜਨਤਾ ਪਾਰਟੀ ਦੇ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਕੋਲ 82.08 ਕਰੋੜ ਰੁਪਏ ਦੀ ਜਾਇਦਾਦ ਹੈ। ਉਚਾਣਾ ਕਲਾਂ ਤੋਂ ਚੋਣ ਲੜ ਰਹੇ ਦੁਸ਼ਯੰਤ ਨੇ ਕ੍ਰਮਵਾਰ 35.73 ਕਰੋੜ ਰੁਪਏ ਅਤੇ 46.35 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਦਾ ਐਲਾਨ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8