IGMC ਦੇ ਡਾਕਟਰ ਦੀ ਕਮਰੇ ''ਚੋਂ ਮਿਲੀ ਲਾਸ਼, ਮਚਿਆ ਹੜਕੰਪ

Saturday, Mar 07, 2020 - 03:14 PM (IST)

IGMC ਦੇ ਡਾਕਟਰ ਦੀ ਕਮਰੇ ''ਚੋਂ ਮਿਲੀ ਲਾਸ਼, ਮਚਿਆ ਹੜਕੰਪ

ਸ਼ਿਮਲਾ—ਹਿਮਾਚਲ ਦੇ ਸ਼ਿਮਲਾ 'ਚ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (ਆਈ.ਜੀ.ਐੱਮ.ਸੀ) ਦੇ ਇਕ ਸੀਨੀਅਰ ਰੈਜੀਡੈਂਟ ਓਰਥੋ ਡਾਕਟਰ ਆਦਿਤਿਆ ਆਹਲਾਵਤ ਦੀ ਲਾਸ਼ ਉਸ ਦੇ ਕਮਰੇ 'ਚੋਂ ਮਿਲਣ ਕਾਰਨ ਹੜਕੰਪ ਮੱਚ ਗਿਆ ਹੈ। ਸ਼ੁਰੂਆਤੀ ਜਾਂਚ 'ਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਸ਼ੁੱਕਰਵਾਰ ਨੂੰ ਡਾ. ਅਦਿਤਿਆ ਡਿਊਟੀ 'ਤੇ ਨਹੀਂ ਪਹੁੰਚੇ। ਜਦੋਂ ਅੱਜ ਭਾਵ ਸ਼ਨੀਵਾਰ ਨੂੰ ਉਨ੍ਹਾਂ ਦੇ ਕਮਰੇ 'ਚ ਜਾ ਕੇ ਦੇਖਿਆ ਤਾਂ ਬਿਸਤਰੇ 'ਤੇ ਉਨ੍ਹਾਂ ਦੀ ਲਾਸ਼ ਬਰਾਮਦ ਹੋਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ।

ਦੱਸ ਦੇਈਏ ਕਿ ਇਹ ਡਾਕਟਰ ਹਰਿਆਣਾ ਦਾ ਰਹਿਣ ਵਾਲਾ ਸੀ, ਜੋ ਕਿ ਡੇਢ ਸਾਲ ਤੋਂ ਆਈ.ਜੀ.ਐੱਮ.ਸੀ 'ਚ ਕੰੰਮ ਕਰ ਰਿਹਾ ਸੀ। ਏ.ਐੱਸ.ਪੀ ਸ਼ਿਮਲਾ ਪ੍ਰਮੋਦ ਸ਼ੁਕਲਾ ਨੇ ਦੱਸਿਆ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਸਲੀ ਕਾਰਨਾਂ ਬਾਰੇ ਪਤਾ ਲੱਗੇਗਾ ਫਿਲਹਾਲ ਜਾਂਚ ਜਾਰੀ ਹੈ।


author

Iqbalkaur

Content Editor

Related News