ਤੁਸੀਂ ਵੀ ਮੰਗਵਾਉਂਦੇ ਹੋ ਆਨ ਲਾਈਨ ਭੋਜਨ ਤਾਂ ਜ਼ਰੂਰ ਵੇਖੋ ਇਹ ਵੀਡੀਓ

12/11/2018 2:47:04 PM

ਨਵੀਂ ਦਿੱਲੀ — ਜੇਕਰ ਤੁਸੀਂ ਵੀ ਕੁਝ ਕਰਾਰਾ ਅਤੇ ਵਧੀਆ ਖਾਣ ਲਈ ਆਨ ਲਾਈਨ ਫੂਡ ਦਾ ਆਰਡਰ ਦਿੰਦੇ ਹੋ ਤਾਂ ਇਹ ਵੀਡੀਓ ਇਕ ਵਾਰ ਜ਼ਰੂਰ ਦੇਖ ਲਓ। ਦਰਅਸਲ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ 2 ਮਿੰਟ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਡਿਲਵਰੀ ਬੁਆਏ ਗਾਹਕਾਂ ਵਲੋਂ ਮੰਗਵਾਇਆ ਹੋਇਆ ਭੋਜਨ ਪਹਿਲਾਂ ਖੁਦ ਖਾਂਦਾ ਹੋਇਆ ਦਿਖਾਈ ਦੇ ਰਿਹਾ ਹੈ।

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕੰਪਨੀ ਦੀ ਵਰਦੀ 'ਚ ਇਕ ਵਿਅਕਤੀ ਗਾਹਕਾਂ ਦਾ ਮੰਗਵਾਇਆ ਹੋਇਆ ਭੋਜਨ ਥੋੜ੍ਹਾ-ਥੋੜ੍ਹਾ ਖਾ ਰਿਹਾ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਪੈਕੇਟਸ ਨੂੰ ਬੰਦ ਕਰਕੇ ਬੈਗ ਵਿਚ ਰੱਖ ਰਿਹਾ ਹੈ। ਇਸ ਵੀਡੀਓ ਦਾ ਵਾਇਰਲ ਹੋਣ ਤੋਂ ਬਾਅਦ ਹੁਣ ਆਨ ਲਾਈਨ ਕੰਪਨੀਆਂ ਸ਼ੱਕ ਦੇ ਘੇਰੇ 'ਚ ਆ ਗਈਆਂ ਹਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵੀਡੀਓ ਕਿਥੋਂ ਦਾ ਅਤੇ ਕਦੋਂ ਦਾ ਹੈ।


Related News