ਯੂ.ਪੀ. ''ਚ ਮਹੰਤ ਦੇ ਵਿਵਾਦਿਤ ਬੋਲ- ਹਿੰਦੂ ਸੰਗਠਿਤ ਨਹੀਂ ਹੋਏ ਤਾਂ 2029 ''ਚ ਹੋਵੇਗਾ ਜੇਹਾਦੀ ਪ੍ਰਧਾਨ ਮੰਤਰੀ
Thursday, Jun 10, 2021 - 10:17 PM (IST)
ਗੋਵਰਧਨ - ਮਥੁਰਾ ਦੇ ਅਨਯੋਰ ਪਰਿਕਰਮਾ ਮਾਰਗ ਸਥਿਤ ਰਮਣਰੇਤੀ ਆਸ਼ਰਮ ਵਿੱਚ ਡਾਸਨਾ ਦੇਵੀ ਮੰਦਰ ਦੇ ਮਹੰਤ ਸੰਤ ਸੰਨਿਆਸੀ ਨਰਸਿੰਹਾਨੰਦ ਸਰਸਵਤੀ ਦੇ ਵਿਵਾਦਿਤ ਬੋਲ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਹਿੰਦੂਵਾਦੀ ਸੰਗਠਿਤ ਨਹੀਂ ਹੋਏ ਤਾਂ 2029 ਤੱਕ ਭਾਰਤ ਵਿੱਚ ਜੇਹਾਦੀ ਹੀ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ, ਇਸ ਲਈ ਦੇਸ਼ ਵਿੱਚ ਹਿੰਦੂਆਂ ਨੂੰ ਜਗਾਇਆ ਜਾ ਰਿਹਾ ਹੈ। ਇਹ ਗੱਲ ਹਿੰਦੂਵਾਦੀ ਸੰਤ ਸੰਨਿਆਸੀ ਨਰਸਿੰਹਾਨੰਦ ਸਰਸਵਤੀ ਨੇ ਗੋਵਰਧਨ ਵਿੱਚ ਗੁਆਲਾ ਦਲ ਅਤੇ ਵ੍ਰਜ ਦੇ ਸੰਤਾਂ ਵਿਚਾਲੇ ਕਹੀ।
ਇਹ ਵੀ ਪੜ੍ਹੋ- ਕੋਵਿਸ਼ੀਲਡ ਅਤੇ ਕੋਵੈਕਸੀਨ ਦੀ ਡੋਜ਼ ਤੋਂ ਬਾਅਦ ਵੀ ਇਨਫੈਕਟਿਡ ਕਰ ਸਕਦਾ ਹੈ ਕੋਰੋਨਾ ਦਾ 'ਡੈਲਟਾ' ਵੇਰੀਐਂਟ
ਵੀਰਵਾਰ ਨੂੰ ਡਾਸਨਾ ਦੇਵੀ ਮੰਦਰ ਗਾਜ਼ੀਆਬਾਦ ਦੇ ਮਹੰਤ ਸੰਨਿਆਸੀ ਨਰਸਿੰਹਾਨੰਦ ਸਰਸਵਤੀ ਗੋਵਰਧਨ ਪੁੱਜੇ। ਉਨ੍ਹਾਂ ਨੇ ਗਿਰੀਰਾਜ ਤਲਹਟੀ ਵਿੱਚ ਮੰਤਰਉਚਾਰਣ ਦੇ ਨਾਲ ਪੂਜਾ ਅਰਜਨਾ ਕਰ ਗਿਰੀਰਾਜ ਪ੍ਰਭੂ ਦਾ ਦੁੱਧ ਨਾਲ ਅਭਿਸ਼ੇਕ ਕੀਤਾ। ਇੱਥੋਂ ਉਹ ਰਮਣਰੇਤੀ ਆਸ਼ਰਮ ਪੁੱਜੇ। ਇਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਗੁਆਲਾ ਦਲ ਦੇ ਕਰਮਚਾਰੀ ਅਤੇ ਸੰਤ ਮਹੰਤਾਂ ਨਾਲ ਬੈਠਕ ਕਰਦੇ ਹੋਏ ਹਿੰਦੂਤਵ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਧਾਰਮਿਕ ਲੜਾਈ ਭਾਰਤ ਹੀ ਨਹੀਂ ਸਗੋਂ ਦੁਨੀਆ ਲਈ ਵੱਡਾ ਖ਼ਤਰਾ ਬਣ ਰਿਹਾ ਹੈ। ਜੇਹਾਦੀ ਦੁਨੀਆ ਨੂੰ ਮਿਟਾਉਂਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜੇਹਾਦੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ ਆਪਣੀ ਜਨਸੰਖਿਆ ਬੜਾਨੀ ਵਧਾਉਣੀ ਚਾਹੀਦੀ ਹੈ ਅਤੇ ਹਰ ਹਿੰਦੂ ਨੂੰ ਪੰਜ-ਛੇ ਬੱਚੇ ਪੈਦਾ ਕਰਣੇ ਚਾਹੀਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।