ਕੋਰੋਨਾ ਦੇ ਕਹਿਰ 'ਤੇ ਛਮਾਛਮ ਵਰਸੇਗਾ ਮੀਂਹ, IMD ਨੇ ਜਾਰੀ ਕੀਤਾ ਇਸ ਸਾਲ ਲਈ ਮਾਨਸੂਨ ਦਾ ਅਨੁਮਾਨ

Thursday, Apr 16, 2020 - 01:24 PM (IST)

ਕੋਰੋਨਾ ਦੇ ਕਹਿਰ 'ਤੇ ਛਮਾਛਮ ਵਰਸੇਗਾ ਮੀਂਹ, IMD ਨੇ ਜਾਰੀ ਕੀਤਾ ਇਸ ਸਾਲ ਲਈ ਮਾਨਸੂਨ ਦਾ ਅਨੁਮਾਨ

ਨਵੀਂ ਦਿੱਲੀ - ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਬੁੱਧਵਾਰ ਨੂੰ ਇਸ ਸਾਲ ਦੇ ਪਹਿਲੇ ਦੱਖਣ-ਪੱਛਮੀ ਮਾਨਸੂਨ ਦੀ ਭਵਿੱਖਬਾਣੀ ਜਾਰੀ ਕਰ ਦਿੱਤੀ ਹੈ। ਇਸ ਸਾਲ ਬੱਦਲ ਆਪਣੀ ਪੂਰੀ ਤਾਕਤ ਨਾਲ ਵਰਸਣਗੇ। ਆਈ.ਐਮ.ਡੀ. ਨੇ 100 ਫੀਸਦੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ।

ਧਰਤੀ ਵਿਗਿਆਨ ਮੰਤਰਾਲੇ ਦੇ ਸਕੱਤਰ ਮਾਧਵਨ ਰਾਜੀਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਨਸੂਨ ਸੀਜ਼ਨ 2020 ਦੌਰਾਨ ਮਾਤਰਾਤਮਕ ਰੂਪ ਨਾਲ ਮਾਨਸੂਨ ਦੀ ਬਾਰਸ਼ ਇਸ ਦੀ ਲੰਮੀ ਮਿਆਦ ਦੇ ਔਸਤ ਦਾ 100% ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

 

ਕਦੋਂ ਆਵੇਗਾ ਮਾਨਸੂਨ ?

ਮਾਨਸੂਨ ਦੇ ਦਿੱਲੀ ਆਉਣ ਦੀ ਮਿਤੀ 29 ਜੂਨ ਦੀ ਥਾਂ 27 ਜੂਨ ਦੱਸੀ ਗਈ ਹੈ। ਕੇਰਲ ਵਿਚ ਮਾਨਸੂਨ 1 ਜੂਨ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਆਈ.ਐਮ.ਡੀ. ਦੇ ਅਨੁਸਾਰ ਮਾਨਸੂਨ 4 ਜੂਨ ਤੱਕ ਚੇਨਈ, 7 ਜੂਨ ਤੱਕ ਪੰਜਾਬ, ਹੈਦਰਾਬਾਦ 8 ਜੂਨ, ਪੁਣੇ 10 ਜੂਨ ਅਤੇ ਮੁੰਬਈ 11 ਜੂਨ ਤੱਕ ਦਸਤਕ ਦੇ ਸਕਦਾ ਹੈ। ਇਸ ਵਾਰ ਮਾਨਸੂਨ 10 ਦਿਨ ਦੇਰ ਨਾਲ ਰਵਾਨਾ ਹੋਵੇਗਾ। ਇਹ ਤਬਦੀਲੀਆਂ ਜਲਵਾਯੂ ਵਿਚ ਆ ਰਹੇ ਬਦਲਾਅ ਕਾਰਨ ਵੇਖੀਆਂ ਜਾ ਰਹੀਆਂ ਹਨ।

