ਪੀ.ਐੱਮ. ਮੋਦੀ ਨੂੰ ਕਸ਼ਮੀਰ ਲਈ ਹਿਟਲਰ ਵੀ ਬਣਨਾ ਪਵੇ ਤਾਂ ਅਸੀਂ ਨਾਲ ਹਾਂ- ਸ਼ਿਵ ਸੈਨਾ

07/14/2017 12:30:18 PM

ਮੁੰਬਈ— ਸ਼ਿਵ ਸੈਨਾ ਬੁਲਾਰੇ ਸੰਜੇ ਰਾਊਤ ਨੇ ਕਸ਼ਮੀਰ ਦੀ ਸਮੱਸਿਆ 'ਤੇ ਵਿਵਾਦਪੂਰਨ ਬਿਆਨ ਦਿੰਦੇ ਹੋਏ ਕਿਹਾ, ਕਸ਼ਮੀਰ ਨੂੰ ਬਚਾਉਣ ਲਈ ਜੇਕਰ ਇਕ ਦਿਨ ਲਈ ਹਿਟਲਰ ਵੀ ਬਣਨਾ ਪਵੇ ਤਾਂ ਬਣ ਜਾਣਾ ਚਾਹੀਦਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ, ਜੇਕਰ ਉਹ ਕੁਝ ਨਹੀਂ ਕਰ ਸਕੇ ਤਾਂ ਕੋਈ ਕੁਝ ਨਹੀਂ ਕਰ ਸਕੇਗਾ। ਜੇਕਰ ਉਹ ਇਕ ਦਿਨ ਲਈ ਹਿਟਲਰ ਬਣਦੇ ਹਨ ਤਾਂ ਸ਼ਿਵ ਸੈਨਾ ਉਨ੍ਹਾਂ ਨਾਲ ਹੈ, ਕਿਉਂਕਿ ਇਹ ਦੇਸ਼ਭਗਤੀ ਦੀ ਗੱਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਭਾਜਪਾ ਨਾਲ ਵਿਚਾਰਧਾਰਾ ਦੀ ਜਾਂ ਵਿਅਕਤੀਗੱਤ ਲੜਾਈ ਨਹੀਂ ਹੈ ਅਤੇ ਨਾ ਹੀ ਕਦੇ ਹੋਵੇਗੀ।
ਰਾਊਤ ਨੇ ਕਿਹਾ, ਜੇਕਰ ਕਸ਼ਮੀਰ ਬਾਰੇ ਅਸੀਂ ਪੁਰਾਣੀਆਂ ਗੱਲਾਂ ਸਰਕਾਰ ਨੂੰ ਯਾਦ ਦਿਵਾਉਂਦੇ ਹਨ ਤਾਂ ਇਸ 'ਚ ਝਗੜਾ ਕਿਸ ਚੀਜ਼ ਦਾ ਹੈ। ਮੋਦੀ ਤੁਸੀਂ ਇਸ ਦੇਸ਼ ਲਈ ਆਸ ਦੀ ਕਿਰਨ ਹੋ। ਅਸੀਂ ਕਸ਼ਮੀਰ 'ਚ ਸ਼ਾਂਤੀ ਚਾਹੁੰਦੇ ਹਾਂ, ਆਪਣੇ ਜਵਾਨਾਂ ਦੀ ਸ਼ਹਾਦਤ ਬੰਦ ਹੋਣੀ ਚਾਹੀਦੀ ਹੈ। ਉੱਥੇ ਯੁੱਧ ਨਹੀਂ ਹੈ, ਉਦੋਂ ਵੀ ਸਾਡੇ ਜਵਾਨ ਸੁਰੱਖਿਅਤ ਨਹੀਂ ਹਨ।


Related News