ਆਈ.ਐੱਫ.ਐੱਸ. ਅਧਿਕਾਰੀ ਹਰਸ਼ਵਰਧਨ ਸ਼ਰਿੰਗਲਾ ਹੋਣਗੇ ਨਵੇਂ ਵਿਦੇਸ਼ ਸਕੱਤਰ

Monday, Dec 23, 2019 - 09:31 PM (IST)

ਆਈ.ਐੱਫ.ਐੱਸ. ਅਧਿਕਾਰੀ ਹਰਸ਼ਵਰਧਨ ਸ਼ਰਿੰਗਲਾ ਹੋਣਗੇ ਨਵੇਂ ਵਿਦੇਸ਼ ਸਕੱਤਰ

ਨਵੀਂ ਦਿੱਲੀ — ਹਰਸ਼ਵਰਧਨ ਸ਼ਰਿੰਗਲਾ ਭਾਰਤ ਦੇ ਨਵੇਂ ਵਿਦੇਸ਼ ਸਕੱਤਰ ਹੋਣਗੇ, ਫਿਲਹਾਲ ਉਹ ਅਮਰੀਕਾ 'ਚ ਭਾਰਤ ਦੇ ਰਾਜਦੂਤ ਹਨ। ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਵਾਲੀ ਕੈਬਨਿਟ ਕਮੇਟੀ ਨੇ ਇਹ ਫੈਸਲਾ ਕੀਤਾ ਹੈ। ਉਹ 29 ਜਨਵਰੀ ਨੂੰ ਮੌਜੂਦਾ ਵਿਦੇਸ਼ ਸਕੱਤਰ ਵਿਜੇ ਕੇਸ਼ਵ ਗੋਖਲੇ ਦੀ ਥਾਂ ਲੈਣਗੇ। ਭਾਰਤੀ ਵਿਦੇਸ਼ ਸੇਵਾ ਦੇ 1984 ਬੈਚ ਦੇ ਅਧਿਕਾਰੀ ਸ਼ਰਿੰਗਲਾ 35 ਸਾਲ 'ਚ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ।

ਉਹ ਬੰਗਲਾਦੇਸ਼ ਅਤੇ ਥਾਇਲੈਂਡ 'ਚ ਭਾਰਤ ਦੇ ਹਾਈ ਕਮਿਸ਼ਨ ਰਹਿ ਚੁੱਕੇ ਹਨ। ਦੱਖਣੀ ਅਫਰੀਕਾ, ਵਿਅਤਨਾਮ ਅਤੇ ਇਜ਼ਰਾਇਲ 'ਚ ਵੀ ਭਾਰਤ ਵੱਲੋਂ ਅਹਿਮ ਅਹੁਦਿਆਂ 'ਤੇ ਨਿਯੁਕਤ ਕੀਤੇ ਜਾ ਚੁੱਕੇ ਹਨ। ਕਰਮਚਾਰੀ ਮੰਤਰਾਲਾ ਨੇ ਸੋਮਵਾਰ ਨੂੰ ਇਕ ਆਦੇਸ਼ ਜਾਰੀ ਕਰ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਆਦੇਸ਼ ਮੁਤਾਬਕ ਉਹ 29 ਜਨਵਰੀ ਨੂੰ ਵਿਦੇਸ਼ ਸਕੱਤਰ ਦਾ ਅਹੁਦਾ ਸੰਭਾਲਣਗੇ। ਉਹ ਮੌਜੂਦਾ ਵਿਦੇਸ਼ ਸਕੱਤਰ ਕੇਸ਼ਵ ਗੋਖਲੇ ਦੀ ਥਾਂ ਲੈਣਗੇ, ਜਿਨ੍ਹਾਂ ਦਾ 2 ਸਾਲ ਦਾ ਕਾਰਜਕਾਲ ਇਸ ਦੇ ਇਕ ਦਿਨ ਪਹਿਲਾਂ ਖਤਮ ਹੋ ਰਿਹਾ ਹੈ।

 


author

Inder Prajapati

Content Editor

Related News