ਕਾਂਗਰਸ ਦੀ ਸਰਕਾਰ ਆਉਣ ''ਤੇ ਇਕ ਸਾਲ ਅੰਦਰ ਦਿੱਤੀਆਂ ਜਾਣਗੀਆਂ ਇਕ ਲੱਖ ਨੌਕਰੀਆਂ : ਹੁੱਡਾ

Saturday, Aug 17, 2024 - 10:14 AM (IST)

ਕਾਂਗਰਸ ਦੀ ਸਰਕਾਰ ਆਉਣ ''ਤੇ ਇਕ ਸਾਲ ਅੰਦਰ ਦਿੱਤੀਆਂ ਜਾਣਗੀਆਂ ਇਕ ਲੱਖ ਨੌਕਰੀਆਂ : ਹੁੱਡਾ

ਹਰਿਆਣਾ (ਭਾਸ਼ਾ)- ਕਾਂਗਰਸ ਆਗੂ ਭੂਪਿੰਦਰ ਸਿੰਘ ਹੁੱਡਾ ਨੇ ਸ਼ੁੱਕਰਵਾਰ ਨੂੰ ਵਾਅਦਾ ਕੀਤਾ ਕਿ ਜੇਕਰ ਹਰਿਆਣਾ 'ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਇਕ ਸਾਲ ਦੇ ਅੰਦਰ ਇਕ ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਹਰਿਆਣਾ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਇਕ ਅਕਤੂਬਰ ਨੂੰ ਚੋਣਾਂ ਹੋਣਗੀਆਂ ਅਤੇ ਚਾਰ ਅਕਤੂਬਰ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਹਰਿਆਣਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਕਾਂਗਰਸ ਦੇ ਮੈਨੀਫੈਸਟੋ 'ਚ ਉਨ੍ਹਾਂ ਸਾਰੇ ਕੰਮਾਂ ਦਾ ਜ਼ਿਕਰ ਹੋਵੇਗਾ ਜੋ  ਸਰਕਾਰ ਬਣਨ 'ਤੇ ਪਾਰਟੀ ਪੂਰਾ ਕਰੇਗੀ।

ਹੁੱਡਾ ਨੇ ਚੋਣ ਕਮਿਸ਼ਨ ਵਲੋਂ ਚੋਣਾਂ ਦੀ ਤਾਰੀਖ਼ ਐਲਾਨ ਕੀਤੇ ਜਾਣ ਤੋਂ ਬਾਅ ਕਿਹਾ,''ਜਲਦ ਹੀ ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ ਅਤੇ ਇਸ 'ਚ ਸਰਕਾਰ ਦੇ 5 ਸਾਲ ਦੇ ਕੰਮਕਾਰ ਦਾ ਪੂਰਾ ਖਾਕਾ ਹੋਵੇਗਾ।'' ਸਾਬਕਾ ਮੁੱਖ ਮੰਤਰੀ ਹੁੱਡਾ ਨੇ ਦਾਅਵਾ ਕੀਤਾ ਕਿ ਰਾਜ ਦੇ ਲੋਕਾਂ ਨੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਅਤੇ ਕਾਂਗਰਸ ਦੀ ਸਰਕਾਰ ਲਿਆਉਣ ਦਾ ਮਨ ਬਣਾ ਲਿਆ ਹੈ। ਹੁੱਡਾ ਨੇ ਕਿਹਾ,''ਕਾਂਗਰਸ ਦੀ ਸਰਕਾਰ ਬਣਦੇ ਹੀ ਇਕ ਸਾਲ ਦੇ ਅੰਦਰ ਇਕ ਲੱਖ ਸਥਾਈ ਭਰਤੀਆਂ ਕੀਤੀਆਂ ਜਾਣਗੀਆਂ। ਯੋਗਤਾ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾਣਗੀਆਂ।'' ਹੁੱਡਾ ਨੇ ਕਾਂਗਰਸ ਦੇ ਕੁਝ ਚੋਣ ਵਾਅਦਿਆਂ ਨੂੰ ਦੋਹਰਾਇਆ, ਜਿਸ 'ਚ ਬਜ਼ੁਰਗਾਂ ਨੂੰ 6 ਹਜ਼ਾਰ ਰੁਪਏ ਮਹੀਨਾ ਪੈਨਸ਼ਨ, ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ, 500 ਰੁਪਏ 'ਚ ਰਸੋਈ ਗੈਸ ਸਿਲੰਡਰ ਅਤੇ 300 ਯੂਨਿਟ ਤੱਕ ਮੁਫ਼ਤ ਬਿਜਲੀ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News