ਚਾਰ ਮਹੀਨਿਆਂ ਦਾ ਦੱਖਣ-ਪੱਛਮੀ ਮਾਨਸੂਨ ਆਮ ਤੌਰ 'ਤੇ 1 ਜੂਨ ਤੋਂ ਕੇਰਲਾ ਤੋਂ ਸ਼ੁਰੂ ਹੁੰਦਾ ਹੈ। ਇਹ ਖੇਤੀਬਾੜੀ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਦੇਸ਼ ਵਿਚ ਸਾਲਾਨਾ 75% ਵਰਖਾ ਇਸ ਮੌਨਸੂਨ ਤੋਂ ਹੁੰਦੀ ਹੈ। ਸਾਉਣੀ ਦੀਆਂ ਫਸਲਾਂ ਜਿਵੇਂ ਝੋਨਾ, ਮੋਟੇ ਅਨਾਜ, ਦਾਲਾਂ ਅਤੇ ਤੇਲ ਬੀਜਾਂ ਲਈ ਵੀ ਦੱਖਣ-ਪੱਛਮੀ ਮਾਨਸੂਨ ਮਹੱਤਵਪੂਰਨ ਹੈ।

ਆਈ.ਐਮ.ਡੀ. ਨੇ 15 ਅਪ੍ਰੈਲ, 2019 ਨੂੰ ਮਾਨਸੂਨ ਲਈ ਆਪਣੀ ਭਵਿੱਖਬਾਣੀ ਜਾਰੀ ਕੀਤੀ ਸੀ। ਮੌਸਮ ਵਿਭਾਗ ਨੇ ਲੰਬੇ ਸਮੇਂ ਦੀ ਔਸਤ ਦੇ ਮੁਕਾਬਲੇ 96% ਮਾਨਸੂਨ ਬਾਰਸ਼ ਦੀ ਭਵਿੱਖਬਾਣੀ ਕੀਤੀ ਸੀ। ਇਸ ਵਿਚ 5% ਦਾ ਗਲਤੀ ਦਾ ਫਰਕ ਵੀ ਰੱਖਿਆ ਗਿਆ ਸੀ। 4 ਮਹੀਨਿਆਂ ਦੇ ਮਾਨਸੂਨ ਸੀਜ਼ਨ ਵਿਚ ਔਸਤਨ 887 ਮਿਲੀਮੀਟਰ ਬਾਰਸ਼ ਹੁੰਦੀ ਹੈ, ਪਰ ਪਿਛਲੇ ਸਾਲ ਇੰਨੀ ਬਾਰਸ਼ ਨਹੀਂ ਹੋਈ।

ਇਹ ਵੀ ਦੇਖੋ : PF ਖਾਤੇ ਵਿਚੋਂ ਰਕਮ ਕਢਵਾਉਣ ਦੇ ਬਦਲੇ ਨਿਯਮ, ਬਸ ਕਰਨਾ ਹੋਵੇਗਾ ਇਹ ਕੰਮ

ਜ਼ਿਕਰਯੋਗ ਹੈ ਕਿ ਭਾਰਤੀ ਮੌਸਮ ਵਿਭਾਗ ਜੂਨ ਤੋਂ ਸਤੰਬਰ ਵਿਚਕਾਰ ਹੋਣ ਵਾਲੀ ਮਾਨਸੂਨ ਦੀ ਬਾਰਸ਼ ਦੀ ਭਵਿੱਖਬਾਣੀ ਦੋ ਪੜਾਵਾਂ ਵਿਚ ਜਾਰੀ ਕਰਦਾ ਹੈ। ਪਹਿਲੀ ਭਵਿੱਖਬਾਣੀ ਅਪ੍ਰੈਲ ਵਿਚ ਜਦੋਂ ਕਿ ਦੂਜਾ ਅਨੁਮਾਨ ਜੂਨ ਵਿਚ ਜਾਰੀ ਕੀਤਾ ਜਾਂਦਾ ਹੈ। ਮੌਸਮ ਵਿਭਾਗ ਮਾਨਸੂਨ ਦੀ ਭਵਿੱਖਬਾਣੀ ਜਾਰੀ ਕਰਨ ਲਈ ਸਟੈਟਿਸਟਿਕਲ ਅਸੈਂਬਲ ਫਾਰਕਾਸਟਿੰਗ ਸਿਸਟਮ(statistical ensemble forecasting system) ਦਾ ਇਸਤੇਮਾਲ ਕਰਦਾ ਹੈ।
 


author

Harinder Kaur

Content Editor

Related News