ਸਰੋਂ ਦਾ ਖੁੱਲ੍ਹਾ ਤੇਲ ਵੇਚਣ ਵਾਲੇ ਸਾਵਧਾਨ! ਲੱਖਾਂ ਦੇ ਜੁਰਮਾਨੇ ਸਮੇਤ ਜਾਣਾ ਪਵੇਗਾ ਜੇਲ੍ਹ

07/03/2020 6:17:29 PM

ਨਵੀਂ ਦਿੱਲੀ — ਕੋਰੋਨਾ ਆਫ਼ਤ ਦੌਰਾਨ ਸਰਕਾਰ ਭੋਜਨ ਸੁਰੱਖਿਆ ਪ੍ਰਤੀ ਸੁਚੇਤ ਹੋ ਗਈ ਹੈ। ਕੇਂਦਰੀ ਖੁਰਾਕ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਖੁੱਲ੍ਹਾ ਸਰੋਂ ਦਾ ਤੇਲ ਜਾਂ ਕੋਈ ਹੋਰ ਤੇਲ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਸੂਬਿਆਂ ਨੂੰ ਦੱਸਿਆ ਗਿਆ ਹੈ ਕਿ ਖੁੱਲ੍ਹੇ ਖਾਣ ਵਾਲੇ ਤੇਲਾਂ ਦੀ ਵਿਕਰੀ 'ਤੇ ਪਹਿਲਾਂ ਹੀ ਪਾਬੰਦੀ ਲਾਗੂ ਹੈ। ਇਸ ਦੇ ਬਾਵਜੂਦ ਇਨ੍ਹਾਂ ਤੇਲਾਂ ਦੀ ਵਿਕਰੀ ਜਾਰੀ ਹੈ। ਇਸ ਲਈ ਇਸ ਨੂੰ ਰੋਕਣ ਲਈ ਸਬੰਧਤ ਅਧਿਕਾਰੀਆਂ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਸਾਰੇ ਸੂਬਿਆਂ ਭੇਜਿਆ ਗਿਆ ਹੈ ਪੱਤਰ

ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲੇ ਮੰਤਰਾਲੇ ਵਿਚ ਖੁਰਾਕ ਸਕੱਤਰ ਨਿਧੀ ਖਰੇ ਨੇ ਸਾਰੇ ਸੂਬਿਆਂ ਦੇ ਪ੍ਰਮੁੱਖ ਸਕੱਤਰ ਅਤੇ ਖੁਰਾਕ ਸਕੱਤਰ ਨੂੰ ਭੇਜੇ ਇੱਕ ਪੱਤਰ ਵਿਚ ਇਹ ਨਿਰਦੇਸ਼ ਦਿੱਤੇ ਹਨ। ਕੇਂਦਰ ਸਰਕਾਰ ਨੇ ਯਾਦ ਦਿਵਾਇਆ ਹੈ ਕਿ ਖੁੱਲ੍ਹੇ ਖਾਣ ਵਾਲੇ ਤੇਲਾਂ ਦੀ ਵਿਕਰੀ 'ਤੇ ਪਹਿਲਾਂ ਹੀ ਰੋਕ ਹੈ, ਪਰ ਅਜੇ ਵੀ ਅਜਿਹੇ ਤੇਲਾਂ ਦੀ ਵਿਕਰੀ ਬਾਰੇ ਜਾਣਕਾਰੀ ਮਿਲ ਰਹੀ ਹੈ। ਇਸ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾਵੇ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸੁਚੇਤ ਕੀਤਾ ਜਾਵੇ।

ਇਹ ਵੀ ਪੜ੍ਹੋ: 'ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ'ਦੇ ਨਿਯਮਾਂ 'ਚ ਬਦਲਾਅ,ਹੁਣ ਇਹਨਾਂ ਕਿਸਾਨਾਂ ਨੂੰ ਵੀ ਮਿਲੇਗਾ ਲਾਭ

ਸੂਬਾ ਸਰਕਾਰਾਂ ਚਲਾਣਗੀਆਂ ਮੁਹਿੰਮ

ਖੁਰਾਕ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਸੂਬਿਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਸਾਰਿਆਂ ਨੇ ਭਰੋਸਾ ਦਿੱਤਾ ਹੈ ਕਿ ਖੁੱਲ੍ਹਾ ਸਰ੍ਹੋਂ ਦਾ ਤੇਲ ਜਾਂ ਹੋਰ ਖਾਣ ਵਾਲੇ ਤੇਲਾਂ ਦੀ ਵਿਕਰੀ 'ਤੇ ਵਿਸ਼ੇਸ਼ ਮੁਹਿੰਮ ਚਲਾ ਕੇ ਰੋਕ ਲਗਾਈ ਜਾਵੇਗੀ। ਜਿਹੜਾ ਇਸ ਵਿਚ ਦੋਸ਼ੀ ਸਾਬਤ ਹੋਵੇਗਾ ਉਸ 'ਤੇ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਖ਼ੁਦ ਇਕ ਵੱਡੀ ਮਹਾਮਾਰੀ ਵਜੋਂ ਸਾਹਮਣੇ ਆਈ ਹੈ। ਅਜਿਹੀ ਸਥਿਤੀ ਵਿਚ ਮਿਲਾਵਟੀ ਖਾਣ ਵਾਲੇ ਤੇਲਾਂ ਕਾਰਨ ਕੋਈ ਹੋਰ ਬਿਮਾਰੀ ਨਾ ਹੋਵੇ ਇਸਲਈ ਸਾਵਧਾਨੀ ਵਰਤੀ ਜਾਣੀ ਲਾਜ਼ਮੀ ਹੈ।

