ਰੇਲ ਯਾਤਰੀਆਂ ਦੀ ਵਧੇਗੀ ਪਰੇਸ਼ਾਨੀ, 10 ਦਿਨ ਰੱਦ ਰਹਿਣਗੀਆਂ ਇਹ ਟਰੇਨਾਂ

Saturday, Dec 21, 2024 - 04:21 PM (IST)

ਰੇਲ ਯਾਤਰੀਆਂ ਦੀ ਵਧੇਗੀ ਪਰੇਸ਼ਾਨੀ, 10 ਦਿਨ ਰੱਦ ਰਹਿਣਗੀਆਂ ਇਹ ਟਰੇਨਾਂ

ਫਰੀਦਾਬਾਦ- ਟਰੇਨ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਖ਼ਾਸ ਖ਼ਬਰ ਹੈ। ਰੇਲ ਯਾਤਰੀਆਂ ਦੀ ਪਰੇਸ਼ਾਨੀ ਵੱਧਣ ਵਾਲੀ ਹੈ। ਦਰਅਸਲ ਹਰਿਆਣਾ ਦੇ ਪਲਵਲ ਅਤੇ ਫਰੀਦਾਬਾਦ ਤੋਂ ਦਿੱਲੀ ਜਾਣ ਵਾਲੀਆਂ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰੇਲਵੇ ਵਿਭਾਗ ਨੇ 5 ਸ਼ਟਲ ਟਰੇਨਾਂ ਨੂੰ 10 ਦਿਨਾਂ ਲਈ ਰੱਦ ਕਰ ਦਿੱਤਾ ਹੈ। ਇਹ ਫੈਸਲਾ ਦਿੱਲੀ ਡਿਵੀਜ਼ਨ ਦੇ ਸ਼ਕੂਰ ਬਸਤੀ ਰੇਲਵੇ ਸਟੇਸ਼ਨ 'ਤੇ ਨਾਨ ਇੰਟਰਲਾਕਿੰਗ ਦਾ ਕੰਮ ਨਾ ਹੋਣ ਕਾਰਨ ਲਿਆ ਗਿਆ ਹੈ।

ਇਹ ਵੀ ਪੜ੍ਹੋ- ਰੇਲ ਯਾਤਰੀਆਂ ਦੀ ਵਧੇਗੀ ਪਰੇਸ਼ਾਨੀ, 10 ਦਿਨ ਰੱਦ ਰਹਿਣਗੀਆਂ ਇਹ ਟਰੇਨਾਂ

ਦੱਸ ਦੇਈਏ ਕਿ ਤਿੰਨ ਸ਼ਟਲ ਟਰੇਨਾਂ ਆਪਣੀ ਮੰਜ਼ਿਲ 'ਤੇ ਨਹੀਂ ਜਾਣਗੀਆਂ ਯਾਨੀ ਇਨ੍ਹਾਂ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕਰਕੇ ਚਲਾਇਆ ਜਾਵੇਗਾ। ਰੇਲਵੇ ਅਧਿਕਾਰੀ ਨੇ ਦੱਸਿਆ ਕਿ 7 ਜਨਵਰੀ ਤੋਂ 16 ਜਨਵਰੀ, 2025 ਤੱਕ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਵੇਗਾ। ਦੂਜੇ ਪਾਸੇ ਝਾਂਸੀ ਡਿਵੀਜ਼ਨ ਦੇ ਸੰਦਲਪੁਰ ਅੰਦਰੂਨੀ ਰੇਲਵੇ ਸਟੇਸ਼ਨ ਦੇ ਵਿਚਕਾਰ ਚੱਲ ਰਹੇ ਮੁਰੰਮਤ ਦੇ ਕੰਮ ਕਾਰਨ ਫਰੀਦਾਬਾਦ ਸੈਕਸ਼ਨ ਤੋਂ ਲੰਘਣ ਵਾਲੀਆਂ 3 ਐਕਸਪ੍ਰੈਸ ਟਰੇਨਾਂ ਦਾ ਸੰਚਾਲਨ 22 ਦਸੰਬਰ ਤੱਕ ਪ੍ਰਭਾਵਿਤ ਰਹੇਗਾ।

ਇਹ ਵੀ ਪੜ੍ਹੋ-  200 ਮੀਟਰ ਤੱਕ ਅੱਗ ਹੀ ਅੱਗ; ਸੜਦੀਆਂ ਗੱਡੀਆਂ, ਤਸਵੀਰਾਂ 'ਚ ਵੇਖੋ ਹਾਦਸੇ ਦਾ ਮੰਜ਼ਰ

ਰੇਲਵੇ ਅਧਿਕਾਰੀ ਨੇ ਦੱਸਿਆ ਕਿ ਸ਼ਕੂਰ ਬਸਤੀ ਤੋਂ ਚੱਲ ਕੇ ਪਲਵਲ ਜਾਣ ਵਾਲੀ ਟਰੇਨ ਨੰਬਰ 04408 ਸ਼ਟਲ, 04410 ਸ਼ਕੂਰ ਬਸਤੀ-ਪਲਵਲ ਸ਼ਟਲ, 04445 ਪਲਵਲ-ਸ਼ਕੂਰਬਸਤੀ ਸ਼ਟਲ, 04915 ਬੱਲਭਗੜ੍ਹ-ਸ਼ਕੂਰਬਸਤੀ ਅਤੇ 04421 ਪਲਵਲ-ਸ਼ਕੂਰਬਸਤੀ ਸ਼ਟਲ 7 ਤੋਂ 16 ਜਨਵਰੀ ਤੱਕ ਕੈਂਸਲ ਰਹਿਣਗੀਆਂ। ਜਦਕਿ ਜਦਕਿ ਟਰੇਨ ਨੰਬਰ 04437, ਪਲਵਲ- ਸ਼ਕੂਰਬਸਤੀ ਸ਼ਟਲ 120 ਮਿੰਟ ਦੇ ਸਟਾਪ ਨਾਲ ਚਲਾਈ ਜਾਵੇਗੀ।

ਇਹ ਵੀ ਪੜ੍ਹੋ-  ਹੁਣ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਹੋਵੇਗਾ ਮੁਫ਼ਤ ਇਲਾਜ


author

Tanu

Content Editor

Related News