ਛੁੱਟੀਆਂ ਹੀ ਛੁੱਟੀਆਂ ! ਸਾਰੇ ਸਾਲ ''ਚ ਸਿਰਫ਼ 228 ਦਿਨ ਖੁੱਲ੍ਹਣਗੇ ਦਫ਼ਤਰ
Tuesday, Dec 16, 2025 - 05:22 PM (IST)
ਨੈਸ਼ਨਲ ਡੈਸਕ- ਹਰਿਆਣਾ ਸਰਕਾਰ ਨੇ ਸਾਲ 2026 ਲਈ ਸਰਕਾਰੀ ਛੁੱਟੀਆਂ ਦਾ ਕਲੰਡਰ ਜਾਰੀ ਕਰ ਦਿੱਤਾ ਹੈ। ਸਰਕਾਰੀ ਦਫ਼ਤਰਾਂ ਅਤੇ ਵਿਦਿਅਕ ਸੰਸਥਾਵਾਂ ਲਈ ਜਾਰੀ ਕੀਤੇ ਗਏ ਇਸ ਕਲੰਡਰ ਅਨੁਸਾਰ, ਕਰਮਚਾਰੀਆਂ ਨੂੰ ਸਾਲ 'ਚ ਕੁੱਲ 137 ਦਿਨਾਂ ਦੀਆਂ ਛੁੱਟੀਆਂ ਮਿਲਣਗੀਆਂ। ਕੁੱਲ 365 ਦਿਨਾਂ 'ਚੋਂ, ਸਿਰਫ਼ 228 ਦਿਨ ਹੀ ਕੰਮਕਾਜ ਹੋਵੇਗਾ।
ਕੁੱਲ 124 ਦਿਨ ਬੰਦ ਰਹਿਣਗੇ ਦਫ਼ਤਰ:
ਸਰਕਾਰੀ ਦਫ਼ਤਰ 2026 'ਚ ਕੁੱਲ 124 ਦਿਨ ਬੰਦ ਰਹਿਣਗੇ, ਜਿਸ 'ਚ 104 ਸ਼ਨੀਵਾਰ-ਐਤਵਾਰ ਅਤੇ 20 ਗਜ਼ਟਿਡ ਛੁੱਟੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਸਾਰੇ 52 ਐਤਵਾਰ ਵੀ ਜਨਤਕ ਛੁੱਟੀਆਂ ਦੀ ਸੂਚੀ 'ਚ ਸ਼ਾਮਲ ਹਨ, ਜੋ ਕਿ ਨੇਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੇ ਤਹਿਤ ਲਾਗੂ ਹੋਣਗੀਆਂ।
ਇਹ ਵੀ ਪੜ੍ਹੋ : ਨਹੀਂ ਵਧ ਰਹੀ ਸੈਲਰੀ ? ਅਪਣਾਓ ਇਹ ਉਪਾਅ, ਦਿਨਾਂ 'ਚ ਮਿਲੇਗਾ Increment
8 ਗਜ਼ਟਿਡ ਛੁੱਟੀਆਂ ਵੀਕਐਂਡ 'ਤੇ ਬਰਬਾਦ:
ਕਲੰਡਰ ਮੁਤਾਬਕ ਦੀਵਾਲੀ ਅਤੇ ਮਹਾਸ਼ਿਵਰਾਤਰੀ ਸਮੇਤ ਕੁੱਲ 8 ਗਜ਼ਟਿਡ ਛੁੱਟੀਆਂ ਸ਼ਨੀਵਾਰ ਅਤੇ ਐਤਵਾਰ ਨੂੰ ਪੈ ਰਹੀਆਂ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੀਆਂ ਛੁੱਟੀਆਂ ਸ਼ਨੀਵਾਰ ਜਾਂ ਐਤਵਾਰ ਨੂੰ ਪੈ ਰਹੀਆਂ ਹਨ, ਉਨ੍ਹਾਂ ਦਾ ਕੋਈ ਵਾਧੂ ਲਾਭ ਨਹੀਂ ਮਿਲੇਗਾ।
ਰਿਸਟ੍ਰਿਕਟਿਡ ਅਤੇ ਵਿਸ਼ੇਸ਼ ਦਿਵਸ:
ਰਿਸਟ੍ਰਿਕਟਿਡ ਛੁੱਟੀਆਂ: ਸਰਕਾਰ ਨੇ ਕੁੱਲ 13 ਰਿਸਟ੍ਰਿਕਟਿਡ ਹਾਲੀਡੇਜ਼ ਐਲਾਨ ਕੀਤੇ ਹਨ। ਸਰਕਾਰੀ ਕਰਮਚਾਰੀ ਇਨ੍ਹਾਂ 'ਚੋਂ ਸਾਲ 'ਚ 3 ਰਿਸਟ੍ਰਿਕਟਿਡ ਛੁੱਟੀਆਂ ਲੈ ਸਕਦੇ ਹਨ।
21 ਵਿਸ਼ੇਸ਼ ਦਿਵਸ: ਸਰਕਾਰ ਨੇ 21 ਮਹੱਤਵਪੂਰਨ ਸਮਾਜਿਕ, ਇਤਿਹਾਸਿਕ ਅਤੇ ਮਹਾਪੁਰਸ਼ਾਂ ਨਾਲ ਜੁੜੇ ਮੌਕਿਆਂ ਨੂੰ ‘ਵਿਸ਼ੇਸ਼ ਦਿਵਸ’ ਵਜੋਂ ਐਲਾਨਿਆ ਹੈ। ਹਾਲਾਂਕਿ, ਇਨ੍ਹਾਂ ਤਾਰੀਕਾਂ 'ਤੇ ਕੋਈ ਜਨਤਕ ਜਾਂ ਗਜ਼ਟਿਡ ਛੁੱਟੀ ਨਹੀਂ ਹੋਵੇਗੀ ਅਤੇ ਸਰਕਾਰੀ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ। ਇਹ ਆਦੇਸ਼ ਪ੍ਰਦੇਸ਼ ਨਾਲ ਜੁੜੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਵਿਦਿਅਕ ਸੰਸਥਾਵਾਂ 'ਤੇ ਲਾਗੂ ਹੋਣਗੇ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! 40,000 ਤੱਕ ਮਿਲ ਰਿਹਾ ਸਸਤਾ
