ਕਰਜ਼ ਬਣਿਆ ਕਾਲ! ਬੱਚਿਆਂ ਸਮੇਤ ਪਰਿਵਾਰ ਦੇ 6 ਜੀਆਂ ਨੇ ਗਲ਼ ਲਾਈ ਮੌਤ

Thursday, Nov 10, 2022 - 01:58 PM (IST)

ਕਰਜ਼ ਬਣਿਆ ਕਾਲ! ਬੱਚਿਆਂ ਸਮੇਤ ਪਰਿਵਾਰ ਦੇ 6 ਜੀਆਂ ਨੇ ਗਲ਼ ਲਾਈ ਮੌਤ

ਪਟਨਾ- ਬਿਹਾਰ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕਰਜ਼ ਦੇ ਬੋਝ ਹੇਠਾਂ ਦੱਬੇ ਇਕ ਪਰਿਵਾਰ ਨੇ ਮੌਤ ਨੂੰ ਗਲ਼ ਲਾ ਲਿਆ। ਇਹ ਮਾਮਲਾ ਬਿਹਾਰ ਦੇ ਨਵਾਦਾ ਦਾ ਹੈ, ਜਿੱਥੇ ਪਰਿਵਾਰ ਦੇ 6 ਜੀਆਂ ਨੇ ਜ਼ਹਿਰ ਖਾ ਲਿਆ। ਜਿਨ੍ਹਾਂ ’ਚੋਂ 5 ਦੀ ਮੌਤ ਹੋ ਗਈ, ਜਦਕਿ ਗੰਭੀਰ ਹਾਲਤ ’ਚ ਇਕ ਕੁੜੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਕਰਜ਼ ਦੀ ਵਸੂਲੀ ਦੀ ਪਰੇਸ਼ਾਨ ਹੋ ਕੇ ਪਰਿਵਾਰ ਨੇ ਜ਼ਹਿਰ ਖਾ ਲਿਆ। ਪੁਲਸ ਨੇ ਇਸ ਮਾਮਲੇ ’ਚ 3 ਸੂਦਖੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ-  ਫਰੀਦਾਬਾਦ ’ਚ ਨਿਰਭਿਆ ਵਰਗੀ ਹੈਵਾਨੀਅਤ, ਜਬਰ-ਜ਼ਿਨਾਹ ਮਗਰੋਂ ਕੁੜੀ ’ਤੇ ਢਾਹਿਆ ਤਸ਼ੱਦਦ

ਨਵਾਦਾ ਨਗਰ ਥਾਣਾ ਖੇਤਰ ਦੇ ਨਿਊ ਏਰੀਆ ਮੁਹੱਲਾ ਵਾਸੀ ਕੇਦਾਰ ਲਾਲ ਗੁਪਤਾ ਨੇ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਜ਼ਹਿਰ ਖਾ ਲਿਆ। ਮਿਲੀ ਜਾਣਕਾਰੀ ਮੁਤਾਬਕ ਕੇਦਾਰ ਲਾਲ ਗੁਪਤਾ ਸ਼ਹਿਰ ਦੇ ਵਿਜੇ ਬਜ਼ਾਰ ਵਿਚ ਫ਼ਲ ਦਾ ਦੁਕਾਨ ਚਲਾਉਂਦੇ ਸਨ ਅਤੇ ਉਨ੍ਹਾਂ ’ਤੇ ਕਾਫੀ ਕਰਜ਼ਾ ਸੀ। ਉਹ ਆਪਣੇ ਪਰਿਵਾਰ ਨਾਲ ਨਵਾਦਾ ਸ਼ਹਿਰ ਦੇ ਨਿਊ ਏਰੀਆ ’ਚ ਕਿਰਾਏ ਦੇ ਮਕਾਨ ’ਚ ਰਿਹਾ ਰਿਹਾ ਸੀ। ਕਰਜ਼ ਨੂੰ ਲੈ ਕੇ ਉਨ੍ਹਾਂ ਨੂੰ ਕਾਫੀ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਤੋਂ ਤੰਗ ਆ ਕੇ ਉਨ੍ਹਾਂ ਨੇ ਪਰਿਵਾਰ ਸਮੇਤ ਜ਼ਹਿਰ ਖਾ ਲਿਆ। 

ਇਹ ਵੀ ਪੜ੍ਹੋ- ਗੁਜਰਾਤ ਵਿਧਾਨ ਸਭਾ ਚੋਣਾਂ: ਹਰਭਜਨ ਸਿੰਘ ਤੇ ਅਨਮੋਲ ਗਗਨ ਨੂੰ 'ਆਪ' ਨੇ ਸੌਂਪੀ ਵੱਡੀ ਜ਼ਿੰਮੇਵਾਰੀ

ਮੀਡੀਆ ਰਿਪੋਰਟਾਂ ਮੁਤਾਬਕ ਗੁਪਤਾ ਨੇ ਕਈ ਸੂਦਖੋਰਾਂ ਤੋਂ ਕਰਜ਼ ਲਿਆ ਸੀ ਅਤੇ ਉਹ ਉਨ੍ਹਾਂ ’ਤੇ ਪੈਸੇ ਚੁਕਾਉਣ ਦਾ ਦਬਾਅ ਬਣਾਉਂਦੇ ਹੋਏ ਤੰਗ-ਪਰੇਸ਼ਾਨ ਕਰ ਰਹੇ ਸਨ। ਗੁਪਤਾ ਹੀ ਨਹੀਂ ਪੂਰੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਪੁਲਸ ਦਾ ਕਹਿਣਾ ਹੈ ਕਿ ਇਸ ਕਾਰਨ ਪੂਰੇ ਪਰਿਵਾਰ ਨੇ ਸਮੂਹਿਕ ਖ਼ੁਦਕੁਸ਼ੀ ਜਿਹਾ ਕਦਮ ਚੁੱਕਿਆ। ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਕੇਦਾਰਲਾਲ ਗੁਪਤਾ, ਉਨ੍ਹਾਂ ਦੀ ਪਤਨੀ ਅਨਿਤਾ ਅਤੇ 4 ਬੱਚੇ- ਪ੍ਰਿੰਸ ਕੁਮਾਰ, ਸ਼ਬਨਮ ਕੁਮਾਰੀ, ਗੁੜੀਆ ਕੁਮਾਰੀ ਅਤੇ ਸਾਕਸ਼ੀ ਸ਼ਾਮਲ ਹਨ।

 


author

Tanu

Content Editor

Related News