ਪੰਜਾਬ ਸਰਕਾਰ ਨੂੰ ਡੱਲੇਵਾਲ ਦੀ ਸਿਹਤ ਦੀ ਕਰਨੀ ਚਾਹੀਦੀ ਹੈ ਚਿੰਤਾ : ਅਨਿਲ ਵਿਜ
Thursday, Dec 19, 2024 - 02:35 PM (IST)
ਚੰਡੀਗੜ੍ਹ- ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਿਸਾਨ ਅੰਦੋਲਨ 'ਚ ਮਰਤ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਬਾਰੇ ਪੰਜਾਬ ਸਰਕਾਰ ਨੂੰ ਚਿੰਤਾ ਕਰਨੀ ਚਾਹੀਦੀ ਹੈ।
ਵਿਜ ਨੇ ਅੰਬਾਲਾ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਸ਼੍ਰੀ ਡੱਲੇਵਾਲ ਪੰਜਾਬ 'ਚ ਬੈਠੇ ਹੋਏ ਹਨ, ਇਸ ਦੀ ਚਿੰਤਾ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ। ਅੰਬੇਡਕਰ ਮਾਮਲੇ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਵਾਦਿਤ ਬਿਆਨ 'ਤੇ ਸੰਸਦ 'ਚ ਹੋਏ ਹੰਗਾਮੇ ਨੂੰ ਲੈ ਕੇ ਕਾਂਗਰਸ ਤੇ ਪਲਟਵਾਰ ਕਰਦੇ ਹੋਏ ਵਿਜ ਨੇ ਕਾਂਗਰਸ ਨੂੰ ਝੂਠ ਬੋਲਣ ਦੀ ਫੈਕਟਰੀ ਦੱਸਿਆ ਅਤੇ ਕਿਹਾ ਕਿ ਸ਼੍ਰੀ ਸ਼ਾਹ ਨੇ ਇਸ ਦਾ ਪੂਰਾ ਜਵਾਬ ਦੇ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8