ਨਿਯਮਾਂ ਦੀ ਉਲੰਘਣਾ ਕਰਨ 'ਤੇ ਕੈਦ ਦੀ ਸਜ਼ਾ

ਫੂਡ ਸੇਫਟੀ ਐਂਡ ਸਟੈਂਡਰਡ ਐਕਟ ਮੁਤਾਬਕ ਜੇ ਕੋਈ ਅਸੁਰੱਖਿਅਤ ਜਾਂ ਮਿਲਾਵਟੀ ਖਾਣ ਵਾਲਾ ਤੇਲ ਵੇਚਦਾ ਹੈ, ਤਾਂ ਉਸਨੂੰ 6 ਮਹੀਨੇ ਤੋਂ ਲੈ ਉਮਰ ਕੈਦ ਤੱਕ ਦੀ ਸਜ਼ਾ ਅਤੇ 1 ਲੱਖ ਰੁਪਏ ਤੋਂ 10 ਲੱਖ ਰੁਪਏ ਤਕ ਦੀ ਜੁਰਮਾਨਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਹੁਣ ਰੇਲਵੇ ਮਾਰਗਾਂ 'ਤੇ ਜਲਦ ਦੌੜਨਗੀਆਂ ਨਿੱਜੀ ਰੇਲ ਗੱਡੀਆਂ; ਮਿਲਣਗੀਆਂ ਵਿਸ਼ੇਸ਼ ਸਹੂਲਤਾਂ

ਖਾਣ ਵਾਲੇ ਤੇਲ ਛੋਟੀ ਪੈਕਿੰਗ ਵਿਚ ਵੀ ਉਪਲਬਧ

ਫੂਡ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰ੍ਹੋਂ ਜਾਂ ਹੋਰ ਖਾਣ ਵਾਲੇ ਤੇਲ 15 ਲੀਟਰ, 5 ਲੀਟਰ, 1 ਲੀਟਰ, 500 ਐਮ ਐਲ ਅਤੇ 100 ਐਮ ਐਲ ਦੀ ਸੁਵਿਧਾਜਨਕ ਪੈਕਿੰਗ ਵਿਚ ਵੇਚੇ ਜਾਂਦੇ ਹਨ। ਜਿੰਨੀ ਤੁਹਾਡੀ ਜ਼ਰੂਰਤ ਹੈ ਤੁਸੀਂ ਤੇਲ ਖਰੀਦੋ। ਬੱਸ ਇਹ ਯਾਦ ਰੱਖੋ ਕਿ ਖੁਲ੍ਹਾ ਨਾ ਖਰੀਦੋ ਕਿਉਂਕਿ ਉਸ ਵਿਚ ਮਿਲਾਵਟਖੋਰੀ ਦੀ ਗੁੰਜਾਇਸ਼ ਹੋ ਸਕਦੀ ਹੈ।

ਖੁੱਲ੍ਹਾ ਵਿਕਣ ਵਾਲ 85 ਪ੍ਰਤੀਸ਼ਤ ਤੇ ਵਾਲਾ

ਉਪਭੋਗਤਾ ਅਧਿਕਾਰ ਲਈ ਸੰਘਰਸ ਕਰਨ ਵਾਲੀ ਦਿੱਲੀ ਦੀ ਸੰਸਥਾ ਕੰਜ਼ਿਊਮਰ ਵੁਆਇਸ ਨੇ ਦੋ ਸਾਲ ਪਹਿਲਾਂ ਦੇਸ਼ ਦੇ 15 ਸੂਬਿਆਂ ਵਿਚ ਖੁੱਲ੍ਹੇ ਖਾਣ ਵਾਲੇ ਤੇਲਾਂ ਦੀ ਵਿਕਰੀ ਬਾਰੇ ਇਕ ਸਰਵੇਖਣ ਕੀਤਾ ਸੀ। ਸਰਵੇਖਣ ਤਹਿਤ ਸਾਹਮਣੇ ਆਇਆ ਕਿ 85 ਪ੍ਰਤੀਸ਼ਤ ਨਮੂਨਿਆਂ ਵਿਚ ਮਿਲਾਵਟ ਕੀਤੀ ਗਈ ਸੀ। ਇਨ੍ਹਾਂ ਤੇਲਾਂ ਵਿਚ ਸਰ੍ਹੋਂ, ਤਿਲ, ਨਾਰਿਅਲ, ਸੂਰਜਮੁਖੀ, ਪਾਮੋਲਿਨ, ਸੋਇਆਬੀਨ ਅਤੇ ਕਾਟਨ ਬੀਜ ਦਾ ਤੇਲ ਸ਼ਾਮਲ ਹੁੰਦਾ ਹੈ।

ਇਹ ਵੀ ਪੜ੍ਹੋ: ਲਓ ਜੀ ਆ ਗਿਆ 'Fair & Lovely ' ਦਾ ਨਵਾਂ ਨਾਮ, Emami ਨੇ ਇਸ ਨਾਮ 'ਤੇ ਜ਼ਾਹਰ ਕੀਤਾ ਇਤਰਾਜ਼


Harinder Kaur

Content Editor

Related News